• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਪਟਿਆਲਾ ਦਾ ਕੋਈ ਬਾਰਡਰ ਨਹੀਂ

  

Share
  ਪਟਿਆਲਾ (ਬੁਲੰਦ ਟੀਵੀ ਚੈਨਲ) ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਦੇ ਨਵੇਂ ਚੁਣੇ ਸਮੂਹ ਕੌਂਸਲਰਾਂ ਨੇ ਮੇਅਰ ਸੰਜੀਵ ਸ਼ਰਮਾ ਬਿੱਟੂ ਨਾਲ ਅਹਿਮ ਮੀਟਿੰਗ ਕੀਤੀ। ਇਸ ਵਿਚ ਹਲਕੇ ਦੇ ਸਮੁੱਚੇ 27 ਕੌਂਸਲਰਾਂ ਨੇ ਸ਼ਿਰਕਤ ਕੀਤੀ। ਨਿਗਮ ਦੇ ਮੀਟਿੰਗ ਹਾਲ ਵਿਚ ਸੰਬੋਧਨ ਕਰਦਿਆਂ ਮੇਅਰ ਸੰਜੀਵ ਬਿੱਟੂ ਨੇ ਕਿਹਾ ਕਿ ਪਟਿਆਲਾ ਦਾ ਕੋਈ ਬਾਰਡਰ ਨਹੀਂ, ਪੂਰਾ ਸ਼ਹਿਰ ਇਕ ਹੈ। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਮਹਾਰਾਣੀ ਪ੍ਰਨੀਤ ਕੌਰ ਦੀ ਅਗਵਾਈ ਹੇਠ ਸ਼ਹਿਰ ਦੇ ਹਰ ਵਾਰਡ ਦਾ ਸਰਬਪੱਖੀ ਵਿਕਾਸ ਹੋਵੇਗਾ। ਸ਼ਹਿਰ ਵਿਚ ਵੰਡ ਪਾਉਣ ਦਾ ਕੰਮ ਅਕਾਲੀ-ਭਾਜਪਾ ਨੇ ਕੀਤਾ ਸੀ ਪਰ ਕਾਂਗਰਸ ਇਸ ਨੂੰ ਇਕ ਮੰਨਦੀ ਹੈ। ਇਸੇ ਇਰਾਦੇ ਨਾਲ ਸ਼ਹਿਰ ਦੇ ਹਰ ਕੋਨੇ ਦਾ ਵਿਕਾਸ ਕੀਤਾ ਜਾਵੇਗਾ।
ਇਸ ਦੌਰਾਨ ਸੰਜੀਵ ਬਿੱਟੂ ਨੇ ਪਟਿਆਲਾ ਦਿਹਾਤੀ ਹਲਕੇ ਦੇ ਹਰ ਕੌਂਸਲਰ ਨਾਲ ਜਾਣ-ਪਛਾਣ ਕੀਤੀ। ਉਨ੍ਹਾਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਇਲਾਕੇ ਦੇ ਹੋਣ ਵਾਲੇ ਕੰਮਾਂ ਦੀਆਂ ਲਿਸਟਾਂ ਬਣਾ ਕੇ ਦੇਣ। ਹਰ ਕੰਮ ਨੂੰ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ। ਅਕਾਲੀਆਂ ਦੇ ਸਮੇਂ ਪਟਿਆਲਾ ਦਿਹਾਤੀ ਹਲਕੇ ਨੂੰ ਅੱਖੋਂ-ਪਰੋਖੇ ਕੀਤਾ ਗਿਆ ਹੈ ਕਿਉਂਕਿ ਪਟਿਆਲਾ ਦਿਹਾਤੀ ਹਲਕੇ ਦੇ ਜ਼ਿਆਦਾਤਰ ਚੁਣੇ ਗਏ ਕੌਂਸਲਰਾਂ ਦਾ ਆਪਣੇ ਵਾਰਡਾਂ ਨਾਲ ਕੋਈ ਸਬੰਧ ਨਹੀਂ ਸੀ। ਉਹ ਆਪਣੇ ਵਾਰਡ ਛੱਡ ਕੇ ਹਲਕਾ ਸਮਾਣਾ ਵਿਚ ਜਾ ਕੇ ਕੰਮ ਕਰਦੇ ਸਨ, ਜਿਸ ਕਰ ਕੇ ਪਟਿਆਲਾ ਦਿਹਾਤੀ ਹਲਕੇ ਦੇ ਵਾਰਡਾਂ ਦਾ ਵਿਕਾਸ ਨਹੀਂ ਹੋ ਸਕਿਆ। ਨਵੇਂ ਬਣੇ ਦਿਹਾਤੀ ਦੇ ਕੌਂਸਲਰਾਂ ਦਾ ਆਪਣੇ ਵਾਰਡਾਂ ਨਾਲ ਪਿਆਰ ਹੈ ਅਤੇ ਉਹ ਕੰਮ ਕਰਨਗੇ। ਇਸ ਦਾ ਲਾਭ ਹਲਕੇ ਦੇ ਹਰ ਗਲੀ-ਮੁਹੱਲੇ ਨੂੰ ਹੋਵੇਗਾ। ਇਸ ਮੌਕੇ ਕੌਂਸਲਰਾਂ ਨੇ ਆਪਣੇ-ਆਪਣੇ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਮੇਅਰ ਨੂੰ ਜਾਣਕਾਰੀ ਦਿੱਤੀ। ਮੇਅਰ ਨੇ ਮੌਕੇ 'ਤੇ ਹੀ ਅਫਸਰਾਂ ਨੂੰ ਹੁਕਮ ਦਿੱਤੇ ਕਿ ਉਹ ਕੌਂਸਲਰਾਂ ਨਾਲ ਤਾਲਮੇਲ ਕਰ ਕੇ ਇਲਾਕਿਆਂ ਦੇ ਵਿਕਾਸ ਕਾਰਜ ਕਰਨ।
ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਬਲਾਕ ਕਾਂਗਰਸ ਪ੍ਰਧਾਨ ਨੰਦ ਲਾਲ ਗੁਰਾਬਾ, ਦਿਹਾਤੀ ਹਲਕੇ ਦੇ ਸਮੁੱਚੇ ਕੌਂਸਲਰ ਹਰਵਿੰਦਰ ਸ਼ੁਕਲਾ, ਰਾਜਬੀਰ ਕੌਰ, ਹਰਮਿੰਦਰਪਾਲ ਸ਼ਰਮਾ, ਦੀਪਿਕਾ ਗੁਰਾਬਾ, ਰਾਕੇਸ਼ ਕੁਮਾਰ ਨਾਸਰਾ, ਊਸ਼ਾ ਤਿਵਾੜੀ, ਸੰਜੀਵ ਕੁਮਾਰ ਸ਼ਰਮਾ, ਸੁਨੈਨਾ ਚੌਧਰੀ, ਐਡ. ਸੇਵਕ ਸਿੰਘ ਝਿੱਲ, ਰਜਿੰਦਰ ਕੁਮਾਰ ਰਾਜੂ, ਸਰਤਾਜ ਕੌਰ, ਵਿਜੇ ਰਾਣੀ ਮਿੱਤਲ, ਰਚਿਨ ਬਾਂਸਲ (ਰਿਚੀ ਡਕਾਲਾ), ਗੁਰਿੰਦਰ ਕੌਰ, ਮਨੋਜ ਠਾਕੁਰ, ਅਨੀਤਾ ਕੁਮਾਰੀ, ਸੁਰਿੰਦਰ ਸਿੰਘ ਬਿੱਟੂ ਛੀਨਾ, ਸੇਵਾ ਸਿੰਘ, ਰੇਖਾ ਰਾਣਾ, ਨਵਜੋਤ ਕੌਰ ਬਾਜਵਾ, ਅਨਿਲ ਮੌਦਗਿਲ, ਨੇਹਾ ਸ਼ਰਮਾ, ਰਵਿੰਦਰ ਕੁਮਾਰ ਟੋਨੀ, ਰਾਜੇਸ਼ ਸ਼ਰਮਾ, ਸੁਨੀਤਾ ਗੁਪਤਾ, ਪ੍ਰੋਮਿਲਾ ਮਹਿਤਾ, ਰਾਕੇਸ਼ ਕੁਮਾਰ ਗੁਪਤਾ, ਪ੍ਰਵੀਨ ਰਾਣਾ, ਭੂਟੋ ਬਾਜਵਾ, ਸੰਜੀਵ ਸ਼ਰਮਾ ਕਾਲੂ ਤੋਂ ਇਲਾਵਾ ਹੋਰ ਕਈ ਆਗੂ ਹਾਜ਼ਰ ਸਨ।