• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਮਹਿਬੂਬਾ ਨੇ ਮੁਸਲਮਾਨਾਂ ਲਈ ਵੱਖ ਸੂਬੇ ਦੀ ਮੰਗ ਕੀਤੀ ਰੱਦ

  

Share
  ਜੰਮੂ (ਬੁਲੰਦ ਟੀਵੀ ਚੈਨਲ) ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਮੁਸਲਮਾਨਾਂ ਲਈ ਇਕ ਵੱਖ ਸੂਬੇ ਦੀ ਮੰਗ ਦੀ ਨਿਖੇਧੀ ਕਰਦਿਆਂ ਇਸ ਨੂੰ ਇਕ ਸਿਰਿਓਂ ਰੱਦ ਕਰ ਦਿੱਤਾ ਹੈ। ਉਨ੍ਹਾਂ ਬੁੱਧਵਾਰ ਟਵਿਟਰ 'ਤੇ ਲਿਖਿਆ ਕਿ ਜੰਮੂ-ਕਸ਼ਮੀਰ ਕਦੇ ਵੀ ਦੇਸ਼ ਦੀ ਵੰਡ ਦੇ ਹੱਕ 'ਚ ਨਹੀਂ ਸੀ ਅਤੇ ਨਾ ਹੀ ਅਸੀਂ ਧਾਰਮਿਕ ਆਧਾਰ 'ਤੇ ਵੰਡ ਦੀ ਹਮਾਇਤ ਕੀਤੀ। ਮਹਿਬੂਬਾ ਨੇ ਕਿਹਾ ਕਿ ਇਕ ਰਾਜ ਵਜੋਂ ਅਸੀਂ ਦੂਜਾ ਬਦਲ ਚੁਣਿਆ ਪਰ ਮੰਦੇਭਾਗੀਂ ਅਜੇ ਵੀ ਕੀਮਤ ਚੁਕਾ ਰਹੇ ਹਾਂ। ਮੈਂ ਅਜਿਹੇ ਕਿਸੇ ਬਿਆਨ ਦੀ ਨਿਖੇਧੀ ਕਰਦੀ ਹਾਂ, ਜਿਸ ਵਿਚ ਭਾਰਤ 'ਚ ਮੁਸਲਮਾਨਾਂ ਲਈ ਇਕ ਵੱਖ ਰਾਜ ਦੀ ਮੰਗ ਕੀਤੀ ਗਈ ਹੋਵੇ। ਉਨ੍ਹਾਂ ਕਿਸੇ ਦਾ ਨਾਂ ਨਹੀਂ ਲਿਆ ਪਰ ਸਪੱਸ਼ਟ ਤੌਰ 'ਤੇ ਇਸ਼ਾਰਾ ਜੰਮੂ-ਕਸ਼ਮੀਰ ਦੀ ਡਿਪਟੀ ਗ੍ਰੈਂਡ ਮੁਫਤੀ ਨਾਸਿਰ ਉਲ ਦੇ ਬਿਆਨ ਸਬੰਧੀ ਹੈ। ਨਾਸਿਰ ਨੇ ਇਕ ਦਿਨ ਪਹਿਲਾਂ ਦੋਸ਼ ਲਾਇਆ ਸੀ ਕਿ ਭਾਰਤ ਵਿਚ ਮੁਸਲਮਾਨਾਂ ਦੀ ਹਾਲਤ ਤਰਸਯੋਗ ਹੈ।