• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਜਪਾਨ ਨੇ ਲਾਂਚ ਕੀਤਾ ਨਵਾਂ ਸੈਟੇਲਾਈਟ, ਇਹ ਹੈ ਖਾਸੀਅਤ

  

Share
  ਟੋਕਿਓ— ਜਪਾਨ ਨੇ ਮੰਗਵਾਰ ਨੂੰ ਚੌਥੇ ਤੇ ਆਖਰੀ ਉਪਗ੍ਰਹਿ ਲਾਂਚ ਕੀਤਾ, ਜੋ ਬਾਕੀ ਤਿੰਨਾਂ ਨਾਲ ਮਿਲ ਕੇ ਭੌਤਿਕ ਦਿਸ਼ਾ ਸੂਚਕ ਪ੍ਰਣਾਲੀ ਬਣਾਉਂਦੇ ਹਨ। ਇਸ ਨਾਲ ਮੌਜੂਦਾ ਜੀ.ਪੀ.ਐੱਸ. ਸੇਵਾਵਾਂ 'ਚ ਸੁਧਾਰ ਹੋਵੇਗਾ ਤੇ ਆਪਦਾ ਦੌਰਾਨ ਇਕ ਬਿਹਤਰ ਸੰਚਾਰ ਪ੍ਰਣਾਲੀ ਤਿਆਰ ਕਰਨ 'ਚ ਮਦਦ ਮਿਲੇਗੀ।
ਜਪਾਨ ਦੀ ਇਕ ਪੱਤਰਕਾਰ ਏਜੰਸੀ ਮੁਤਾਬਕ ਕਾਗੋਸ਼ਿਮਾ ਇÎਲਾਕੇ ਦੇ ਤਾਨੇਗਾਸ਼ਿਮਾ ਟਾਪੂ 'ਤੇ ਸਥਿਤ ਸਪੇਸ ਸੈਂਟਰ ਤੋਂ ਜਪਾਨ ਏਰੋਸਪੇਸ ਐਕਸਪਲੋਰੇਸ਼ਨ ਏਜੰਸੀ ਤੇ ਮਿਤਸੁਬਿਸ਼ੀ ਹੈਵੀ ਇੰਡਸਟਰੀਜ਼ ਨੇ ਜਪਾਨੀ ਐੱਚ-2ਏ ਰਾਕੇਟ ਰਾਹੀਂ ਮਿਚੀਬਿਕੀ-4 ਉਪਗ੍ਰਹਿ ਲਾਂਚ ਕੀਤਾ।
ਜਪਾਨ ਏਰੋਸਪੇਸ ਐਕਸਪਲੋਰੇਸ਼ਨ ਏਜੰਸੀ ਨੇ ਇਕ ਬਿਆਨ 'ਚ ਕਿਹਾ ਕਿ ਰਾਕੇਟ ਦੀ ਲਾਂਚ ਤੇ ਉੱਡਾਣ ਯੋਜਨਾ ਦੇ ਮੁਤਾਬਕ ਸੀ ਤੇ ਉਪਗ੍ਰਹਿ ਨੂੰ ਵੀ ਵੱਖ ਹੋਣ 'ਚ ਨਿਰਧਾਰਿਤ ਸਮਾਂ ਹੀ ਲੱਗਿਆ। ਇਹ ਉਪਗ੍ਰਹਿ ਧਰਤੀ ਤੋਂ 33,000 ਤੋਂ 39,000 ਕਿਲੋਮੀਟਰ ਦੀ ਉਚਾਈ ਦੇ ਵਿਚਕਾਰ ਕੰਮ ਕਰੇਗਾ।