• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਇਸ ਕੁੜੀ ਨਾਲ ਸਰੀਰਕ ਸਬੰਧ ਬਣਾਉਣ ਲਈ 24 ਪੁਲਸ ਅਫਸਰ ਦੇ ਚੁੱਕੇ ਹਨ ਪੈਸੇ

BULLAND TV BULLAND TV BULLAND TV BULLAND TV BULLAND TV
  

Share
  ਵਾਸ਼ਿੰਗਟਨ — ਆਕਲੈਂਡ 'ਚ ਰਹਿਣ ਵਾਲੀ 18 ਸਾਲਾਂ ਦੀ ਇਕ ਲੜਕੀ ਨੇ ਹਾਲ ਹੀ 'ਚ ਅਜਿਹਾ ਖੁਲਾਸਾ ਕੀਤਾ ਹੈ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਰਹਿ ਗਏ। ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਨ ਦੇ ਦੌਰਾਨ ਉਸ ਨੇ ਦੱਸਿਆ ਕਿ ਉਸ ਨੂੰ ਹੁਣ ਤੱਕ 24 ਪੁਲਸ ਅਫਸਰ ਸਰੀਰਕ ਸਬੰਧ ਬਣਾਉਣ ਦੇ ਲਈ ਪੈਸੇ ਦੇ ਚੁੱਕੇ ਹਨ। ਅਮਰੀਕਾ ਦੇ ਆਕਲੈਂਡ 'ਚ ਓ ਬ੍ਰੀਨ ਨਾਂ ਦੇ ਇਕ ਪੁਲਸ ਅਫਸਰ ਨੇ ਆਤਮ ਹੱਤਿਆ ਕਰ ਲਈ, ਜਿਸ ਦੇ ਤਹਿਤ ਇਸ ਲੜਕੀ ਨੇ ਇਹ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ।
ਇਸ ਨਾਬਾਲਿਗ ਕੁੜੀ ਦਾ ਕਹਿਣਾ ਹੈ ਕਿ ਇਹ ਅਫਸਰ ਵੀ ਉਨ੍ਹਾਂ ਸਾਰੇ ਅਫਸਰਾਂ 'ਚ ਸ਼ਾਮਲ ਹਨ, ਜਿਨ੍ਹਾਂ ਨੇ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਪੈਸੇ ਦਿੱਤੇ ਸਨ। ਇਹੀਂ ਨਹੀਂ ਇਸ ਗੱਲ ਦਾ ਜ਼ਿਕਰ ਓ ਬ੍ਰੀਨ ਨੇ ਆਪਣੇ ਸੁਸਾਇਡ ਨੋਟ 'ਚ ਕੀਤਾ ਸੀ ਕਿ ਉਸ ਤੋਂ ਇਲਾਵਾ ਕਈ ਹੋਰ ਵੱਡੇ-ਵੱਡੇ ਅਧਿਕਾਰੀ ਸਰੀਰਕ ਸਬੰਧ ਬਣਾਉਣ ਲਈ ਇਕ ਨਾਬਾਲਿਗ ਕੁੜੀ ਨੂੰ ਪੈਸੇ ਦਿੰਦੇ ਸਨ। ਇਸ ਤੋਂ ਬਾਅਦ ਨਾਬਾਲਿਗ ਕੁੜੀ ਸਾਹਮਣੇ ਆਈ ਅਤੇ ਇਸ ਸੱਚ ਨੂੰ ਬਿਆਨ ਕੀਤਾ।
ਨਾਬਾਲਿਗ ਨੇ ਦੱਸਿਆ ਕਿ ਜਿਹੜੇ ਪੁਲਸ ਅਫਸਰ ਉਸ ਦਾ ਸ਼ੋਸ਼ਣ ਕਰਦੇ ਸਨ ਉਨ੍ਹਾਂ ਨੂੰ ਪਤਾ ਸੀ ਕਿ ਉਹ ਨਾਬਾਲਿਗ ਹੈ। ਇਹੀਂ ਕਾਰਨ ਸੀ ਕਿ ਉਨ੍ਹਾਂ ਲੋਕਾਂ ਨੇ ਉਸ ਦਾ ਨਿਕ ਨੇਮ ਜੁਵ ਰਖ ਦਿੱਤਾ ਸੀ। ਨਾਬਾਲਿਗ ਨੇ ਇਹ ਵੀ ਦੱਸਿਆ ਕਿ ਇਹ ਸਾਰੇ ਅਫਸਰ 5 ਵੱਖ-ਵੱਖ ਵਿਭਾਗਾਂ ਨਾਲ ਸਬੰਧ ਰੱਖਦੇ ਸਨ।
ਉਸ ਨੇ ਦੱਸਿਆ ਕਿ 12 ਸਾਲ ਦੀ ਉਮਰ ਤੋਂ ਹੀ ਉਸ ਨੇ ਆਪਣੇ ਆਪ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਸੀ। ਇਸ ਧੰਦੇ ਦੇ ਦੌਰਾਨ ਹੀ ਉਸ ਦੀ ਮੁਲਾਕਾਤ ਰਿਚਮੰਡ ਸ਼ਹਿਰ 'ਚ ਹੀ ਇਕ ਦਲਾਲ ਨਾਲ ਹੋਈ, ਜਿਸ ਵੱਲੋਂ ਉਹ ਪੁਲਸ ਅਫਸਰਾਂ ਦੇ ਸੰਪਰਕ 'ਚ ਆਈ, ਜਿਹੜੇ ਕਿ ਉਸ ਦੇ ਨਾਲ ਸਰੀਰਕ ਸਬੰਧ ਬਣਾਉਂਦੇ ਸਨ ਅਤੇ ਉਸ ਨੂੰ ਇਸ ਦੇ ਲਈ ਜ਼ਿਆਦਾ ਰਕਮ ਵੀ ਦਿੰਦੇ ਸਨ। ਇਥੋਂ ਤੱਕ ਕਿ ਇਕ 80 ਸਾਲ ਦੇ ਕੈਪਟਨ ਨੇ ਵੀ ਉਸ ਦੇ ਨਾਲ ਸਰੀਰਕ ਸਬੰਧ ਬਣਾਏ ਸਨ ਅਤੇ ਇਸ ਦੇ ਲਈ ਉਸ ਨੂੰ ਕਰੀਬ 17 ਹਜ਼ਾਰ ਡਾਲਰ ਦਿੱਤੇ ਸਨ।