• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਥਾਈਲੈਂਡ ਦੇ ਰਾਜੇ ਦੀ ਬਰਸੀ 'ਤੇ ਪ੍ਰਾਰਥਨਾ, ਪ੍ਰੋਗਰਾਮ ਆਯੋਜਿਤ

  

Share
  ਬੈਂਕਾਕ— ਥਾਈਲੈਂਡ ਦੇ ਲੋਕਾਂ ਨੇ ਰਾਜਾ ਭੂਮਿਬੋਲ ਅਦੁਲਿਅਦੇਜ ਦੀ ਬਰਸੀ ਉੱਤੇ ਸਮਾਰੋਹ ਆਯੋਜਿਤ ਕੀਤੇ। ਮਹੀਨੇ ਦੇ ਅੰਤ ਵਿਚ ਪੰਜ ਦਿਨ ਤੱਕ ਵੱਡਾ ਪ੍ਰੋਗਰਾਮ ਹੋਵੇਗਾ, ਜਿਸ ਵਿਚ ਰਾਜਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਭੂਮਿਬੋਲ ਦੀ ਯਾਦ ਵਿਚ ਆਧਿਕਾਰਤ ਸਮਰੋਹ ਦਾ ਪ੍ਰਬੰਧ ਬੈਂਕਾਕ ਦੇ ਸਿਰੀਰਾਜ ਹਸਪਤਾਲ ਵਿਚ ਹੋਇਆ। ਇਸ ਹਸਪਤਾਲ ਵਿਚ ਰਾਜਾ ਦਾ ਦੇਹਾਂਤ ਹੋਇਆ ਸੀ। ਇਸ ਤੋਂ ਇਲਾਵਾ ਗਵਰਨਮੈਂਟ ਹਾਊਸ ਅਤੇ ਰਾਇਲ ਪੈਲਸ ਵਿਚ ਵੀ ਪ੍ਰੋਗਰਾਮ ਹੋਇਆ। ਆਮ ਜਨਤਾ ਨੇ ਸੜਕਾਂ, ਬਾਜ਼ਾਰਾਂ ਅਤੇ ਮੰਦਰਾਂ ਵਿਚ ਉਨ੍ਹਾਂ ਦੇ ਪ੍ਰਤੀ ਸਨਮਾਨ ਵਿਅਕਤ ਕੀਤਾ।
ਸੱਤ ਦਹਾਕੇ ਤੱਕ ਸ਼ਾਸਨ ਕਰਨ ਵਾਲੇ ਭੂਮਿਬੋਲ ਦਾ ਦੇਹਾਂਤ ਪਿਛਲੇ ਸਾਲ 88 ਸਾਲ ਦੀ ਉਮਰ ਵਿਚ ਹੋ ਗਿਆ ਸੀ। ਉਸ ਤੋਂ ਬਾਅਦ ਸ਼ੁਰੂ ਹੋਇਆ ਇਕ ਸਾਲ ਦਾ ਰਾਸ਼ਟਰੀ ਸੋਗ 26 ਅਕਤੂਬਰ ਨੂੰ ਉਨ੍ਹਾਂ ਦੇ ਦਾਹ-ਸੰਸਕਾਰ ਨਾਲ ਖਤਮ ਹੋ ਜਾਵੇਗਾ। ਥਾਈਲੈਂਡ ਦੀ ਆਬਾਦੀ ਦੇ ਪੰਜਵੇਂ ਹਿੱਸੇ ਦੇ ਬਰਾਬਰ ਯਾਨੀ 1.2 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਪੈਲਸ ਵਿਚ ਰਾਜੇ ਦੇ ਮ੍ਰਿਤਕ ਸਰੀਰ ਦੇ ਦਰਸ਼ਨ ਕੀਤੇ ਜੋ ਇਕ ਸਾਲ ਤੋਂ ਇੱਥੇ ਰੱਖਿਆ ਹੋਇਆ ਹੈ।