• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਸੰਤ ਸੀਚੇਵਾਲ ਨੇ ਕਾਂਜਲੀ ਵੈਟਲੈਂਡ ਦੀ ਸਫਾਈ ਸ਼ੁਰੂ ਕਰਵਾਈ

  

Share
  ਕਪੂਰਥਲਾ (ਬੁਲੰਦ ਟੀਵੀ ਚੈਨਲ) ਇਤਿਹਾਸਕ ਸ਼ਹਿਰ ਕਪੂਰਥਲਾ ਦਾ ਵਿਸ਼ਵ ਪ੍ਰਸਿੱਧ ਕਾਂਜਲੀ ਵੈਟਲੈਂਡ ਇਨ੍ਹੀਂ ਦਿਨੀਂ ਆਪਣੀ ਬਦਹਾਲੀ 'ਤੇ ਹੰਝੂ ਵਹਾ ਰਿਹਾ ਹੈ, ਜਿਸ ਨੂੰ ਆਧੁਨਿਕ ਰੂਪ ਦੇਣ 'ਤੇ ਉਸ ਨੂੰ ਪਹਿਲੇ ਵਰਗੀ ਲੁੱਕ ਦੇਣ ਦੇ ਲਈ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਨੇ ਘੋਸ਼ਣਾ ਕਰ ਦਿੱਤੀ ਹੈ। ਉਸਦੇ ਲਈ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਬੁੱਧਵਾਰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਸੇਵਾਦਾਰਾਂ ਦੀ ਟੀਮ ਦੇ ਨਾਲ ਵਿਸ਼ਵ ਵਾਤਾਵਰਣ ਦਿਵਸ ਦੇ ਮੱਦੇਨਜਰ ਵਿਸ਼ੇਸ਼ ਮਸ਼ੀਨਰੀ ਦੇ ਨਾਲ ਕਾਂਜਲੀ ਝੀਲ 'ਚ ਪਈ ਕਾਂਗਰਸੀ ਘਾਹ ਤੇ ਬੂਟੀ ਦੀ ਸਫਾਈ ਸ਼ੁਰੂ ਕਰਵਾਈ। ਭਾਰੀ ਗਿਣਤੀ 'ਚ ਸ਼ਰਧਾਲੂਆਂ ਨੇ ਜੈਕਾਰਿਆਂ ਦੀ ਗੂੰਜ 'ਚ ਸਫਾਈ ਅਭਿਆਨ ਸ਼ੁਰੂ ਕੀਤਾ।
'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਸੰਤ ਸੀਚੇਵਾਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸਾਲ 2015 ਦੌਰਾਨ ਕਾਂਜਲੀ ਝੀਲ ਦੀ ਸਫਾਈ ਕਰਕੇ ਉਨ੍ਹਾਂ ਨੂੰ ਜੰਗਲੀ ਬੂਟੀ ਨੂੰ ਬਿਲਕੁਲ ਖਤਮ ਕਰ ਦਿੱਤਾ ਸੀ ਪਰ ਜ਼ਿਲਾ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਕਾਂਜਲੀ ਵੈਟਲੈਂਡ ਦੀ ਦੁਬਾਰਾ ਦੁਰਦਸ਼ਾ ਹੋ ਗਈ ਹੈ, ਜੋ ਇਕ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਇਕ ਪਾਸੇ ਪੂਰੇ ਵਿਸ਼ਵ 'ਚ ਵਾਤਾਵਰਣ ਦਿਵਸ ਦੇ ਰੂਪ 'ਚ ਮਨਾਇਆ ਜਾ ਰਿਹਾ ਹੈ, ਦੂਸਰੇ ਪਾਸੇ ਉਤਰੀ ਭਾਰਤ ਦਾ ਕਾਂਜਲੀ ਵੈਟਲੈਂਡ ਬਦਹਾਲੀ 'ਤੇ ਹੰਝੂ ਵਹਾ ਰਿਹਾ ਹੈ। ਉਨ੍ਹਾਂ ਨੇ ਇਸ ਮੌਕੇ ਕਾਂਜਲੀ ਨੂੰ ਦੁਬਾਰਾ ਸਾਫ ਕਰਨ ਦਾ ਪ੍ਰਣ ਲਿਆ ਤੇ ਕਾਂਜਲੀ ਝੀਲ ਦਾ ਪਾਣੀ ਸਾਫ ਕਰ ਕੇ ਇਥੇ ਕਿਸ਼ਤੀ ਵੀ ਚਲਾਉਣ ਦਾ ਵਿਚਾਰ ਕੀਤਾ ਜਾ ਰਿਹਾ ਹੈ।