• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਜਾਪਾਨ 'ਚ 6.3 ਰਿਕਟਰ ਦੀ ਤੀਬਰਤਾ ਵਾਲਾ ਭੂਚਾਲ, ਤੇਜ਼ ਝਟਕਿਆਂ ਨਾਲ ਹਿੱਲਿਆ ਫੁਕੂਸ਼ਿਮਾ

  

Share
  ਟੋਕੀਓ— ਜਾਪਾਨ 'ਚ 6.3 ਰਿਕਟਰ ਦੀ ਤੀਬਰਤਾ ਨਾਲ ਤੇਜ਼ ਭੂਚਾਲ ਦੇ ਝਟਕੇ ਲੱਗੇ ਹਨ। ਜਾਪਾਨ 'ਚ ਇਹ ਭੂਚਾਲ ਸ਼ੁੱਕਰਵਾਰ ਨੂੰ ਫੁਕੁਸ਼ਿਮਾ ਨਿਊਕਲੀਅਰ ਪਲਾਂਟ ਨੇੜੇ ਆਇਆ ਹੈ। ਸੂਤਰਾਂ ਮੁਤਾਬਕ ਅਜੇ ਤੱਕ ਇਸ 'ਚ ਕੋਈ ਜ਼ਖਮੀ ਜਾਂ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਅਮਰੀਕੀ ਭੂਵਿਗਿਆਨੀ ਸਰਵੇਖਣ ਮੁਤਾਬਕ ਜਾਪਾਨ ਦੇ ਪੂਰਬੀ ਇਵਾਕੀ ਸੂਬੇ 'ਚ 300 ਕਿਮੀ ਤੱਕ ਝਟਕੇ ਲੱਗੇ। ਉਥੇ ਹੀ ਹੋਂਸ਼ੂ ਟਾਪੂ 'ਚ 77. ਕਿਮੀ ਦੀ ਡੂੰਘਾਈ ਤੱਕ ਇਸ ਭੂਚਾਲ ਦੇ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ। ਇਸ ਭੂਚਾਲ ਤੋਂ ਪਹਿਲਾਂ ਮੌਸਮ ਵਿਭਾਗ ਨੇ ਸੁਨਾਮੀ ਜਾਂ ਭੂਚਾਲ ਦੀ ਪਹਿਲਾਂ ਕੋਈ ਚਿਤਾਵਨੀ ਨਹੀਂ ਦਿੱਤੀ ਸੀ। ਜਾਪਾਨ 'ਚ ਆਇਆ ਇਹ ਭੂਚਾਲ ਫੁਕੁਸ਼ਿਮਾ ਨਿਊਕਲੀਅਰ ਪਲਾਂਟ ਨੇੜੇ ਆਇਆ ਹੈ। ਇਸੇ ਖੇਤਰ 'ਚ 2011 'ਚ ਵੀ ਭੂਚਾਲ ਆਇਆ ਸੀ, ਜਿਸ ਨਾਲ ਜਾਪਾਨ ਦੇ ਫੁਕੁਸ਼ਿਮਾ ਨਿਊਕਲੀਅਰ ਪਲਾਂਟ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ।