• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਪਟਿਆਲਾ 'ਚ ਸੰਜੀਵ ਸ਼ਰਮਾ ਬਿੱਟੂ ਬਣੇ ਮੇਅਰ

  

Share
  ਪਟਿਆਲਾ (ਬੁਲੰਦ ਟੀਵੀ ਚੈਨਲ ) — ਕੈਪਟਨ ਦੇ ਗੜ੍ਹ ਪਟਿਆਲਾ 'ਚ ਸੰਜੀਵ ਸ਼ਰਮਾ ਬਿੱਟੂ ਅੱਜ ਨਵੇਂ ਮੇਅਰ ਚੁਣੇ ਗਏ। ਇਨ੍ਹਾਂ ਤੋਂ ਇਲਾਵਾ ਯੋਗਿੰਦਰ ਸਿੰਘ ਯੋਗੀ ਸੀਨੀਅਰ ਡਿਪਟੀ ਮੇਅਰ ਤੇ ਵਿਨਤਿ ਸੰਗਰ ਨੂੰ ਡਿਪਟੀ ਮੇਅਰ ਚੁਣਿਆ ਗਿਆ। ਸਵੇਰੇ ਨਗਰ ਨਿਗਮ ਦਫਤਰ 'ਚ ਮੇਅਰ ਦੇ ਅਹੁਦੇ ਲਈ ਚੋਣਾਂ ਹੋਈਆਂ, ਜਿਸ ਤੋਂ ਬਾਅਦ ਇਨ੍ਹਾਂ ਦੀ ਚੋਣ ਕੀਤੀ ਗਈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਬ੍ਰਹਿਮ ਮਹਿੰਦਰਾ, ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪਹਿਲਾਂ ਤੋਂ ਇਨ੍ਹਾਂ ਉਮੀਦਵਾਰਾਂ ਦੀ ਚੋਣ ਕਰ ਰੱਖੀ ਸੀ। ਹਾਲਾਂਕਿ ਕੈਬਨਿਟ ਮੰਤਰੀ ਜੋ ਪਟਿਆਲਾ ਦੇ ਆਬਜ਼ਰਵਰ ਵੀ ਹਨ, ਨੇ ਪਟਿਆਲਾ ਹਾਊਸ 'ਚੋਂ 59 ਕਾਂਗਰਸੀ ਕਾਊਂਸਲਰ ਤੋਂ ਇਕ-ਇਕ ਕਰਕੇ ਗੱਲ ਵੀ ਕੀਤੀ। ਜ਼ਿਕਰਯੋਗ ਹੈ ਕਿ 17 ਦਸੰਬਰ ਨੂੰ ਨਗਰ ਨਿਗਮ ਚੋਣਾਂ 'ਚ ਕਾਂਗਰਸ ਨੂੰ ਪਟਿਆਲਾ ਦੀ 60 'ਚੋਂ 59 ਸੀਟਾਂ ਮਿਲੀਆਂ ਸਨ, ਜਦ ਕਿ ਇਕ ਸੀਟ ਅਕਾਲੀ ਦਲ ਦੀ ਝੋਲੀ 'ਚ ਪਈ ਸੀ।