• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਕਿਮ ਨੇ ਭੈਣ ਨੂੰ ਦਿੱਤਾ ਅਹਿਮ ਅਹੁਦਾ, ਪ੍ਰਮਾਣੂ ਹਥਿਆਰ ਪ੍ਰੋਗਰਾਮ ਦੀ ਕੀਤੀ ਸ਼ਲਾਘਾ

  

Share
  ਸਿਓਲ— ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ-ਉਨ ਨੇ ਆਪਣੀ ਭੈਣ ਨੂੰ ਸੱਤਾਧਾਰੀ ਪਾਰਟੀ 'ਚ ਇਕ ਸੀਨੀਅਰ ਅਹੁਦਾ ਸੌਂਪਿਆ ਅਤੇ ਦੇਸ਼ ਦੇ ਪ੍ਰਮਾਣੂ ਹਥਿਆਰ ਪ੍ਰੋਗਰਾਮ ਦੀ ਤਾਰੀਫ ਕੀਤੀ ਜਿਸ ਨਾਲ ਕੌਮਾਂਤਰੀ ਭਾਈਚਾਰਾ ਚਿੰਤਤ ਹੋਇਆ। ਉੱਤਰ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਕੇ.ਸੀ.ਐਨ. ਏ. ਨੇ ਆਪਣੀ ਰਿਪੋਰਟ 'ਚ ਦੱਸਿਆ ਕਿ ਜੋਂਗ-ਉਨ ਨੇ ਆਪਣੀ ਭੈਣ ਕਿਮ ਯੋ-ਜੋਂਗ ਨੂੰ ਸੱਤਾਧਾਰੀ ਪਾਰਟੀ ਦੇ ਸ਼ਕਤੀਸ਼ਾਲੀ ਪੋਲਿਤਬਿਊਰਾ ਦਾ ਇਕ ਬਦਲਵਾਂ ਮੈਂਬਰ ਬਣਾਇਆ ਹੈ। ਪੋਲਿਤ ਬਿਊਰੋ ਨੀਤੀ ਨਿਰਧਾਰਕ ਕੈਬਨਿਟ ਹੈ ਅਤੇ ਜੋਂਗ-ਉਨ ਉਸਦੀ ਪ੍ਰਧਾਨਗੀ ਕਰਦੇ ਹਨ। ਸ਼ਨੀਵਾਰ ਨੂੰ ਪਾਰਟੀ ਦੀ ਮੀਟਿੰਗ 'ਚ ਬੀਸੀਆਂ ਹੋਰ ਚੋਟੀ ਦੇ ਅਧਿਕਾਰੀਆਂ ਦਾ ਐਲਾਨ ਹੋਇਆ। ਯੋ-ਜੋਂਗ ਦੀ ਤਰੱਕੀ ਦਾ ਐਲਾਨ ਵੀ ਇਸੇ 'ਚ ਹੋਇਆ। ਯੋ ਜੋਂਗ 27-28 ਸਾਲ ਦੀ ਹੈ। ਹਾਲ-ਫਿਲਹਾਲ ਉਹ ਅਹਿਮ ਪ੍ਰੋਗਰਾਮਾਂ 'ਚ ਅਕਸਰ ਆਪਣੇ ਭਰਾ ਨਾਲ ਨਜ਼ਰ ਆਈ ਹੈ।