• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਕੈਟਾਲੋਨੀਆ ਸੰਕਟ ਨੂੰ ਸੁਲਝਾਉਣ ਲਈ ਕਾਨੂੰਨੀ ਰੁਖ ਅਪਨਾਵੇ : ਮਾਰੀਆਨੋ

  

Share
  ਸਪੇਨ ਦੇ ਪ੍ਰਧਾਨ ਮੰਤਰੀ ਮੈਰੀਆਨੋ ਰਜਾਏ ਨੇ ਮੌਜੂਦਾ ਕੈਟਾਲੋਨੀਆ ਸੰਕਟ ਨੂੰ ਸੁਲਝਾਉਣ ਲਈ ਵੀਰਵਾਰ ਨੂੰ ਕੈਟਾਲੋਨੀਆ ਦੇ ਨੇਤਾ ਕਾਰਲਸ ਪੁਈਗਡੇਮੋਂਟ ਤੋਂ ਛੇਤੀ ਤੋਂ ਛੇਤੀ ਕਾਨੂੰਨੀ ਰੁਖ ਅਪਨਾਉਣ ਦਾ ਸੱਦਾ ਦਿੱਤਾ। ਨਿਊਜ਼ ਏਜੰਸੀ ਸਿਨਹੁਆ ਮੁਤਾਬਕ ਰਜਾਏ ਨੇ ਕਿਹਾ, ਕੀ ਇਸ ਦਾ ਕੋਈ ਹਲ ਹੈ? ਹਾਂ ਹੈ ਇਸ ਦਾ ਸਭ ਤੋਂ ਬਿਹਤਰ ਹਲ ਛੇਤੀ ਤੋਂ ਛੇਤੀ ਜਾਇਜ਼ ਤਰੀਕਾ ਅਪਨਾਉਣਾ ਹੈ ਅਤੇ ਇਸ ਦੀ ਪੁਸ਼ਟੀ ਕਰਨਾ ਹੈ ਕਿ ਸਪੇਨ ਤੋਂ ਵੱਖ ਹੋ ਕੇ ਕੈਟਾਲੋਨੀਆ ਦੀ ਆਜ਼ਾਦੀ ਦਾ ਇਕ ਪੱਖੀ ਐਲਾਨ ਨਹੀਂ ਹੋਣ ਜਾ ਰਿਹਾ ਕਿਉਂਕਿ ਇਸ ਤੋਂ ਚੀਜਾਂ ਹੋਰ ਬਦਤਰ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਰਿਆਂ ਦਾ ਇਹੀ ਵਿਚਾਰ ਹੈ ਕਿ ਜਿਨ੍ਹਾਂ ਲੋਕਾਂ ਅਤੇ ਨੇਤਾਵਾਂ ਨੇ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾਣ ਦਾ ਫੈਸਲਾ ਕੀਤਾ ਹੈ, ਉਨ੍ਹਾਂ ਨੂੰ ਕਾਨੂੰਨ ਦੇ ਦਾਇਰੇ 'ਚ ਵਾਪਸ ਆਉਣਾ ਚਾਹੀਦਾ ਹੈ। ਰਜਾਏ ਨੇ ਕੈਟਾਲੋਨੀਆ ਦੀ ਆਜ਼ਾਦੀ ਲਈ ਹੋਏ ਰੈਫਰੰਡਮ ਦੇ ਚਾਰ ਦਿਨ ਬਾਅਦ ਇਹ ਬਿਆਨ ਦਿੱਤਾ। ਹਾਲਾਂਕਿ ਇਸ ਰੈਫਰੰਡਮ ਨੂੰ ਸਪੇਨ ਨੂੰ ਸੰਵਿਧਾਨਕ ਅਦਾਲਤ ਨੇ ਜਾਇਜ਼ ਕਰਾਰ ਦਿੱਤਾ ਸੀ। ਕੈਟਾਲੋਨੀਆ 'ਚ ਤਿੰਨ ਅਕਤੂਬਰ ਨੂੰ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਪ੍ਰਦਰਸ਼ਨ ਕੀਤੇ, ਜਦੋਂ ਕਿ ਹੋਟਲਾਂ ਦੇ ਬਾਹਰ ਵੱਡੇ ਪੱਧਰ 'ਤੇ ਪ੍ਰਦਰਸ਼ਨ ਵੀ ਹੋਏ, ਜਿੱਥੇ ਪੁਲਸ ਤਾਇਨਾਤ ਸੀ। ਸਪੇਨ ਦੇ ਨੇਰਸ਼ ਫੇਲਿਪ ਛਠਮ ਨੇ ਕੈਟਾਲੋਨੀਆ ਪ੍ਰਸ਼ਾਸਨ 'ਤੇ ਸਪੇਨ ਦੇ ਸੰਵਿਧਾਨ ਅਤੇ ਇਸ ਦੀ ਪ੍ਰਭੂਸੱਤਾ ਦੇ ਦਰਜੇ ਨੂੰ ਤੋੜਣ ਦਾ ਇਲਜ਼ਾਮ ਲਗਾਇਆ, ਜਿਸ ਤੋਂ ਬਾਅਦ ਇਹ ਤਣਾਅ ਹੋਰ ਵਧ ਗਿਆ ਸੀ। ਪੁਈਗਡੇਮੋਂਟ ਨੇ ਬੁੱਧਵਾਰ ਨੂੰ ਸਪੇਨ ਨੇਰਸ਼ ਦੇ ਰੁਖ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ਉਹ ਆਜ਼ਾਦੀ ਦੀ ਮੰਗ ਤੋਂ ਪਿੱਛੇ ਨਹੀਂ ਹਟਣਗੇ। ਹਾਲਾਂਕਿ ਉਹ ਚਰਚਾ ਲਈ ਹਮੇਸ਼ਾ ਤਿਆਰ ਹਨ।