• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਕੈਪਟਨ ਅਮਰਿੰਦਰ ਦੇ ਰਾਜ 'ਚ ਡੀ. ਜੀ. ਪੀ. ਅਰੋੜਾ ਨੂੰ 'ਸ਼ਾਬਾਸ਼ੀ'

  

Share
  ਲੁਧਿਆਣਾ (ਬੁਲੰਦ ਟੀਵੀ ਚੈਨਲ) ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿਚ ਮੌਜੂਦਾ ਡਿਪਟੀ ਜਨਰਲ ਆਫ ਪੁਲਸ ਸੁਰੇਸ਼ ਅਰੋੜਾ ਨੂੰ ਅਖੀਰ ਸ਼ਾਬਾਸ਼ੀ ਮਿਲ ਹੀ ਗਈ ਕਿਉਂਕਿ ਸ਼੍ਰੀ ਅਰੋੜਾ ਪਿਛਲੀ ਬਾਦਲ ਸਰਕਾਰ ਮੌਕੇ ਤੋਂ ਇਸ ਅਹੁਦੇ 'ਤੇ ਤਾਇਨਾਤ ਹਨ। ਪਿਛਲੀ ਸਰਕਾਰ ਮੌਕੇ ਨਾਭਾ ਜੇਲ ਬ੍ਰੇਕ ਕਾਂਡ, ਆਰ. ਐੱਸ. ਐੱਸ. ਮੁਖੀ ਸ਼੍ਰੀ ਗਗਨੇਜਾ ਅਤੇ ਮਾਤਾ ਚੰਦ ਕੌਰ ਤੋਂ ਇਲਾਵਾ ਦਰਜਨ ਦੇ ਕਰੀਬ ਕਈ ਹੋਰ ਵੱਡੇ ਕੱਦ ਦੇ ਆਗੂ ਗੋਲੀਆਂ ਦਾ ਸ਼ਿਕਾਰ ਹੋਏ ਸਨ ਪਰ ਉਸ ਸਰਕਾਰ ਵਲੋਂ ਖੁੱਲ੍ਹ ਨਾ ਦੇਣ ਕਾਰਨ ਪੁਲਸ ਦੇ ਹੱਥ-ਪੱਲੇ ਕੁਝ ਨਹੀਂ ਸੀ ਪਿਆ ਪਰ ਸਰਕਾਰ ਬਦਲ ਜਾਣ ਤੋਂ ਬਾਅਦ ਪੰਜਾਬ ਦੇ ਨਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਚਲਾਉਣ ਲਈ ਪੁਲਸ ਦੀ ਕਮਾਂਡ ਸੁਰੇਸ਼ ਅਰੋੜਾ ਨੂੰ ਸੌਂਪ ਦਿੱਤੀ, ਜਿਸ ਕਾਰਨ ਕਿੰਤੂ-ਪਰੰਤੂ ਵੀ ਹੋਈ ਪਰ 10 ਮਹੀਨਿਆਂ ਦੌਰਾਨ ਸ਼੍ਰ੍ਰੀ ਅਰੋੜਾ ਦੀ ਟੀਮ ਨੇ ਲਗਭਗ ਸਾਰੇ ਅਪਰਾਧਕ ਕੇਸ, ਜੋ ਕਿ ਪਿਛਲੀ ਸਰਕਾਰ ਮੌਕੇ ਹੋਏ, ਹੱਲ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਹਾਲ ਹੀ ਵਿਚ ਏ-ਕੈਟਾਗਰੀ ਦੇ ਗੈਂਗਸਟਰਾਂ ਨੂੰ ਪੁਲਸ ਮੁਕਾਬਲੇ ਵਿਚ ਢੇਰ ਕਰ ਕੇ ਸ਼੍ਰੀ ਅਰੋੜਾ ਨੂੰ ਜੋ ਮੁੱਖ ਮੰਤਰੀ ਕੈਪਟਨ ਅਮਰਰਿੰਦਰ ਸਿੰਘ ਵਲੋਂ ਸ਼ਾਬਾਸ਼ੀ ਮਿਲੀ, ਉਹ ਸ਼ਾਬਾਸ਼ੀ ਪੁਲਸ ਮਹਿਕਮੇ ਅਤੇ ਸਿਆਸੀ ਹਲਕਿਆਂ ਵਿਚ ਖਾਸੀ ਚਰਚਾ ਦਾ ਵਿਸ਼ਾ ਹੈ। ਡੀ. ਜੀ. ਪੀ. ਨੇ ਪੰਜਾਬ 'ਚ ਅਪਰਾਧ ਨੂੰ ਨਕੇਲ ਪਾਉਣ 'ਤੇ ਜੋ ਸ਼ਾਬਾਸ਼ੀ ਖੱਟੀ ਹੈ ਪਰ ਇਹ ਬਾਦਲ ਸਰਕਾਰ ਦੇ ਰਾਜ ਵਿਚ ਸ਼੍ਰੀ ਅਰੋੜਾ ਨੂੰ ਖੱਟਣੀ ਨਸੀਬ ਨਹੀਂ ਹੋਈ।