• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਦਿਲ ਦੇ ਰੋਗਾਂ ਵਿਚ ਲਾਭਦਾਇਕ ਹੈ ਪੁਦੀਨਾ

  

Share
  ਹਰੀਆਂ ਖੁਸ਼ਬੂਦਾਰ ਪੱਤੀਆਂ ਵਾਲੇ ਪੁਦੀਨੇ ਤੋਂ ਕੌਣ ਵਾਕਿਫ ਨਹੀਂ ਹੈ? ਗਰਮੀ ਸ਼ੁਰੂ ਹੁੰਦਿਆਂ ਹੀ ਪੁਦੀਨੇ ਦੀ ਬਹਾਰ ਆ ਜਾਂਦੀ ਹੈ | ਪੁਦੀਨੇ ਵਿਚ ਵਿਟਾਮਿਨ 'ਏ', 'ਬੀ', 'ਸੀ', 'ਡੀ' ਅਤੇ 'ਈ' ਤੋਂ ਇਲਾਵਾ ਲੋਹਾ, ਫਾਸਫੋਰਸ ਅਤੇ ਕੈਲਸ਼ੀਅਮ ਵੀ ਕਾਫੀ ਮਾਤਰਾ ਵਿਚ ਪਾਏ ਜਾਂਦੇ ਹਨ | ਗਰਮੀ ਵਿਚ ਪੁਦੀਨੇ ਦੀ ਵਰਤੋਂ ਬਹੁਤ ਲਾਭਦਾਇਕ ਹੁੰਦੀ ਹੈ |
ਪੁਦੀਨਾ ਪਾਚਕ ਹੋਣ ਦੇ ਨਾਲ-ਨਾਲ ਗਰਮੀਆਂ ਵਿਚ ਤਾਪ ਤੋਂ ਬਚਾਉਂਦਾ ਹੈ | ਪੁਦੀਨੇ ਦੇ ਪੱਤਿਆਂ ਦਾ ਰਸ, ਅਰਕ ਅਤੇ ਤੇਲ ਕੰਮ ਆਉਂਦਾ ਹੈ | ਇਸ ਦੀ ਤਸੀਰ ਠੰਢੀ ਹੁੰਦੀ ਹੈ | ਪੁਦੀਨਾ ਪੇਟ ਦੀਆਂ ਬਿਮਾਰੀਆਂ ਵਿਚ ਲਾਭਦਾਇਕ ਦਵਾਈ ਹੈ | ਛੋਟੀਆਂ-ਛੋਟੀਆਂ ਪੱਤੀਆਂ ਵਾਲਾ ਪੁਦੀਨਾ ਖੁਸ਼ਬੂਦਾਰ ਹੁੰਦਾ ਹੈ | ਜ਼ੁਕਾਮ, ਖਾਂਸੀ, ਦਮਾ, ਅਫਾਰਾ, ਪੇਟ ਦਰਦ, ਅਤਿਸਾਰ ਅਤੇ ਕੀੜਿਆਂ ਦਾ ਨਾਸ਼ ਕਰਨ ਵਾਲਾ ਹੁੰਦਾ ਹੈ |
• ਪੁਦੀਨੇ ਦੀਆਂ ਪੱਤੀਆਂ ਨੂੰ ਪੀਸ ਕੇ ਚਿਹਰੇ 'ਤੇ ਲੇਪ ਕਰਨ ਨਾਲ ਮੁਹਾਸੇ ਅਤੇ ਦਾਗ਼-ਧੱਬੇ ਦੂਰ ਹੁੰਦੇ ਹਨ |
• ਪੁਦੀਨੇ ਦੀਆਂ ਪੱਤੀਆਂ ਨੂੰ ਪਾਣੀ ਵਿਚ ਉਬਾਲ ਕੇ, ਪਾਣੀ ਠੰਢਾ ਕਰਕੇ ਕੁਰਲੀ ਕਰਨ ਨਾਲ ਮੰੂਹ ਦੀ ਦੁਰਗੰਧ ਦੂਰ ਹੁੰਦੀ ਹੈ ਅਤੇ ਮੰੂਹ ਵਿਚ ਤਾਜ਼ਗੀ ਆਉਂਦੀ ਹੈ |
• ਅੰਜ਼ੀਰ ਦੇ ਨਾਲ ਪੁਦੀਨੇ ਦੇ ਪੱਤੇ ਖਾਣ ਨਾਲ ਹਿਚਕੀ ਬੰਦ ਹੁੰਦੀ ਹੈ ਅਤੇ ਛਾਤੀ ਵਿਚ ਜਮ੍ਹਾਂ ਹੋਈ ਬਲਗਮ ਸਾਫ ਹੋ ਜਾਂਦੀ ਹੈ |
• ਪੁਦੀਨੇ ਦੀਆਂ ਪੱਤੀਆਂ ਨੂੰ ਉਬਾਲ ਕੇ ਭਾਫ ਲੈਣ ਨਾਲ ਸਰਦੀ-ਜ਼ੁਕਾਮ ਵਿਚ ਲਾਭ ਹੁੰਦਾ ਹੈ |
• ਜ਼ਹਿਰੀਲੇ ਜੀਵ ਜਿਸ ਅੰਗ 'ਤੇ ਡੰਗ ਮਾਰ ਜਾਣ, ਉਥੇ ਪੁਦੀਨਾ ਪੀਸ ਕੇ ਲੇਪ ਕਰੋ |
• ਪੁਦੀਨੇ ਦਾ ਰਸ ਪੀਣ ਨਾਲ ਹੈਜ਼ਾ, ਦਸਤ ਅਤੇ ਉਲਟੀ ਵਿਚ ਤੁਰੰਤ ਲਾਭ ਪੁੱਜਦਾ ਹੈ |
• ਜੀਅ ਕੱਚਾ ਹੋਣ 'ਤੇ ਪੁਦੀਨਾ ਪੀਸ ਕੇ ਨਿੰਬੂ ਦਾ ਰਸ ਅਤੇ ਕਾਲਾ ਨਮਕ ਮਿਲਾ ਕੇ ਖਾਣ ਨਾਲ ਲਾਭ ਹੁੰਦਾ ਹੈ |
• ਨਕਸੀਰ ਆਉਣ 'ਤੇ ਠੰਢੇ ਪਾਣੀ ਵਿਚ ਪੁਦੀਨੇ ਦਾ ਰਸ ਪਿਲਾਓ |
• ਪੁਦੀਨੇ ਦੀ ਚਟਣੀ ਨਿਯਮਤ ਸੇਵਨ ਕਰਨ ਨਾਲ ਭੁੱਖ ਵਧਦੀ ਹੈ |
• ਇਸ ਨਾਲ ਪਿਸ਼ਾਬ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ |
• ਪੁਦੀਨੇ ਨੂੰ ਪੀਸ ਕੇ, ਗਰਮ ਕਰਕੇ ਮੱਥੇ 'ਤੇ ਲੇਪ ਲਗਾਉਣ ਨਾਲ ਸਿਰਦਰਦ ਦੂਰ ਹੁੰਦਾ ਹੈ |
Copy ਅਨੀਤਾ ਰਾਣੀ ਅਗਰਵਾਲ