• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਗੁਰਦਾਸਪੁਰ ਚੋਣ ਬਨਾਮ ਭਾਜਪਾ ਪ੍ਰਧਾਨ ਇਮਤਿਹਾਨ

  

Share
  ਪੰਜਾਬ ਦੇ ਸਰਹੱਦੀ ਜ਼ਿਲੇ ਗੁਰਦਾਸਪੁਰ ਦੀ ਉਪ ਚੋਣ ਨੂੰ ਲੈ ਕੇ ਚੋਣ ਪ੍ਰਚਾਰ ਆਖਰੀ ਪੜਾਅ ਵਿਚ ਪੁੱਜ ਗਿਆ ਹੈ। ਇਸ ਚੋਣ ਦੀ ਜਿੱਤ ਲਈ ਜਿੱਥੇ ਸੱਤਾਧਾਰੀ ਕਾਂਗਰਸ ਆਪਣੀ ਮੁੱਛ ਦਾ ਸਵਾਲ ਬਣਾ ਕੇ ਲੜ ਰਹੀ ਹੈ, ਉੱਥੇ ਮੁੱਖ ਵਿਰੋਧੀ ਪਾਰਟੀ ਦੇ ਗੱਠਜੋੜ ਖਾਸ ਕਰ ਕੇ ਭਾਜਪਾ ਦੇ ਸੂਬਾ ਪ੍ਰਧਾਨ ਦੀ ਕੁਰਸੀ ਵੀ ਸਿਆਸੀ ਦਾਅ 'ਤੇ ਲੱਗੀ ਸਮਝ ਰਹੇ ਹਨ, ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 3 ਸਾਲ ਪੁਰਾਣੀ ਸਰਕਾਰ ਕਰ ਕੇ ਤੇ 2019 'ਚ ਫਿਰ ਭਾਜਪਾ ਵੱਲੋਂ ਦੇਸ਼ ਵਿਚ ਸਰਕਾਰ ਬਣਾਉਣ ਦੀ ਇਸ ਸਰਹੱਦੀ ਜਿੱਤ ਦੀ ਸੀਟ ਦੇ ਚੋਣ ਨਤੀਜੇ ਦੇ ਉੱਤਰੀ ਭਾਰਤ ਤੇ ਖਾਸ ਕਰ ਕੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ 'ਤੇ ਚੰਗੇ ਮਾੜੇ ਅਸਰ ਪੈ ਸਕਦੇ ਹਨ। ਇਹ ਸੀਟ ਨੂੰ ਲੈ ਕੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਆਪਣੇ ਪੱਧਰ 'ਤੇ ਜ਼ੋਰ ਲਾ ਰਿਹਾ ਹੈ ਪਰ ਸਭ ਤੋਂ ਵੱਡੀ ਜ਼ਿੰਮੇਦਾਰੀ ਤਾਂ ਭਾਜਪਾ ਦੀ ਲੀਡਰਸ਼ਿਪ 'ਤੇ ਆ ਰਹੀ ਹੈ, ਕਿਉਂਕਿ ਇਹ ਸੀਟ ਜਿੱਤ ਕੇ ਭਾਜਪਾ ਦੀ ਝੋਲੀ ਵਿਚ ਪੈਣੀ ਹੈ। ਜੇਕਰ ਇਹ ਸੀਟ ਭਾਜਪਾ ਨੇ ਜਿੱਤ ਲਈ ਤਾਂ 6 ਮਹੀਨੇ ਪੁਰਾਣੀ ਕਾਂਗਰਸ ਸਰਕਾਰ ਦੀ ਕਿਰਕਿਰੀ ਤੇ ਉਨ੍ਹਾਂ ਦੇ ਕੰਮਾਂ 'ਤੇ ਵੱਡਾ ਸਵਾਲੀਆ ਨਿਸ਼ਾਨ ਹੋਵੇਗੀ। ਜੇਕਰ ਭਾਜਪਾ ਇਹ ਸੀਟ ਹਾਰ ਗਈ ਤਾਂ ਫਿਰ ਇਸ ਦਾ ਸਾਰਾ ਨਜ਼ਲਾ ਭਾਜਪਾ ਹਾਈਕਮਾਂਡ ਸੂਬੇ ਦੇ ਪ੍ਰਧਾਨ ਦੀ ਪ੍ਰਧਾਨਗੀ ਵਾਲੀ ਕੁਰਸੀ 'ਤੇ ਕੱਢ ਸਕਦੀ ਹੈ, ਕਿਉਂਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੇ 23 'ਚੋਂ ਕੇਵਲ 3 ਵਿਧਾਇਕ ਬਣੇ ਹਨ। ਹੁਣ ਜਦੋਂ 6 ਮਹੀਨੇ ਪੁਰਾਣੀ ਕੈਪਟਨ ਸਰਕਾਰ ਦੇ ਖਿਲਾਫ ਅਕਾਲੀ-ਭਾਜਪਾ ਗਠਜੋੜ ਕੋਲ ਰੌਲਾ ਪਾਉਣ ਲਈ ਬਹੁਤ ਕੁਝ ਹੈ ਪਰ ਜਿੱਤ ਹਾਰ ਕਿਸ ਦੀ ਹੁੰਦੀ ਹੈ, ਇਸ ਬਾਰੇ ਅਜੇ ਕੁੱਝ ਵੀ ਆਖਣਾ ਮੁਸ਼ਕਿਲ ਹੈ।