• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਸਰਕਾਰੀ ਗਵਾਹ ਬਣ ਸਕਦੀ ਹੈ ਹਨੀਪ੍ਰੀਤ!

  

Share
  ਚੰਡੀਗੜ੍ਹ (ਬੁਲੰਦ ਟੀਵੀ ਚੈਨਲ) 25 ਅਗਸਤ ਨੂੰ ਪੰਚਕੂਲਾ ਵਿਚ ਹੋਈ ਹਿੰਸਾ ਦੀ ਸਾਜਿਸ਼ ਘੜਣ ਦੇ ਦੋਸ਼ ਹੇਠ ਅੰਬਾਲਾ ਜੇਲ 'ਚ ਬੰਦ ਰਾਮ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਜਲਦੀ ਹੀ ਸਰਕਾਰੀ ਗਵਾਹ ਬਣ ਸਕਦੀ ਹੈ। ਸੂਤਰਾਂ ਅਨੁਸਾਰ ਹਨੀਪ੍ਰੀਤ ਨੇ ਇਕ ਪ੍ਰੋਪੋਜ਼ਲ ਪੁਲਸ, ਸਰਕਾਰ ਅਤੇ ਆਪਣੇ ਕੁਝ ਵਕੀਲਾਂ ਨੂੰ ਦਿੱਤਾ ਹੈ। ਪ੍ਰਪੋਜ਼ਲ ਇਹ ਹੈ ਕਿ ਜੇਕਰ ਪੁਲਸ 25 ਅਗਸਤ ਦੀ ਹਿੰਸਾ ਅਤੇ ਹੋਰ ਮਾਮਲਿਆਂ 'ਚ ਉਸਨੂੰ ਸਰਕਾਰੀ ਗਵਾਹ ਬਣਾ ਲੈਂਦੀ ਹੈ ਤਾਂ ਉਹ ਆਪਣੇ ਵਕੀਲ ਦੀ ਸਹਾਇਤਾ ਨਾਲ ਅਦਾਲਤ 'ਚ ਪਟੀਸ਼ਨ ਲਗਾ ਕੇ ਪੁਲਸ ਸੁਰੱਖਿਆ 'ਚ 3 ਦਿਨ ਦੀ ਅੰਤਰਿਮ ਰਾਹਤ ਲੈ ਕੇ ਫਰਾਰ ਚੱਲ ਰਹੀ ਵਿਪਾਸਨਾ ਅਤੇ ਹੋਰ ਲੋਕਾਂ ਨੂੰ ਵੀ ਪਕੜਵਾ ਸਕਦੀ ਹੈ।
ਅਧਿਕਾਰਕ ਰੂਪ 'ਚ ਇਸ ਗੱਲ ਦੀ ਪੁਸ਼ਟੀ ਭਾਵੇਂ ਕੋਈ ਪੁਲਸ ਅਧਿਕਾਰੀ ਜਾਂ ਹਨੀਪ੍ਰੀਤ ਦੇ ਵਕੀਲ ਨਾ ਕਰਨ, ਪਰ ਹਨੀਪ੍ਰੀਤ ਇਸ ਤਰ੍ਹਾਂ ਦੀ ਖਿਚੜੀ ਪਕਾਉਣ ਲਈ ਹਰ ਪੈਂਤਰਾ ਅਜ਼ਮਾ ਰਹੀ ਹੈ। ਪੁਲਸ ਲਈ ਸਿਰਦਰਦ ਬਣੀ ਹਨੀਪ੍ਰੀਤ ਦੇ ਪ੍ਰਪੋਜ਼ਲ 'ਤੇ ਯਕੀਨ ਕਰਨਾ ਪੁਲਸ ਪ੍ਰਸ਼ਾਸਨ ਲਈ ਸੌਖਾ ਨਹੀਂ ਹੋਵੇਗਾ। ਚਰਚਾ ਹੈ ਕਿ ਹਨੀਪ੍ਰੀਤ ਡੇਰੇ 'ਚ ਆਪਣੀ ਮੁੱਖ ਵਿਰੋਧੀ ਰਹੀ ਵਿਪਾਸਨਾ ਨੂੰ ਵੀ ਜੇਲ 'ਚ ਲਿਆਉਣ ਲਈ ਕਿਸੇ ਨਾ ਕਿਸੇ ਚਾਲ ਦੀ ਤਿਆਰੀ 'ਚ ਹੈ। ਹਨੀਪ੍ਰੀਤ ਲਈ ਇਹ ਬਰਦਾਸ਼ਤ ਕਰਨਾ ਔਖਾ ਹੋ ਰਿਹਾ ਹੈ ਕਿ ਵਿਪਾਸਨਾ ਬਾਹਰ ਅਤੇ ਉਹ ਜੇਲ 'ਚ ਕਿਉਂ ਹੈ?
ਹਨੀਪ੍ਰੀਤ ਦਾ ਇਹ ਪਲਾਨ ਸਫਲ ਹੁੰਦਾ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਇਹ ਵੀ ਚਰਚਾ ਹੈ ਕਿ ਹਨੀਪ੍ਰੀਤ ਦੇ ਪਰਿਵਾਰ ਵਾਲੇ ਅਤੇ ਸ਼ੁੱਭਚਿੰਤਕ ਕੁਝ ਪੁਲਸ ਅਧਿਕਾਰੀਆਂ ਦੇ ਸੰਪਰਕ 'ਚ ਹਨ ਅਤੇ ਇਸ ਤਰ੍ਹਾਂ ਦੇ ਕਿਸੇ ਪਲਾਨ ਨੂੰ ਅੱਗੇ ਵਧਾਉਣ ਦੇ ਚੱਕਰ 'ਚ ਹਨ। ਕਾਨੂੰਨ ਮਾਹਰਾਂ ਅਨੁਸਾਰ ਜੇਕਰ ਹਨੀਪ੍ਰੀਤ ਖੁਦ ਵਿਪਾਸਨਾ ਨੂੰ ਗ੍ਰਿਫਤਾਰ ਕਰਨ 'ਚ ਪੁਲਸ ਦੀ ਸਹਾਇਤਾ ਲਈ ਤਿਆਰ ਹੁੰਦੀ ਹੈ ਤਾਂ ਪੁਲਸ ਕੋਲ ਵੀ ਹਨੀਪ੍ਰੀਤ ਨੂੰ ਪ੍ਰੋਟੈਕਸ਼ਨ ਵਾਰੰਟ 'ਤੇ ਲੈ ਕੇ ਰਿਮਾਂਡ ਪ੍ਰਾਪਤ ਕਰਨ ਦਾ ਪੁਲਸ ਕੋਲ ਅਧਿਕਾਰ ਹੈ ਪਰ ਮੌਜੂਦਾ ਸਥਿਤੀ 'ਚ ਹਨੀਪ੍ਰੀਤ ਨੂੰ ਸਰਕਾਰੀ ਗਵਾਹ ਬਣਾਉਣਾ ਸਹਿਜ ਨਹੀਂ ਹੋ ਸਕਦਾ। ਹਨੀਪ੍ਰੀਤ ਦੇ ਵਕੀਲ ਜੇਕਰ ਅਦਾਲਤ 'ਚ ਐਪਲੀਕੇਸ਼ਨ ਮੂਵ ਕਰਨ ਦਾ ਕੋਈ ਕਦਮ ਚੁੱਕਦੇ ਹਨ ਤਾਂ ਵੀ ਸਰਕਾਰੀ ਗਵਾਹ ਬਨਣ 'ਚ ਹਨੀਪ੍ਰੀਤ ਦੇ ਰਸਤੇ 'ਚ ਸਭ ਤੋਂ ਵੱਡੀ ਰੁਕਾਵਟ ਉਸਦੇ ਵਿਰੁੱਧ ਅਦਾਲਤ 'ਚ ਦਾਇਰ ਚਲਾਨ ਹੈ।