• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਸਿਹਤਮੰਦ ਬਣੋ

  

Share
  ਬਹੁਤ ਸਾਰੀਆਂ ਕਲਾਵਾਂ ਹਨ, ਜਿਵੇਂ ਸ਼ਿਲਪ ਕਲਾ, ਸ਼ਿੰਗਾਰ ਕਲਾ, ਸੰਗੀਤ ਕਲਾ, ਪਾਕ ਕਲਾ ਆਦਿ। ਸਮੇਂ ਦੀ ਮੰਗ ਦੇ ਅਨੁਸਾਰ ਨੌਜਵਾਨ ਦਿਸਣਾ ਵੀ ਇਕ ਕਲਾ ਹੈ। ਆਪਣੀ ਉਮਰ ਨਾਲੋਂ ਘੱਟ ਦਿਸਣਾ, ਚੁਸਤ ਦਿਸਣਾ ਕਿਸ ਨੂੰ ਚੰਗਾ ਨਹੀਂ ਲਗਦਾ? ਪਰ ਕੁਝ ਲੈਣ ਲਈ ਕੁਝ ਦੇਣਾ ਵੀ ਪੈਂਦਾ ਹੈ। ਇਸ ਤਰ੍ਹਾਂ ਜਵਾਨ ਦਿਸਣ ਲਈ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਕੀ ਕਰੀਏ ਅਤੇ ਕੀ ਨਾ ਕਰੀਏ।
* ਖੰਡ ਅਤੇ ਮੈਦੇ ਤੋਂ ਬਣੀਆਂ ਚੀਜ਼ਾਂ ਦੀ ਵਰਤੋਂ ਬਹੁਤ ਘੱਟ ਕਰੋ।
* ਫਾਸਟਫੂਡ ਅਤੇ ਡੱਬਾਬੰਦ ਭੋਜਨ ਦੀ ਵਰਤੋਂ ਮਜਬੂਰੀ ਵਿਚ ਕਰੋ।
* ਹਰ ਰੋਜ਼ ਤਾਜ਼ੀਆਂ ਸਬਜ਼ੀਆਂ ਜਾਂ ਫਲਾਂ ਦਾ ਰਸ ਪੀਓ, ਕਿਉਂਕਿ ਕੱਚੀਆਂ ਸਬਜ਼ੀਆਂ ਅਤੇ ਫਲਾਂ ਦੇ ਰਸ ਵਿਚ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ।
* ਦਿਨ ਵਿਚ ਕੱਚੀ ਸਬਜ਼ੀ ਅਤੇ ਫਲਾਂ ਦਾ ਸੇਵਨ ਕਰੋ। ਫਲਾਂ ਅਤੇ ਸਬਜ਼ੀਆਂ ਵਿਚ ਐਂਟੀਆਕਸੀਡੈਂਟ ਹੋਣ ਦੇ ਕਾਰਨ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ।
* ਸਿਗਰਟਨੋਸ਼ੀ ਅਤੇ ਸ਼ਰਾਬ ਦਾ ਸੇਵਨ ਬੰਦ ਕਰ ਦਿਓ।
* ਆਪਣੇ ਭੋਜਨ ਵਿਚ ਕੈਲਸ਼ੀਅਮ ਦੀ ਵਰਤੋਂ ਦਾ ਪੂਰਾ ਧਿਆਨ ਰੱਖੋ। ਘੱਟ ਫੈਟ ਵਾਲੇ ਦੁੱਧ ਦੇ ਦਹੀਂ, ਰਾਜਮਾਂਹ, ਸੋਇਆਬੀਨ ਅਤੇ ਛੋਲਿਆਂ ਦਾ ਸੇਵਨ ਕਰਦੇ ਰਹੋ। ਸੋਇਆਬੀਨ ਅਤੇ ਦਹੀਂ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਬਣਨਗੀਆਂ। ਘੱਟ ਤੇਲ ਨਾਲ ਬਣਿਆ ਭੋਜਨ ਖਾਓ, ਕਿਉਂਕਿ ਜ਼ਿਆਦਾ ਤੇਲ ਨਾਲ ਸਰੀਰ ਵਿਚ 'ਫ੍ਰੀ ਰੈਡੀਕਲ ਐਕਟੀਵਿਟੀਜ਼' ਨੂੰ ਉਤਸ਼ਾਹ ਮਿਲਦਾ ਹੈ, ਜੋ ਇਨਸਾਨ ਨੂੰ ਛੇਤੀ ਬੁੱਢਾ ਬਣਾ ਦਿੰਦਾ ਹੈ।
* ਆਪਣੀ ਭੁੱਖ ਦਾ ਤਿੰਨ-ਚੌਥਾਈ ਖਾਓ। ਇਕ-ਚੌਥਾਈ ਭੁੱਖਾ ਬਚਾਅ ਕੇ ਰੱਖੋ, ਜਿਸ ਨਾਲ ਪਾਚਣ ਕਿਰਿਆ ਦੀ ਮਸ਼ੀਨ ਚੰਗੀ ਤਰ੍ਹਾਂ ਆਪਣਾ ਕੰਮ ਕਰ ਸਕੇਗੀ।
* ਕਸਰਤ ਅਤੇ ਤੇਜ਼ ਸੈਰ ਕਰੋ। 30 ਤੋਂ 40 ਮਿੰਟ ਦੀ ਸੈਰ ਸਰੀਰ ਨੂੰ ਸੁਡੌਲ ਅਤੇ ਨਿਰੋਗ ਰੱਖਦੀ ਹੈ।
* ਸਾਕਾਰਾਤਮਿਕ ਸੋਚ ਰੱਖੋ।
* ਆਪਣੇ ਮਨ ਦੀ ਸ਼ਾਂਤੀ ਲਈ ਆਤਮਚਿੰਤਨ ਵੱਲ ਧਿਆਨ ਦਿਓ।
* ਆਤਮ-ਵਿਸ਼ਵਾਸ ਬਣਾਈ ਰੱਖੋ।
* ਖੁਦ ਖੁਸ਼ ਰਹੋ ਅਤੇ ਆਸ-ਪਾਸ ਖੁਸ਼ੀ ਵਾਲਾ ਵਾਤਾਵਰਨ ਫੈਲਾਓ।
* ਜੋ ਖੁਦ ਨੂੰ ਚੰਗਾ ਲੱਗੇ, ਉਹੀ ਕਰੋ। ਜੋ ਕਰੋ, ਉਹ ਅਰਥਹੀਣ ਨਾ ਹੋਵੇ। ਇਮਾਨਦਾਰੀ ਅਤੇ ਲਗਨ ਨਾਲ ਕੀਤੇ ਕੰਮ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ।