• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਪੰਜਾਬ 'ਚ ਨਹੀਂ ਹੋਵੇਗਾ ਵਰਲਡ ਕੱਪ ਕਬੱਡੀ!

  

Share
  ਜਿਵੇਂ ਕਿ ਇਸ ਵਾਰ ਅੰਦਾਜ਼ਾ ਸੀ ਕਿ ਨਵੀਂ ਸਰਕਾਰ ਬਣਨ ਤੋਂ ਬਾਅਦ ਪਿਛਲੀ ਅਕਾਲੀ ਸਰਕਾਰ ਵੱਲੋਂ ਸ਼ੁਰੂ ਕੀਤੇ 'ਵਰਲਡ ਕੱਪ ਕਬੱਡੀ' ਦਾ ਆਯੋਜਨ ਨਹੀਂ ਹੋਵੇਗਾ। ਇਹ ਗੱਲ ਸੱਚ ਸਾਬਤ ਹੁੰਦੀ ਨਜ਼ਰ ਆ ਰਹੀ ਹੈ। ਇਸ ਵਾਰ ਕਬੱਡੀ ਕੱਪ ਹੋਣ ਦੀ ਸੰਭਾਵਨਾ ਵੀ ਨਜ਼ਰ ਨਹੀਂ ਆ ਰਹੀ ਹੈ ਕਿਉਂਕਿ ਨਾ ਤਾਂ ਸਰਕਾਰ ਵੱਲੋਂ ਕੱਪ ਨੂੰ ਲੈ ਕੇ ਕੋਈ ਤਿਆਰੀ ਕੀਤੀ ਗਈ ਹੈ ਅਤੇ ਨਾ ਹੀ ਕੋਈ ਬਿਆਨ ਆਇਆ ਹੈ। 2010 ਵਿਚ ਕਬੱਡੀ ਕੱਪ ਦੇ ਸ਼ੁਰੂ ਹੋਣ 'ਤੇ ਕਈ ਤਰ੍ਹਾਂ ਦੀਆਂ ਮਿਲੀਆਂ-ਜੁਲੀਆਂ ਪ੍ਰਕਿਰਿਆਵਾਂ ਸਨ। ਖੇਡ-ਜਗਤ ਵਿਚ ਇਸ ਗੱਲ ਦੀ ਖੁਸ਼ੀ ਸੀ ਕਿ ਪੰਜਾਬ ਦੇ ਕਬੱਡੀ ਖਿਡਾਰੀਆਂ ਨੂੰ ਨੌਕਰੀਆਂ ਦੇ ਕੇ ਉਨ੍ਹਾਂ ਦੇ ਭਵਿੱਖ ਨੂੰ ਚਮਕਾਇਆ ਗਿਆ ਸੀ। ਦੂਜੇ ਪਾਸੇ ਕਬੱਡੀ ਕੱਪ ਨੂੰ ਪੂਰੀ ਤਰ੍ਹਾਂ ਫਜ਼ੂਲ-ਖਰਚੀ ਵੀ ਕਿਹਾ ਗਿਆ ਹੈ ਕਿਉਂਕਿ ਕਰੋੜਾਂ ਰੁਪਏ ਕਬੱਡੀ ਕੱਪ 'ਤੇ ਖਰਚ ਕੀਤੇ ਜਾ ਰਹੇ ਸਨ।