• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਬ੍ਰਿਟਿਸ਼ ਸ਼ਾਹੀ ਇਤਿਹਾਸ ਵਿਚ ਭਾਰਤੀ ਮੁਨਸ਼ੀ ਅਬਦੁੱਲ ਕਰੀਮ ਨੂੰ ਮਿਲਿਆ ਉਨ੍ਹਾਂ ਦਾ ਸਹੀ ਮੁਕਾਮ

  

Share
  ਮਸ਼ਹੂਰ ਲੇਖਿਕਾ ਸ਼ਰਾਵਣੀ ਬਸੁ ਨੇ ਕਿਹਾ ਹੈ ਕਿ ਬ੍ਰਿਟੇਨ ਦੇ ਸ਼ਾਹੀ ਦਰਬਾਰ ਵਿਚ ਮੁਨਸ਼ੀ ਦੇ ਅਹੁਦੇ 'ਤੇ ਕੰਮ ਕਰਨ ਵਾਲੇ ਭਾਰਤੀ ਅਬਦੁੱਲ ਕਰੀਮ ਨੂੰ ਇਤਿਹਾਸ ਵਿਚ ਉਨ੍ਹਾਂ ਦਾ ਸਹੀ ਮੁਕਾਮ ਮਿਲ ਗਿਆ ਹੈ। ਉਨ੍ਹਾਂ ਨੇ 19ਵੀਂ ਸਦੀ ਵਿਚ ਮਹਾਰਾਣੀ ਵਿਕਟੋਰੀਆ ਦੇ ਮੁਨਸ਼ੀ ਦੇ ਤੌਰ 'ਤੇ ਕੰਮ ਕੀਤਾ ਸੀ। ਸ਼ਰਾਵਣੀ ਬਸੁ ਦੀ ਪੁਸਤਕ 'ਵਿਕਟੋਰੀਆ ਐਂਡ ਅਬਦੁੱਲ ਦ ਐਕਸਟ੍ਰਾਓਡੀਨਰੀ ਟੂ ਸਟੋਰੀ ਆਫ ਦ ਕੁਈਨਸ ਕਲੋਜੈਸਟ ਕੋਨਫੀਡੈਂਟ' ਵਿਚ ਵਿਕਟੋਰੀਆ ਅਤੇ ਅਬਦੁੱਲ ਨਾਲ ਸੰਬੰਧਾਂ 'ਤੇ ਰੋਸ਼ਨੀ ਪਾਈ ਹੈ।
ਹਾਲ ਹੀ ਵਿਚ 'ਵਿਕਟੋਰੀਆ ਐਂਡ ਅਬਦੁੱਲ' ਨਾਂ ਦੀ ਫਿਲਮ ਬਣੀ, ਜੋ ਬ੍ਰਿਟੇਨ ਵਿਚ ਬੌਕਸ ਆਫਿਸ 'ਤੇ ਕਾਫੀ ਸਫਲ ਹੋਈ ਹੈ। ਸ਼ਰਾਵਣੀ ਨੇ ਕਿਹਾ,''ਲੇਸੈਸਟਰ ਸਕਵਾਇਰ 'ਤੇ ਲੱਗੀ ਅਬਦੁੱਲ ਦੀ ਤਸਵੀਰ ਨੂੰ ਦੇਖਣਾ ਵਧੀਆ ਰਿਹਾ। ਇਹ ਉਹੀ ਵਿਅਕਤੀ ਸੀ, ਜਿਸ ਨੂੰ ਬ੍ਰਿਟਿਸ਼ ਵਿਵਸਥਾ ਇਤਿਹਾਸ ਤੋਂ ਹਟਾਉਣਾ ਚਾਹੁੰਦੀ ਹੈ ਪਰ ਹੁਣ ਉਹ ਸਾਰਿਆਂ ਸਾਹਮਣੇ ਹੈ ਅਤੇ ਸਿਨੇਮਾ ਘਰਾਂ ਵਿਚ ਉਸ ਦੀ ਕਹਾਣੀ ਨੂੰ ਦੇਖਣ ਅਤੇ ਸੁਨਣ ਲਈ ਭਾਰੀ ਭੀੜ ਪਹੁੰਚ ਰਹੀ ਹੈ। ਇਹ ਬਹੁਤ ਤਸੱਲੀਬਖਸ਼ ਹੈ।''
ਲੇਖਿਕਾ ਨੇ ਆਪਣੀ ਪੁਸਤਕ ਵਿਚ ਵਿਕਟੋਰੀਆ ਅਤੇ ਅਬਦੁੱਲ ਦੀ ਖਾਸ ਤਰ੍ਹਾਂ ਦੀ ਦੋਸਤੀ ਬਾਰੇ ਦੱਸਿਆ ਹੈ। ਅਬਦੁੱਲ ਆਗਰਾ ਦੀ ਜੇਲ ਵਿਚ ਸਹਾਇਕ ਕਲਰਕ ਸਨ ਅਤੇ ਉਨ੍ਹਾਂ ਨੂੰ ਇੱਥੋਂ ਲੰਡਨ ਭੇਜਿਆ ਗਿਆ ਸੀ। ਸ਼ਰਾਵਣੀ ਨੇ ਕਿਹਾ,''ਅਬਦੁੱਲ ਹੀ ਸ਼ਾਹੀ ਰਸੋਈ ਤੱਕ ਕੜੀ ਲੈ ਕੇ ਆਏ। ਵਿਕਟੋਰੀਆ ਦੀ ਸਰਪ੍ਰਸਤੀ ਕਾਰਨ ਕੜੀ ਪ੍ਰਚਲਿਤ ਹੋ ਗਈ। ਅੱਜ ਇਹ ਬ੍ਰਿਟਿਸ਼ ਪਕਵਾਨਾਂ ਦਾ ਜ਼ਰੂਰੀ ਹਿੱਸਾ ਬਣ ਚੁੱਕੀ ਹੈ ਅਤੇ ਕਰੋੜਾਂ ਪੌਂਡ ਦੇ ਉਦਯੋਗ ਦਾ ਰੂਪ ਲੈ ਚੁੱਕੀ ਹੈ।''