• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਦੱਖਣੀ ਚੀਨ ਸਾਗਰ ‘ਤੇ ਅਮਰੀਕੀ ਜੰਗੀ ਜਹਾਜ਼ ਨੂੰ ਦੇਖ ਭੜਕੇ ਚੀਨ ਨੇ ਅਮਰੀਕਾ ਨੂੰ ਆਖੀ ਇਹ ਗੱਲ

BULLAND TV BULLAND TV BULLAND TV
  

Share
  ਪੇਈਚਿੰਗ : ਸਾਊਥ ਚਾਈਨਾ ਸਾਗਰ ਵਿਚ ਵਿਵਾਦਤ ਆਈਲੈਂਡਸ ਦੇ ਨੇੜੇ ਅਮਰੀਕਾ ਦੇ ਜੰਗੀ ਜਹਾਜ਼ ਨੂੰ ਦੇਖੇ ਜਾਣ ਤੋਂ ਬਾਅਦ ਚੀਨ ਨੇ ਸਖ਼ਤ ਇਤਰਾਜ਼ ਜ਼ਾਹਿਰ ਕੀਤਾ ਹੈ। ਬੁੱਧਵਾਰ ਨੂੰ ਵਿਰੋਧ ਦਰਜ ਕਰਵਾਉਂਦੇ ਹੋਏ ਚੀਨ ਨੇ ਅਮਰੀਕਾ ਨੂੰ ਕਿਹਾ ਕਿ ਉਹ ਉਸ ਦੀ ਸੰਪ੍ਰਭੁਤਾ ਦਾ ਸਨਮਾਨ ਕਰੇ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਮੁਤਾਬਕ ਅਮਰੀਕੀ ਹਵਾਈ ਫ਼ੌਜ ਦਾ ਇੱਕ ਮਿਜ਼ਾਈਲ ਡਿਸਟ੍ਰਾਇਰ ਮੰਗਲਵਾਰ ਨੂੰ ਚੀਨ ਦੇ ਦਾਅਵੇ ਵਾਲੇ ਦੀਪਾਂ ਦੇ ਕੋਲੋਂ ਹੋ ਕੇ ਲੰਘਿਆ। ਇਸ ਇਲਾਕੇ ਨੂੰ ਲੈ ਕੇ ਚੀਨ ਦਾ ਕਈ ਗੁਆਂਢੀ ਦੇਸ਼ਾਂ ਦੇ ਨਾਲ ਵਿਵਾਦ ਚੱਲ ਰਿਹਾ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਯਿੰਗ ਨੇ ਦੱਸਿਆ ਕਿ ਚੀਨ ਨੇ ਤੁਰੰਤ ਉਸ ਜਹਾਜ਼ ਦੀ ਪਛਾਣ ਕਰਨ ਦੇ ਲਈ ਆਪਣੇ ਫ਼ੌਜੀ ਜਹਾਜ਼ ਉਥੇ ਭੇਜੇ ਅਤੇ ਅਮਰੀਕੀ ਜਹਾਜ਼ ਨੂੰ ਉੱਥੋਂ ਨਿਕਲ ਜਾਣ ਦੀ ਚਿਤਾਵਨੀ ਦਿੱਤੀ। ਹੂਆ ਨੇ ਕਿਹਾ ਕਿ ਅਮਰੀਕੀ ਜਹਾਜ਼ ਨੇ ਚੀਨ ਦੇ ਕਾਨੂੰਨ ਅਤੇ ਸਬੰਧਤ ਕੌਮਾਂਤਰੀ ਕਾਨੂੰਨਾਂ ਦਾ ਉਲੰਘਣ ਕੀਤਾ ਹੈ।ਨਾਲ ਹੀ ਚੀਨ ਦੇ ਸੰਪ੍ਰਭੁਤਾ ਅਤੇ ਸੁਰੱਖਿਆ ਹਿੱਤਾਂ ਦਾ ਉਲੰਘਣਾ ਕੀਤਾ ਹੈ। ਉਨ੍ਹਾ ਕਿਹਾ ਕਿ ਚੀਨ ਨੇ ਮਜ਼ਬੂਤੀ ਨਾਲ ਇਸ ਕਦਮ ਦਾ ਵਿਰੋਧ ਕੀਤਾ ਹੈ ਅਤੇ ਅਮਰੀਕਾ ਦੇ ਸਾਹਮਣੇ ਸਖ਼ਤ ਇਤਰਾਜ਼ ਜਤਾਇਆ ਹੈ। ਜੇਕਰ ਅਮਰੀਕਾ ਇਸ ਦੀ ਪੁਸ਼ਟੀ ਕਰਦਾ ਹੈ ਤਾ ਇਹ ਡੋਨਾਲਡ ਟੰਰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕੀ ਹਵਾਈ ਫ਼ੌਜ ਦੁਆਰਾ ਕੀਤਾ ਗਿਆ ਚੌਥਾ ਫਰੀਡਮ ਆਫ ਨੈਵੀਗੇਸ਼ਨ ਅਪਰੇਸ਼ਨ (ਐੱਫਐੱਨਓਪੀ) ਹੋਵੇਗਾ।ਅਮਰੀਕਾ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ ਪਰ ਇੰਨਾ ਜ਼ਰੂਰ ਕਿਹਾ ਕਿ ਸਾਰੇ ਅਪਰੇਸ਼ਨਜ਼ ਕੌਮਾਂਤਰੀ ਕਾਨੂੰਨਾਂ ਦੇ ਹਿਸਾਬ ਨਾਲ ਹੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੌਮਾਂਤਰੀ ਕਾਨੂੰਨ ਜਿੱਥੇ ਵੀ ਇਜਾਜ਼ਤ ਦੇਣਗੇ, ਅਮਰੀਕੀ ਜਹਾਜ਼ ਉਥੇ ਅਪਰੇਟ ਕਰਨਗੇ। ਲੈਫਟੀਨੈਂਟ ਕਰਨਲ ਕ੍ਰਿਸ ਲੋਗਨ ਨੇ ਇੱਕ ਬਿਆਨ ਵਿਚ ਕਿਹਾ ਕਿ ਅਸੀਂ ਨਿਯਮਤ ਰੂਪ ਨਾਲ ਐੱਫਐੱਨਓਪੀ ਕਰ ਰਹੇ ਹਾਂ, ਜਿਵੇਂ ਕਿ ਅਸੀਂ ਪਹਿਲਾਂ ਵੀ ਕਰਦੇ ਆਏ ਹਾਂ ਅਤੇ ਭਵਿੱਖ ਵਿਚ ਵੀ ਕਰਦੇ ਰਹਾਂਗੇ।ਜ਼ਿਕਰਯੋਗ ਹੈ ਕਿ ਅਮਰੀਕੀ ਫ਼ੌਜ ਸਾਊਥ ਚਾਈਨਾ ਸਾਗਰ ਵਿਚ ਚੀਨ ਦੇ ਦਾਅਵੇ ਨੂੰ ਚੁਣੌਤੀ ਦੇਣ ਦੇ ਲਈ ਨਿਯਮਤ ਤੌਰ ‘ਤੇ ਅਜਿਹੇ ਅਪਰੇਸ਼ਨ ਕਰਦੀ ਰਹੀ ਹੈ। ਵਿਅਤਨਾਮ, ਫਿਲੀਪੀਨਸ ਅਤੇ ਤਾਈਵਾਨ ਵੀ ਇੱਥੋਂ ਦੇ ਦੀਪਾਂ ‘ਤੇ ਆਪਣਾ ਦਾਅਵਾ ਕਰਦੇ ਰਹੇ ਹਨ।ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਚੀਨ ਦੀ ਸਰਕਾਰ ਆਪਣੀ ਹੱਦ ਅਤੇ ਸੰਪ੍ਰਭੁਤਾ ਦੀ ਸੁਰੱਖਿਆ ਕਰਨਾ ਜਾਰੀ ਰੱਖੇਗੀ। ਅਸੀਂ ਅਮਰੀਕਾ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਸਾਡੀ ਸੰਪ੍ਰਭੂਤਾ ਅਤੇ ਸੁਰੱਖਿਆ ਹਿੱਤਾਂ ਦਾ ਸਨਮਾਨ ਕਰੇ। ਦੱਸ ਦੇਈਏ ਕਿ ਬਤੌਰ ਰਾਸ਼ਟਰਪਤੀ ਟਰੰਪ ਆਪਣੀ ਪਹਿਲੀ ਏਸ਼ੀਆ ਯਾਤਰਾ ‘ਤੇ ਅਗਲੇ ਮਹੀਨੇ ਨਿਕਲਣ ਵਾਲੇ ਹਨ। ਇਸ ਦੌਰਾਨ ਉਹ ਚੀਨ ਵੀ ਜਾਣਗੇ।ਟਰੰਪ ਉੱਤਰ ਕੋਰੀਆ ਨਾਲ ਨਿਪਟਣ ਦੇ ਲਈ ਚੀਨ ‘ਤੇ ਦਬਾਅ ਬਣਾ ਰਹੇ ਹਨ। ਚੀਨ ਉੱਤਰ ਕੋਰੀਆ ਦਾ ਅਹਿਮ ਗੁਆਂਢੀ ਅਤੇ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਹੈ। ਜਦੋਂ ਕਿ ਉੱਤਰ ਕੋਰੀਆ ਦੀ ਅਮਰੀਕਾ ਨਾਲ ਪੂਰੀ ਟਾਈ ਪਈ ਹੋਈ ਹੈ। ਉੱਤਰ ਕੋਰੀਆ ਅਮਰੀਕਾ ਦੀਆਂ ਚਿਤਾਵਨੀਆਂ ਦੇ ਬਾਵਜੂਦ ਆਪਣੀਆਂ ਹਰਕਤਾਂ ਤੋਂ ਬਿਲਕੁੱਲ ਵੀ ਬਾਜ਼ ਨਹੀਂ ਆ ਰਿਹਾ ਹੈ ਬਲਕਿ ਉਲਟਾ ਅਮਰੀਕਾ ਨੂੰ ਧਮਕਾ ਰਿਹਾ ਹੈ