• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਤੁਰਕੀ 'ਚ ਤਖਤਾ ਪਲਟ ਦੇ ਦੋਸ਼ੀ 115 ਲੋਕਾਂ ਵਿਰੁੱਧ ਨਜ਼ਰਬੰਦੀ ਵਾਰੰਟ ਜਾਰੀ

  

Share
  ਅੰਕਾਰਾ— ਤੁਰਕੀ ਪ੍ਰਸ਼ਾਸਨ ਨੇ ਬੀਤੇ ਸਾਲ ਹੋਈਆਂ ਤਖਤਾ ਪਲਟ ਦੀਆਂ ਅਸਫਲ ਕੋਸ਼ਿਸ਼ਾਂ ਦੇ ਦੋਸ਼ੀ 15 ਰਾਜਾਂ ਦੇ 115 ਲੋਕਾਂ ਵਿਰੁੱਧ ਨਜ਼ਰਬੰਦੀ ਵਾਰੰਟ ਜਾਰੀ ਕੀਤੇ ਹਨ। ਇਕ ਨਿਊਜ਼ ਚੈਨਲ ਮੁਤਾਬਕ ਇਸ ਕਾਰਵਾਈ ਦਾ ਉਦੇਸ਼ ਅਮਰੀਕਾ ਦੇ ਫੈਥੁੱਲਾ ਗੁਲੇਨ ਦੇ ਨੈੱਟਵਰਕ ਦੀ ਵਿੱਤੀ ਬਣਤਰ ਨੂੰ ਤੋੜਨ ਦਾ ਹੈ। ਤੁਰਕੀ ਗੁਲੇਨ 'ਤੇ ਬੀਤੇ ਸਾਲ 15 ਜੁਲਾਈ ਨੂੰ ਕੀਤੀਆਂ ਗਈਆਂ ਤਖਤਾ ਪਲਟ ਦੀਆਂ ਅਸਫਲ ਕੋਸ਼ਿਸ਼ਾਂ ਦਾ ਦੋਸ਼ ਲਗਾਉਂਦੇ ਹੋਏ ਬਾਰ-ਬਾਰ ਅਮਰੀਕਾ ਤੋਂ ਉਸ ਦੀ ਸਪੁਰਦਗੀ ਦੀ ਮੰਗ ਕਰਦਾ ਰਿਹਾ ਹੈ ਪਰ ਹਾਲੇ ਤੱਕ ਇਸ ਮੰਗ ਦਾ ਕੋਈ ਨਤੀਜਾ ਨਹੀਂ ਨਿਕਲ ਪਾਇਆ ਹੈ।
ਗੁਲੇਨ ਨੇ ਇਸ ਮਾਮਲੇ ਵਿਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ। ਤਖਤਾ ਪਲਟ ਮਗਰੋਂ ਜੇਲ ਭੇਜੇ ਗਏ 50,000 ਤੋਂ ਜ਼ਿਆਦਾ ਲੋਕਾਂ 'ਤੇ ਮੁਕੱਦਮੇ ਚੱਲ ਰਹੇ ਹਨ ਅਤੇ 150,000 ਲੋਕਾਂ ਨੂੰ ਸਰਕਾਰੀ, ਨਿੱਜੀ ਅਤੇ ਫੌਜ ਦੀਆਂ ਨੌਕਰੀਆਂ ਤੋਂ ਜਾਂ ਤਾਂ ਹਟਾ ਦਿੱਤਾ ਗਿਆ ਜਾਂ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਕਾਰਵਾਈਆਂ ਨੇ ਤੁਰਕੀ ਦੇ ਪੱਛਮੀ ਸਹਿਯੋਗੀਆਂ ਅਤੇ ਸੱਜੇ-ਪੱਖੀ ਸੰਗਠਨਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਉਨ੍ਹਾਂ ਨੂੰ ਡਰ ਹੈ ਕਿ ਤੁਰਕੀ ਦੇ ਰਾਸ਼ਟਰਪਤੀ ਤਾਈਪੇਈ ਏਰਡੋਗਨ ਨਾਰਾਜ਼ਗੀ ਨੂੰ ਦਬਾਉਣ ਲਈ ਬਹਾਨੇ ਦੇ ਰੂਪ ਵਿਚ ਇਨ੍ਹਾਂ ਕਾਰਵਾਈਆਂ ਨੂੰ ਅੰਜ਼ਾਮ ਦੇ ਰਹੇ ਹਨ। ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਤਖਤਾ ਪਲਟ ਦੀਆਂ ਕੋਸ਼ਿਸ਼ਾਂ ਦੇ ਬਾਅਦ ਦੇ ਖਤਰੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਹ ਕਦਮ ਚੁੱਕੇ ਜਾਣੇ ਜ਼ਰੂਰੀ ਸੀ।