• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਡੇਰੇ ਦੇ ਵਾਈਸ ਚੇਅਰਮੈਨ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ

  

Share
  ਸਿਰਸਾ (ਬੁਲੰਦ ਟੀਵੀ ਚੈਨਲ) ਸਿਰਸਾ ਪੁਲਸ ਨੇ ਡੇਰਾ ਸੱਚਾ ਸੌਦਾ ਦੇ ਵਾਈਸ ਚੇਅਰਮੈਨ ਡਾ. ਪੀ.ਆਰ. ਨੈਨ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਸਿਰਸਾ ਪੁਲਸ ਉਸ ਦੀ ਭਾਲ ਕਰ ਰਹੀ ਹੈ। ਪੁਲਸ ਨੇ ਨੈਨ ਨੂੰ ਪੁੱਛਗਿੱਛ 'ਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਸੀ ਪਰ ਉਹ ਨਹੀਂ ਆਇਆ। ਇਸ ਤੋਂ ਬਾਅਦ ਪੁਲਸ ਨੇ ਉਸ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ।
ਨੈਨ ਦੀ ਗ੍ਰਿਫਤਾਰੀ ਲਈ ਪੁਲਸ ਕਰ ਰਹੀ ਹੈ ਛਾਪੇਮਾਰੀ
ਗ੍ਰਿਫਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਪੁਲਸ ਦੀਆਂ ਟੀਮਾਂ ਲਗਾਤਾਰ ਨੈਨ ਦੀ ਗ੍ਰਿਫਤਾਰੀ ਲਈ ਵੱਖ-ਵੱਖ ਸਥਾਨਾਂ 'ਤੇ ਛਾਪੇਮਾਰੀ ਕਰ ਰਹੀ ਹੈ। ਇਸ ਤੋਂ ਪਹਿਲਾਂ ਪੁਲਸ ਨੇ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ ਪਰ ਵਿਪਾਸਨਾ ਅੰਡਰਗਰਾਊਂਡ ਹੋ ਗਈ। ਹੁਣ ਨੈਨ ਵੀ ਵਿਪਾਸਨਾ ਦੀ ਤਰ੍ਹਾਂ ਅੰਡਰਗਰਾਊਂਡ ਹੋ ਗਿਆ ਹੈ। ਪੁਲਸ ਦੋਵਾਂ ਦੀ ਭਾਲ ਕਰ ਰਹੀ ਹੈ।
ਪੁੱਛਗਿੱਛ ਲਈ ਸਿਰਫ ਇਕ ਵਾਰ ਸ਼ਾਮਲ ਹੋਇਆ ਸੀ ਨੈਨ
ਇਸ ਤੋਂ ਪਹਿਲਾਂ ਵਾਈਸ ਚੇਅਰਮੈਨ ਨੈਨ ਪੁੱਛਗਿੱਛ 'ਚ ਸਿਰਫ ਇਕ ਵਾਰ ਹੀ ਸ਼ਾਮਲ ਹੋਇਆ ਸੀ। ਉਸ ਸਮੇਂ ਨੈਨ ਤੋਂ ਪੰਚਕੂਲਾ ਹਿੰਸਾ ਅਤੇ ਡੇਰੇ ਦੀਆਂ ਗਤੀਵਿਧਿਆਂ ਨੂੰ ਲੈ ਕੇ ਪੁੱਛਗਿੱਛ ਕੀਤੀ ਗਈ ਸੀ ਪਰ ਪੁਲਸ ਉਸ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਹੋਈ ਸੀ। ਸਿਰਸਾ ਅਤੇ ਪੰਚਕੂਲਾ 'ਚ ਹੋਈ ਹਿੰਸਾ 'ਚ ਨੈਨ ਦੀ ਭੂਮਿਕਾ ਦਾ ਪੂਰਾ ਖੁਲਾਸਾ ਕਰਨ ਲਈ ਐੱਸ.ਆਈ.ਟੀ. ਉਸ ਤੋਂ ਹੋਰ ਪੁੱਛਗਿੱਛ ਕਰਨਾ ਚਾਹੁੰਦੀ ਹੈ। ਨੈਨ ਨਾਲ-ਨਾਲ ਪੁਲਸ ਵਿਪਾਸਨਾ ਦੀ ਵੀ ਪੁੱਛਗਿੱਛ ਕਰ ਰਹੀ ਹੈ। ਵਿਪਾਸਨਾ ਦੇ ਨਾ ਮਿਲਣ 'ਤੇ ਪੁਲਸ ਉਸਦੇ ਖਿਲਾਫ ਇਨਾਮ ਵੀ ਘੋਸ਼ਿਤ ਕਰ ਸਕਦੀ ਹੈ।