• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਭਾਰਤੀ ਟੀਮ ਦੀ ਹਾਰ ਦੀ ਅਸਲੀ ਵਜ੍ਹਾ

  

Share
  ਨਵੀਂ ਦਿੱਲੀ (ਬੁਲੰਦ ਟੀਵੀ ਚੈਨਲ) ਟੀਮ ਇੰਡੀਆ ਦੇ ਸਾਬਕਾ ਕੋਚ ਗੈਰੀ ਕਰਸਟਨ ਨੇ ਦੱਖਣ ਅਫਰੀਕਾ ਹੱਥੋਂ ਮਿਲੀ ਹਾਰ ਦੀ ਅਸਲੀ ਵਜ੍ਹਾ ਸਾਹਮਣੇ ਰੱਖੀ ਹੈ। ਟੀਮ ਇੰਡੀਆ ਦੀ ਚੋਣ ਪ੍ਰਣਾਲੀ ਉੱਤੇ ਸਵਾਲ ਖੜ੍ਹੇ ਕਰਦੇ ਹੋਏ ਕਰਸਟਨ ਨੇ ਕਿਹਾ ਕਿ ਕੇਪਟਾਊਨ ਅਤੇ ਸੈਂਚੁਰੀਅਨ ਵਿਚ ਟੀਮ ਨੂੰ ਇਕ ਹੋਰ ਬੱਲੇਬਾਜ਼ ਨਾਲ ਉਤਰਨਾ ਚਾਹੀਦਾ ਸੀ। ਟੀਮ ਇੰਡੀਆ ਦੀ ਮਜ਼ਬੂਤੀ ਉਸਦੀ ਬੱਲੇਬਾਜ਼ੀ ਹੈ, ਜਿਸਦੇ ਦਮ ਉੱਤੇ ਉਹ ਵਿਰੋਧੀ ਟੀਮ ਦੇ ਤੇਜ਼ ਗੇਂਦਬਾਜ਼ਾਂ ਉੱਤੇ ਦਬਾਅ ਬਣਾ ਸਕਦੇ ਸਨ।


ਇਕ ਹੋਰ ਬੱਲੇਬਾਜ਼ ਨੂੰ ਖਿਡਾ ਸਕਦੇ ਸੀ
ਪੱਤਰਕਾਰਾਂ ਨਾਲ ਗੱਲਬਾਤ ਵਿਚ ਕਰਸਟਨ ਨੇ ਕਿਹਾ, ''ਟੀਮ ਦੇ ਗੇਂਦਬਾਜ਼ 20 ਵਿਕਟਾਂ ਲੈ ਕੇ ਸਾਨੂੰ ਮੈਚ ਜਿੱਤਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ, ਪਰ ਬੱਲੇਬਾਜ਼ਾਂ ਵਲੋਂ ਸਕੋਰ ਬੋਰਡ ਉੱਤੇ ਲਗਾਈਆਂ ਦੌੜਾਂ ਹਮੇਸ਼ਾ ਵਿਰੋਧੀ ਟੀਮ ਉੱਤੇ ਦਬਾਅ ਨੂੰ ਬਰਕਰਾਰ ਰੱਖਦੀਆਂ ਹਨ। ਅਫਰੀਕਾ ਦੀ ਕੰਡੀਸ਼ਨ ਵਿਚ ਖੇਡਣਾ ਹਮੇਸ਼ਾ ਤੋਂ ਹੀ ਬੱਲੇਬਾਜ਼ਾਂ ਲਈ ਇਕ ਵੱਡੀ ਚੁਣੌਤੀ ਰਹਿੰਦੀ ਹੈ। ਇਸਦੇ ਲਈ ਟੀਮ ਨੂੰ ਆਪਣੀ ਮਜ਼ਬੂਤ ਬੱਲੇਬਾਜ਼ੀ ਉੱਤੇ ਜ਼ਿਆਦਾ ਵਿਸ਼ਵਾਸ ਦਿਖਾਉਣਾ ਹੋਵੇਗਾ।''


ਰਹਾਣੇ ਨੂੰ ਬਾਹਰ ਬਿਠਾਉਣਾ ਭਾਰੀ
ਕਰਸਟਨ ਨੇ ਕਿਹਾ ਕਿ ਟੈਸਟ ਫਾਰਮੇਟ ਵਿਚ ਸਪੈਸ਼ਲਿਸਟ ਖਿਡਾਰੀਆਂ ਨੂੰ ਟੀਮ ਵਿਚ ਜਗ੍ਹਾ ਦੇਣਾ ਬਹੁਤ ਜਰੂਰੀ ਹੁੰਦਾ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਇਸ ਫਾਰਮੇਟ ਦਾ ਕੋਈ ਵੀ ਇਨਫਾਰਮ ਖਿਡਾਰੀ ਪਲੇਇੰਗ 11 ਤੋਂ ਬਾਹਰ ਨਾ ਹੋਵੇ। ਜ਼ਿਕਰਯੋਗ ਹੈ ਕਿ ਟੀਮ ਮੈਨੇਜਮੈਂਟ ਨੇ ਟੈਸਟ ਦੇ ਮਾਹਰ ਖਿਡਾਰੀ ਅਜਿੰਕਯ ਰਹਾਨੇ ਨੂੰ ਬਾਹਰ ਬਿਠਾ ਕੇ ਕੇ.ਐੱਲ. ਰਾਹੁਲ ਉੱਤੇ ਜ਼ਿਆਦਾ ਵਿਸ਼ਵਾਸ ਵਿਖਾਇਆ ਸੀ।