• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਭਾਰਤੀ ਟੀਮ ਦੇ ਖਿਡਾਰੀ ਕਰਣ ਸ਼ਰਮਾ ਦੇ ਘਰ ਹੋਈ ਭੰਨ-ਤੋੜ ਅਤੇ ਫਾਈਰਿੰਗ

  

Share
  ਭਾਰਤੀ ਟੀਮ ਦੇ ਕ੍ਰਿਕਟਰ ਕਰਣ ਸ਼ਰਮਾ ਦੇ ਘਰ ਬੁੱਧਵਾਰ ਦੇਰ ਰਾਤ ਭੰਨ-ਤੋੜ ਅਤੇ ਫਾਈਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰਣ ਦੇ ਘਰ ਦੇ ਸਾਰੇ ਗਮਲਿਆਂ ਅਤੇ ਮਕਾਨ ਦੇ ਬਾਹਰੀ ਹਿੱਸੇ ਦੀ ਭੰਨ-ਤੋੜ ਕੀਤੀ ਗਈ ਅਤੇ ਹਵਾਈ ਫਾਈਰਿੰਗ ਵੀ ਕੀਤੀ ਗਈ।
ਕਿ੍ਰਕਟਰ ਕਰਣ ਸ਼ਰਮਾ ਨਹੀਂ ਸਨ ਘਰ
ਕਰਣ ਦੇ ਪਿਤਾ ਨੇ ਗੁਆਂਢੀ ਠੇਕੇਦਾਰ ਰਾਹੁਲ ਗੁਪਤਾ ਅਤੇ ਉਸਦੇ ਕੁਝ ਸਾਥੀਆਂ ਉੱਤੇ ਘਰ ਵਿਚ ਦਾਖਲ ਹੋ ਕੇ ਭੰਨ-ਤੋੜ ਕਰਨ ਦਾ ਇਲਜ਼ਾਮ ਲਗਾਇਆ ਹੈ ਅਤੇ ਕੰਕਰਖੇੜਾ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਨੇ ਠੇਕੇਦਾਰ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਦੋਨਾਂ ਪੱਖਾਂ ਨਾਲ ਸਮਝੌਤੇ ਦੀ ਗੱਲ ਚੱਲ ਰਹੀ ਹੈ। ਘਟਨਾ ਦੇ ਸਮੇਂ ਕਰਣ ਘਰ ਉੱਤੇ ਮੌਜੂਦ ਨਹੀਂ ਸਨ। ਉਨ੍ਹਾਂ ਦੇ ਪਿਤਾ ਨੇ ਕਿਹਾ ਕਿ ਫਿਲਹਾਲ ਉਹ ਵਿਸ਼ਾਖਾਪਟਨਮ ਵਿਚ ਮੈਚ ਖੇਡਣ ਵਿਚ ਵਿਅਸਤ ਸਨ। ਉਨ੍ਹਾਂ ਨੇ ਕਿਹਾ ਕਿ ਰਾਹੁਲ ਬੁੱਧਵਾਰ ਦੇਰ ਰਾਤ ਆਪਣੇ ਸਾਥੀਆਂ ਨਾਲ ਘਰ ਵਿਚ ਦਾਖਲ ਹੋਇਆ ਅਤੇ ਸਾਰੇ ਗਮਲੇ ਤੋੜ ਕੇ ਅਤੇ ਦਹਿਸ਼ਤ ਫੈਲਾਉਣ ਲਈ ਫਾਈਰਿੰਗ ਵੀ ਕੀਤੀ।