• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਫਿਲੀਪੀਂਸ 'ਚ ਮਾਲਵਾਹਕ ਜਹਾਜ਼ ਡੁੱਬਣ ਨਾਲ 11 ਭਾਰਤੀ ਲਾਪਤਾ, ਰੈਸਕਿਊ ਜਾਰੀ

  

Share
  ਫਿਲੀਪੀਂਸ ਵਿਚ ਸ਼ੁੱਕਰਵਾਰ ਨੂੰ ਮਾਲਵਾਹਕ ਜਹਾਜ਼ ਦੇ ਡੁੱਬਣ ਨਾਲ ਚਾਲਕ ਦਲ ਦੇ 11 ਭਾਰਤੀ ਮੈਂਬਰ ਲਾਪਤਾ ਹੋ ਗਏ। ਜਾਪਾਨ ਦੇ ਤਟ ਰੱਖਿਅਕ ਨੇ ਦੱਸਿਆ ਕਿ ਇਸ ਖੇਤਰ ਵਿਚ ਤੂਫਾਨ ਆਉਣ ਦੀ ਵਜ੍ਹਾ ਨਾਲ ਇਹ ਹਾਦਸਾ ਹੋਇਆ। ਖਤਰੇ ਦੇ ਸੰਕੇਤ ਤੋਂ ਬਾਅਦ 33,205 ਟਨ ਦਾ ਐਮਰਾਲਡ ਸਟਾਰ 26 ਭਾਰਤੀਆਂ ਨਾਲ ਸ਼ੁੱਕਰਵਾਰ ਸਵੇਰੇ ਭੇਜਿਆ ਗਿਆ ਸੀ।
ਜਾਪਾਨੀ ਕੋਸਟਗਾਰਡ ਦੇ ਬੁਲਾਰੇ ਨੇ ਦੱਸਿਆ ਕਿ ਸਬੰਧਤ ਇਲਾਕੇ ਵਿਚ ਯਾਤਰਾ ਕਰ ਰਹੇ ਤਿੰਨ ਹੋਰ ਜਹਾਜ਼ਾਂ ਨੇ 15 ਚਾਲਕ ਦਲ ਦੇ ਮੈਬਰਾਂ ਨੂੰ ਬਚਾ ਲਿਆ ਪਰ 11 ਲੋਕ ਅਜੇ ਵੀ ਲਾਪਤਾ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਹਾਜ਼ ਡੁੱਬ ਗਿਆ ਹੈ। ਅਸੀਂ ਪੈਟਰੋਲਿੰਗ ਲਈ 2 ਕਿਸ਼ਤੀਆਂ ਦੀ ਨਿਯੁਕਤੀ ਕੀਤੀ ਹੈ ਪਰ ਤੂਫਾਨ ਦੀ ਵਜ੍ਹਾ ਨਾਲ ਮਦਦ ਪਹੁੰਚਾਉਣ ਵਿਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।