• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਟਰੂਡੋ ਨੇ ਸਾਂਝੀ ਕੀਤੀ ਪਰਿਵਾਰਕ ਤਸਵੀਰ, ਵੱਡੀ ਗਿਣਤੀ 'ਚ ਲੋਕਾਂ ਨੇ ਕੀਤੀ 'ਲਾਈਕ'

  

Share
  ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ ਪਸੰਦ ਕੀਤਾ ਜਾਂਦਾ ਹੈ। ਟਰੂਡੋ ਦੀ ਸ਼ਖਸੀਅਤ ਹੀ ਉਨ੍ਹਾਂ ਨੂੰ ਵੱਖਰੀ ਬਣਾਉਂਦੀ ਹੈ। ਜੇਕਰ ਗੱਲ ਕੈਨੇਡਾ ਦੇ ਲੋਕਾਂ ਦੀ ਕੀਤੀ ਜਾਵੇ ਤਾਂ ਲੋਕ ਉਨ੍ਹਾਂ ਨੂੰ ਇਸ ਲਈ ਪਸੰਦ ਕਰਦੇ ਹਨ, ਕਿਉਂਕਿ ਟਰੂਡੋ ਲੋਕਾਂ ਵਿਚ ਵਿਚਰਦੇ ਹਨ। ਕੋਈ ਵੀ ਵੱਡਾ ਪ੍ਰੋਗਰਾਮ ਹੋਵੇ ਤਾਂ ਟਰੂਡੋ ਉਸ ਦਾ ਹਿੱਸਾ ਜ਼ਰੂਰ ਬਣਦੇ ਹਨ। ਹਾਲ ਹੀ 'ਚ ਟੋਰਾਂਟੋ ਵਿਚ ਇਨਵਿਕਟਸ ਗੇਮਜ਼ ਹੋਈਆਂ, ਜਿਸ ਦਾ ਉਦਘਾਟਨ ਟਰੂਡੋ ਨੇ ਕੀਤਾ ਅਤੇ ਉਨ੍ਹਾਂ ਦੀ ਪਤਨੀ ਨੇ ਵੀ ਇਨ੍ਹਾਂ ਖੇਡਾਂ ਵਿਚ ਸ਼ਿਰਕਤ ਕੀਤੀ।
ਟਰੂਡੋ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇਕ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਉਹ ਆਪਣੇ ਬੱਚਿਆਂ ਨਾਲ ਬੈਠੇ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਇਕ ਔਰਤ ਵੀ ਹੈ, ਜੋ ਕਿ ਟਰੂਡੋ ਦੀ ਦਾਦੀ ਹੈ। ਦਾਦੀ ਮਾਰਗਰੇਟ ਬੱਚਿਆਂ ਨਾਲ ਸਮਾਂ ਬਤੀਤ ਕਰ ਰਹੀ ਹੈ ਅਤੇ ਇਸ ਖੁਸ਼ੀ ਦਾ ਉਹ ਧੰਨਵਾਦ ਕਰਦੀ ਹੈ। ਤਸਵੀਰ 'ਚ ਬੱਚੇ ਦਾਦੀ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਟਰੂਡੋ ਵੀ ਪੂਰੀ ਮਸਤੀ ਵਿਚ ਹਨ। ਇਸ ਤਸਵੀਰ ਨੂੰ ਵੱਡੀ ਗਿਣਤੀ 'ਚ ਲੋਕਾਂ ਵਲੋਂ ਲਾਈਕ ਕੀਤਾ ਗਿਆ ਹੈ ਅਤੇ ਕੁਮੈਂਟ ਵੀ ਕੀਤੇ ਗਏ ਹਨ। ਇਕ ਯੂਜ਼ਰਸ ਨੇ ਲਿਖਿਆ, ''ਬਹੁਤ ਚੰਗਾ ਪਰਿਵਾਰ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਹੁਤ ਹੀ ਖੂਬਸੂਰਤ।''