• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਪੁਰਤਗਾਲ : ਜੰਗਲ ਦੀ ਭਿਆਨਕ ਅੱਗ 'ਚ 20 ਲੋਕਾਂ ਦੀ ਮੌਤ

  

Share
  ਲਿਸਬਨ— ਪੁਰਤਗਾਲ ਦੇ ਜੰਗਲਾਂ 'ਚ ਐਤਵਾਰ ਤੋਂ ਭੜਕੀ ਭਿਆਨਕ ਅੱਗ ਨਾਲ ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ। ਇਕ ਪੱਤਰਕਾਰ ਏਜੰਸੀ ਨੇ ਸੁਰੱਖਿਆ ਅਧਿਕਾਰੀਆਂ ਦੇ ਹਵਾਲੇ ਤੋਂ ਇਸ ਦੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਇਸ ਤੋਂ ਪਹਿਲਾਂ ਜੂਨ ਮਹੀਨੇ 'ਚ ਜੰਗਲਾਂ 'ਚ ਅੱਗ ਲੱਗੀ ਸੀ, ਜਿਸ 'ਚ 64 ਲੋਕਾਂ ਦੀ ਮੌਤ ਹੋ ਗਈ ਸੀ।
ਸ਼ੁਰੂਆਤ 'ਚ 6 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ ਤੇ ਮ੍ਰਿਤਕਾਂ ਦੀ ਗਿਣਤੀ ਬਾਰੇ ਪੁਸ਼ਟੀ ਕਰਨ ਲਈ ਕੋਈ ਵੀ ਅਧਿਕਾਰੀ ਉਪਲੱਬਧ ਨਹੀਂ ਸੀ। ਪੁਰਤਗਾਲ ਸਰਕਾਰ ਨੇ ਟਗਸ ਨਦੀ ਦੇ ਉੱਤਰ ਦੇ ਸਾਰੇ ਇਲਾਕਿਆਂ, ਜੋ ਪੁਰਤਗਾਲ ਦਾ ਲੱਗਭਗ ਅੱਧਾ ਹਿੱਸਾ ਹੈ, 'ਚ ਐਮਰਜੰਸੀ ਐਲਾਨ ਕਰ ਦਿੱਤੀ ਹੈ।