• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਸ਼ਰਾਬੀਆਂ ਵਲੋਂ ਨਾਈਟ ਕਲੱਬ 'ਚ ਪੰਜਾਬੀ ਪ੍ਰਮੋਟਰ ਦੀ ਹੱਤਿਆ

  

Share
  ਵੈਨਕੂਵਰ (ਬੁਲੰਦ ਟੀਵੀ ਚੈਨਲ) ਇੱਥੋਂ ਦੇ ਮਸ਼ਹੂਰ ਨਾਈਟ ਕਲੱਬ ਕਾਬਾਨਾ ਲਾਊਾਜ਼ ਦੇ ਇਕ ਪ੍ਰਮੋਟਰ 23 ਸਾਲਾ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਥਿੰਦ ਦਾ ਕੱਲਬ 'ਚ ਸ਼ਰਾਬੀ ਹਾਲਾਤ 'ਚ ਲੜ ਰਹੀ ਮੰਡੀਰ ਵਲੋਂ ਹੱਤਿਆ ਕੀਤੇ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਵੈਨਕੂਵਰ ਦੀ ਗਰੈਨਵਲ ਸਟ੍ਰੀਟ ਦੇ ਉਕਤ ਕਲੱਬ 'ਚ ਵੀਕ ਐਾਡ (ਹਫ਼ਤੇ ਦਾ ਅਖੀਰ) 'ਤੇ ਪਾਰਟੀ ਚੱਲ ਰਹੀ ਸੀ, ਜਿਸ 'ਚ ਨੌਜਵਾਨ ਮੁੰਡੇ-ਕੁੜੀਆਂ ਨੱਚ ਰਹੇ ਸਨ | ਸਾਰੀ ਰਾਤ ਚੱਲੀ ਇਸ ਪਾਰਟੀ 'ਚ ਤੜਕਸਾਰ ਕਰੀਬ ਢਾਈ ਵਜੇ ਨੱਚ ਰਹੇ ਟੋਲਿਆਂ ਦੀ ਆਪਸ 'ਚ ਲੜਾਈ ਹੋ ਗਈ | ਮੌਕੇ 'ਤੇ ਮੌਜੂਦ ਕਲੱਬ ਦੇ ਪ੍ਰਮੋਟਰ ਕੁਲਵਿੰਦਰ ਸਿੰਘ (ਕਿ੍ਸ) ਥਿੰਦ ਨੇ ਲੜ ਰਹੇ ਲੋਕਾਂ ਨੂੰ ਰੋਕਿਆ ਤੇ ਹਾਲਾਤ ਨੂੰ ਸੁਖਾਵਾਂ ਬਣਾਉਣ ਦੀ ਕੋਸ਼ਿਸ਼ ਕੀਤੀ | ਇਸੇ ਦੌਰਾਨ ਹੀ ਨਸ਼ੇ 'ਚ ਟੱਲੀ ਕੁਝ ਸ਼ਰਾਬੀ ਉਸ ਦੇ ਗਲ ਪੈ ਗਏ ਤੇ ਕਲੱਬ ਤੋਂ ਬਾਹਰ ਸੜਕ 'ਤੇ ਉਸ ਦੀ ਕੁੱਟਮਾਰ ਕਰਦਿਆਂ ਕਿਸੇ ਨੇ ਉਸ ਦੀ ਵੱਖੀ 'ਚ ਛੁਰਾ ਮਾਰ ਦਿੱਤਾ | ਥਿੰਦ ਨੂੰ ਸਾਥੀਆਂ ਵਲੋਂ ਤੁਰੰਤ ਹਸਪਤਾਲ ਲਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ | ਥਿੰਦ ਨੇ ਪਿਛਲੇ ਮਹੀਨੇ ਹੀ ਇਸ ਕਲੱਬ 'ਚ ਪ੍ਰਮੋਟਰ ਵਜੋਂ ਨੌਕਰੀ ਸ਼ੁਰੂ ਕੀਤੀ ਸੀ | ਪੁਲਿਸ ਸਾਰਜੈਂਟ ਜੇਸਨ ਰੋਬਿਲਰਡ ਨੇ ਦੱਸਿਆ ਕਿ ਕਈ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਤੇ ਵਿਸ਼ੇਸ਼ ਜਾਂਚਕਰਤਾ ਘਟਨਾ ਦੀ ਤਹਿ ਲੱਭਣ 'ਚ ਰੁੱਝ ਗਏ ਹਨ |