• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਅਮਰੀਕਾ 'ਚ ਮਨਾਇਆ ਗਿਆ 'ਗਣਤੰਤਰ ਦਿਵਸ' ਦਾ ਜਸ਼ਨ

  

Share
  ਵਾਸ਼ਿੰਗਟਨ (ਬੁਲੰਦ ਟੀਵੀ ਚੈਨਲ) ਸੰਯੁਕਤ ਰਾਸ਼ਟਰ ਹੈੱਡਕੁਆਰਟਰ 'ਚ ਆਯੋਜਿਤ ਭਾਰਤੀ ਗਣਤੰਤਰ ਦਿਵਸ ਸਮਾਰੋਹ 'ਚ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ 5 ਸਥਾਈ ਮੈਂਬਰਾਂ 'ਚੋਂ 4 ਮੈਂਬਰਾਂ— ਰੂਸ, ਚੀਨ, ਫਰਾਂਸ ਅਤੇ ਬ੍ਰਿਟੇਨ ਦੇ ਰਾਜਦੂਤਾਂ ਸਮੇਤ ਕਈ ਡਿਪਲੋਮੈਟਾਂ ਨੇ ਹਿੱਸਾ ਲਿਆ। ਇਸ ਦੇ ਨਾਲ ਹੀ ਪੂਰੇ ਅਮਰੀਕਾ ਵਿਚ ਕਈ ਥਾਵਾਂ 'ਤੇ ਇਸ ਮੌਕੇ 'ਤੇ ਪ੍ਰੋਗਰਾਮ ਆਯੋਜਿਤ ਕੀਤੇ ਗਏ। ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੀ ਹੀ ਇਕਮਾਤਰ ਅਜਿਹੀ ਰਾਜਦੂਤ ਸੀ, ਜੋ ਕਿ ਭਾਰਤ ਦੇ ਸਥਾਈ ਮਿਸ਼ਨ ਅਤੇ ਨਿਊਯਾਰਕ ਵਿਚ ਭਾਰਤੀ ਮਹਾਵਣਜ ਦੂਤਘਰ ਵਲੋਂ ਸਾਂਝੇ ਰੂਪ ਨਾਲ ਆਯੋਜਿਤ ਗਣਤੰਤਰ ਦਿਵਸ ਸਮਾਰੋਹ 'ਚ ਸ਼ਾਮਲ ਨਹੀਂ ਹੋ ਸਕੀ। ਹੈਲੀ ਸ਼ਹਿਰ ਵਿਚ ਨਹੀਂ ਸੀ ਅਤੇ ਉਨ੍ਹਾਂ ਨੇ ਆਪਣੀ ਗੈਰ-ਮੌਜੂਦਗੀ 'ਚ ਆਪਣੇ ਸੀਨੀਅਰ ਡਿਪਲੋਮੈਟਾਂ 'ਚੋਂ ਇਕ ਨੂੰ ਪ੍ਰੋਗਰਾਮ ਵਿਚ ਭੇਜਿਆ।
ਇਸ ਪ੍ਰੋਗਰਾਮ ਵਿਚ ਸੈਂਕੜੇ ਭਾਰਤੀ-ਅਮਰੀਕੀ, ਸੰਯੁਕਤ ਰਾਸ਼ਟਰ ਦੇ ਅਧਿਕਾਰੀ ਅਤੇ ਕਈ ਦੇਸ਼ਾਂ ਦੇ ਰਾਜਦੂਤ ਮੌਜੂਦ ਸਨ। ਪ੍ਰੋਗਰਾਮ ਵਿਚ ਮਹਾਸਭਾ ਦੇ ਪ੍ਰਧਾਨ ਮਿਰੋਸਲਾਵ ਲਾਜਕੈਕ ਅਤੇ ਸੰਯੁਕਤ ਰਾਸ਼ਟਰ ਉੱਪ-ਜਨਰਲ ਸਕੱਤਰ ਅਮੀਨਾ ਜੇ. ਮੁਹੰਮਦ ਵਰਗੀਆਂ ਹਸਤੀਆਂ ਨੇ ਵੀ ਸ਼ਿਰਕਤ ਕੀਤੀ।
ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀ ਸਥਾਈ ਪ੍ਰਤੀਨਿਧੀ ਮਲੀਹਾ ਲੋਧੀ ਨੇ ਇਸ ਮੌਕੇ 'ਤੇ ਆਪਣੀ ਹਾਜ਼ਰੀ ਦਰਜ ਕਰਵਾ ਕੇ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਸਈਦ ਅਕਬਰੂਦੀਨ ਨੇ ਇਕ ਟਵੀਟ 'ਚ ਕਿਹਾ, ''ਸੰਯੁਕਤ ਰਾਸ਼ਟਰ 'ਚ ਗਣਤੰਤਰ ਦਿਵਸ ਮਨਾਏ ਜਾਣ ਦੇ ਮੌਕੇ 'ਤੇ ਭਾਰਤ ਤੋਂ ਦੂਰ ਰਹਿੰਦੇ ਹੋਏ ਵੀ ਨੌਜਵਾਨਾਂ ਨੇ ਉਸ ਧਰਤੀ ਦਾ ਗੁਣਗਾਨ ਕੀਤਾ, ਜਿੱਥੇ ਅਸੀਂ ਵੱਡੇ ਹੋਏ।'' ਅਕਬਰੂਦੀਨ ਨੇ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਿਸ਼ਨ 'ਤੇ ਰਾਸ਼ਟਰੀ ਝੰਡਾ ਲਹਿਰਾਇਆ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਨਵਤੇਜ ਸਿੰਘ ਸਰਨਾ ਨੇ ਵਾਸ਼ਿੰਗਟਨ 'ਚ ਦੂਤਘਰ ਦੇ ਬਾਹਰ ਮੌਜੂਦ ਮਹਾਤਮਾ ਗਾਂਧੀ ਦੀ ਮੂਰਤੀ 'ਤੇ ਫੁੱਲ ਭੇਟ ਕਰ ਕੇ ਸ਼ਰਧਾਂਜਲੀ ਦਿੱਤੀ ਅਤੇ ਭਾਰਤ ਦਾ ਰਾਸ਼ਟਰੀ ਝੰਡਾ ਲਹਿਰਾਇਆ।