• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੋਰੀਆ ਦੀ ਪੁਲਸ ਐਨਕਾਊਂਟਰ 'ਚ ਮੌਤ

  

Share
  ਮੁਕਤਸਰ (ਬੁਲੰਦ ਟੀਵੀ ਚੈਨਲ) ਪੰਜਾਬ ਦੇ ਗੈਂਗਸਟਰ ਵਿੱਕੀ ਗੌਂਡਰ ਦੀ ਅੱਜ ਇਕ ਸਾਥੀ ਦੇ ਨਾਲ ਮੌਤ ਹੋ ਗਈ। ਵਿੱਕੀ ਗੌਂਡਰ ਦੇ ਨਾਲ ਗੈਂਗਸਟਰ ਪ੍ਰੇਮਾ ਲਾਹੋਰੀਆ ਵੀ ਸੀ। ਉਨ੍ਹਾਂ ਦਾ ਇਕ ਸਾਥੀ ਜ਼ਖਮੀ ਹੈ। ਅਬੋਹਰ ਦੇ ਹਿੰਦੂਮਲਕੋਟ ਥਾਣੇ ਦੇ ਹਲਕੇ ਅਧੀਨ ਪੈਂਦੇ ਇਲਾਕੇ 'ਚ ਪੁਲਸ ਨੇ ਇਨ੍ਹਾਂ ਗੈਂਗਸਟਰਾਂ ਨਾਲ ਮੁਠਭੇੜ ਕੀਤੀ, ਜਿਸ ਦੌਰਾਨ ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੋਰੀਆ ਦੀ ਮੌਤ ਹੋ ਗਈ ਹੈ, ਜਦਕਿ ਇਨ੍ਹਾਂ ਦਾ ਇਕ ਸਾਥੀ ਜ਼ਖਮੀ ਹੈ।

ਚੰਡੀਗੜ੍ਹ ਤੋਂ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਨੇ ਇਹ ਐਨਕਾਊਂਟਰ ਕੀਤਾ ਹੈ। ਇਸ ਟੀਮ ਵਲੋਂ ਪਿਛਲੇ 5 ਦਿਨਾਂ ਤੋਂ ਵਿੱਕੀ ਗੌਂਡਰ ਨੂੰ ਟਰੇਸ ਕੀਤਾ ਜਾ ਰਿਹਾ ਸੀ ਪਰ ਅੱਜ ਜਦੋਂ ਇਹ ਟੀਮ ਵਿੱਕੀ ਗੌਂਡਰ ਦਾ ਪਿੱਛਾ ਕਰਦੀ ਹੋਈ ਢਾਹਣੀ ਟੂਸੀ ਹਿੰਦੂਮਲਕੋਟ ਪਹੁੰਚੀ ਤਾਂ ਇਨ੍ਹਾਂ ਵਿਚਾਲੇ ਮੁਕਾਬਲਾ ਹੋਇਆ। ਇਸ ਮੁਕਾਬਲੇ ਦੇ ਵਿਚ ਵਿੱਕੀ ਗੌਂਡਰ ਮਾਰਿਆ ਗਿਆ। ਮੌਕੇ 'ਤੇ ਐੱਸ. ਐੱਸ. ਪੀ. ਫਾਜ਼ਿਲਕਾ ਵੀ ਪਹੁੰਚ ਚੁੱਕੇ ਹਨ। ਲਾਸ਼ਾਂ ਨੂੰ ਪੁਲਸ ਨੇ ਕਬਜ਼ੇ 'ਚ ਲੈ ਲਿਆ ਹੈ, ਜਿਨ੍ਹਾਂ ਨੂੰ ਅਬੋਹਰ ਦੇ ਸਿਵਲ ਹਸਪਤਾਲ 'ਚ ਪਹੁੰਚਾਇਆ ਗਿਆ ਹੈ।