• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਸਵੈ ਰੁਜਗਾਰ ਰਾਹੀਂ ਆਪਣਾ ਤੇ ਆਪਣੇ ਪਰਿਵਾਰ ਦਾ ਸਹੀ ਪਾਲਣ ਪੋਸ਼ਣ ਕੀਤਾ ਜਾ ਸਕਦਾ ਹੈ - ਰਾਜੂ ਖੰਨਾ

  

Share
  ਅਮਲੋਹ (ਬਲਜਿੰਦਰ ਸਿੰਘ ਪਨਾਗ) ਸਵੈ ਰੁਜਗਾਰ ਰਾਹੀਂ ਹਰ ਨੌਜਵਾਨ ਤੇ ਵਿਅਕਤੀ ਜਿੱਥੇ ਆਪਣਾ ਕਾਰੋਬਾਰ ਕਰ ਕੇ ਆਪਣੇ ਪੈਰਾਂ ਤੇ ਖੜਾ ਹੋਕੇ ਪਰਿਵਾਰ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਕਰ ਸਕਦਾ ਹੈ ਉਹ ਆਪਣੇ ਕਾਰੋਬਾਰ ਰਾਹੀਂ ਹੋਰ ਨੌਜਵਾਨਾਂ ਲਈ ਰੁਜਗਾਰ ਦੇ ਸੋਮੇ ਵੀ ਪੈਦਾ ਕਰ ਸਕਦਾ ਹੈ। ਇਸ ਗੱਲ ਦਾ ਪ੍ਰਗਟਾਵਾ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸਵੈ ਰੁਜਗਾਰ ਤਹਿਤ ਸ਼ੁਮੇਰ ਸਿੰਘ ਵੱਲੋਂ ਮੰਡੀ ਗੋਬਿੰਦਗੜ੍ਹ ਚੋਂਕ ਵਿਖੇ ਖੋਲੀ ਗਈ ਬਿਕਾਨੇਰ ਸਵੀਟਸ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਤੇ ਸਵਾਮੀ ਸਚਿਤਰਾ ਨੰਦ ਖੰਨੇ ਵਾਲਿਆਂ ਨੇ ਵੀ ਵਿਸ਼ੇਸ਼ ਤੌਰ ਸ਼ਾਮਿਲ ਹੋਕੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਿਲ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਇਸ ਕਾਰੋਬਾਰ ਰਾਹੀਂ ਜਿੱਥੇ ਸ਼ੁਮੇਰ ਸਿੰਘ ਵੱਲੋਂ ਖਾਣਪੀਣ ਦੀਆਂ ਹਲਕਾ ਵਾਸੀਆਂ ਨੂੰ ਸ਼ੁੱਧ ਚੀਜਾਂ ਮੁੱਹਇਆ ਕਰਵਾਈਆਂ ਜਾਣਗੀਆਂ ਉੱਥੇ ਹਲਕੇ ਦੇ ਲੋਕਾਂ ਲਈ ਇਹ ਬੀਕਾਨੇਰ ਸਵੀਟਸ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ ਲਈ ਵੀ ਵਚਨਬੱਧ ਹੋਵੇਗੀ। ਇਸ ਮੌਕੇ ਤੇ ਸ਼ੁਮੇਰ ਸਿੰਘ ਦੀ ਸਮੁੱਚੀ ਟੀਮ ਵੱਲੋਂ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੋਕੇ ਤੇ ਸੀਨੀ ਆਗੂ ਕਸ਼ਮੀਰਾ ਸਿੰਘ ਸ਼ਾਹਪੁਰ, ਜੱਥੇਦਾਰ ਕਰਮਜੀਤ ਸਿੰਘ ਭਗੜਾਣਾ, ਸੁਦਰਸ਼ਨ ਕੁਮਾਰ ਵਰਮਾ, ਜੱਥੇਦਾਰ ਪਰਮਜੀਤ ਸਿੰਘ ਖਨਿਆਣ, ਜਗਦੀਸ਼ ਸਿੰਘ ਰਾਣਾ, ਕਰਨੈਲ ਸਿੰਘ ਕੈਲੀ, ਸੰਤੋਖ ਸਿੰਘ ਖਨਿਆਣ, ਕੈਪਟਨ ਜਸਵੰਤ ਸਿੰਘ ਬਾਜਵਾ, ਕਾਹਨ ਸਿੰਘ ਝੰਬਾਲਾ, ਦਰਸ਼ਨ ਸਿੰਘ ਅੋਲਖ, ਜੱਥੇਦਾਰ ਜਰਨੈਲ ਸਿੰਘ ਮਾਜਰੀ, ਜੱਥੇਦਾਰ ਗੁਰਦੀਪ ਸਿੰਘ ਮੰਡੋਫਲ, ਪਰਮਜੀਤ ਸਿੰਘ ਰੁਪਾਲ, ਡਾ ਰਜਿੰਦਰ ਕੁਮਾਰ ਮਹਿਤਾ, ਮਿੰਟੂ ਅਰੋੜਾ, ਜੱਥੇਦਾਰ ਹਰਭਜਨ ਸਿੰਘ ਅਮਲੋਹ, ਅਮਰਜੋਤ ਅੰਨੀਆ, ਧਰਮਪਾਲ ਭੜੀ ਪੀਏ ਰਾਜੂ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜਰ ਸਨ।