• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਪੰਜਾਬ ਕੈਬਨਿਟ ਦੀ ਮੀਟਿੰਗ ਅੱਜ

  

Share
  ਚੰਡੀਗੜ੍ਹ (ਬੁਲੰਦ ਟੀਵੀ ਚੈਨਲ) ਪੰਜਾਬ ਕੈਬਨਿਟ ਦੀ ਮੀਟਿੰਗ ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ 'ਚ ਹੋਵੇਗੀ। ਇਸ ਮੀਟਿੰਗ ਦੌਰਾਨ ਕਈ ਅਹਿਮ ਮੁੱਦਿਆਂ 'ਤੇ ਚਰਚਾ ਹੋਵੇਗੀ, ਜਿਨ੍ਹਾਂ 'ਚ ਹਾਊਸਿੰਗ ਪਾਲਿਸੀ, ਬਿਜਲੀ ਸਬਸਿਡੀ, ਖੇਤੀਬਾੜੀ ਟਿਊਬਵੈੱਲਾਂ ਤੇ ਬਿਜਲੀ ਮੀਟਰ ਲਾਉਣੇ, ਗ੍ਰਹਿ ਵਿਭਾਗ ਦੇ ਇਕ ਮਾਮਲੇ ਅਤੇ ਵਿੱਤ ਵਿਭਾਗ ਦੇ ਪੁਨਰਗਠਨ ਸਬੰਧੀ ਏਜੰਡਿਆਂ 'ਤੇ ਫੈਸਲੇ ਲਏ ਜਾਣ ਦੀ ਉਮੀਦ ਹੈ। ਪੰਜਾਬ ਸਰਕਾਰ ਨੇ ਕੰਟਰੋਲ ਤੋਂ ਬਾਹਰ ਹੋ ਰਹੀ ਬਿਜਲੀ ਸਬਸਿਡੀ ਨੂੰ ਸੀਮਤ ਕਰਨ ਅਤੇ ਇਸ ਦਾ ਲਾਭ ਸਿੱਧਾ ਕਿਸਾਨਾਂ ਦੇ ਖਾਤੇ 'ਚ ਪਾਉਣ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਬਿਜਲੀ ਅਤੇ ਖੇਤੀ ਵਿਭਾਗ ਨੇ ਇਸ ਸਬੰਧ 'ਚ ਏਜੰਡਾ ਤਿਆਰ ਕਰ ਲਿਆ ਹੈ ਅਤੇ ਇਸ ਨੂੰ ਕੈਬਨਿਟ ਮੀਟਿੰਗ 'ਚ ਪੇਸ਼ ਕੀਤਾ ਜਾ ਸਕਦਾ ਹੈ। ਏਜੰਡਾ ਕੈਪਟਨ ਅਮਰਿੰਦਰ ਸਿੰਘ ਕੋਲ ਮਨਜ਼ੂਰੀ ਲਈ ਜਾ ਚੁੱਕਾ ਹੈ।