• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

WWE ਵਿੱਚ ਤਰਥੱਲੀ ਮਚਾ ਰਿਹੈ ਹੁਣ ਭਾਰਤੀ ਮੂਲ ਦਾ ਕਨੇਡਿਆਈ ਰੈਸਲਰ ਜਿੰਦਰ ਮਹਿਲ।

  

Share
  ਡਬਲਿਊ ਡਬਲਿਊ ਈ ਵਿੱਚ ਜੱਦ ਪੰਜਾਬ ਪੁਲਿਸ ਦ ਅਫ਼ਸਰ ਦਿਲੀਪ ਸਿੰਘ ਰਾਣਾ ਨੇ ‘’ਖਲੀ’’ ਦੇ ਨਾਂ ਨਾਲ ਕੌਮਾਂਤਰੀ ਅਖਾੜੇ ਵਿੱਚ ਧਮਾਲਾਂ ਪਾਉਣੀਆਂ ਸ਼ੁਰੂ ਕੀਤੀਆਂ ਯਾਨੀ ਵਰਲਡ ਦੇ ਵੱਡੇ-ਵੱਡੇ ਚੋਟੀ ਦੇ ਭਲਵਾਨਾਂ ਨੂੰ ਅਖਾੜੇ ਵਿੱਚੋਂ ਚੁੱਕ-ਚੁੱਕ ਕੇ ਬਾਹਰ ਸੁੱਟਣਾ ਸ਼ੁਰੂ ਕੀਤਾ ਤਾਂ ਦੁਨੀਆ ਭਰ ਵਿੱਚ ਤਰਥੱਲੀ ਮੱਚ ਗਈ। WWE ਵਿੱਚ ਇੱਕ ਵਾਰ ਫਿਰ ਕੁੱਝ ਇਹੋ ਜਿਹੀ ਹੀ ਤਰਥੱਲੀ ਮਚਾ ਰਿਹੈ ਹੁਣ ਭਾਰਤੀ ਮੂਲ ਦਾ ਕਨੇਡਿਆਈ ਰੈਸਲਰ ਜਿੰਦਰ ਮਹਿਲ। 30 ਵਰ੍ਹਿਆਂ ਦਾ ਜਿੰਦਰ ਮਹਿਲ ਮੂਲ ਰੂਪ ਵਿੱਚ ਪੰਜਾਬ ਦੇ ਫਿਲੌਰ ਇਲਾਕੇ ਨਾਲ ਸਬੰਧ ਰੱਖਦੈ। ਕੁੱਲ 700 ਵਿੱਚੋਂ 590 ਮੁਕਾਬਲੇ ਜਿੱਤ ਚੁੱਕੇ ਜਿੰਦਰ ਦਾ ਭਾਰ 255 ਪਾਊਂਡ ਏ। ਅਤੇ ਕੱਦ-ਕਾਠੀ ਵਿੱਚ ਵੀ ਉਹ ਖਲੀ ਤੋਂ ਬਹੁਤਾ ਪਿੱਛੇ ਨਹੀਂ, 6 ਫੁੱਟ 5 ਇੰਚ ਦਾ ਹੈਵੀਵੇਟ ਚੈਂਪਿਅਨ ਏ ਜਿੰਦਰ । ਜਿੰਦਰ ਦੀ ਇਸ ਅਖਾੜੇ ਵਿੱਚ ਹਾਜ਼ਰੀ ਨੇ ਦੁਨੀਆ ਨੂੰ ਦੱਸ ਦਿੱਤਾ ਏ ਕਿ ਭਾਰਤ ਵੀ ਹੁਣ WWE ਵਿੱਚ ਪੈਰ ਜਮਾ ਰਿਹੈ।ਜਿੰਦਰ ਨੇ 2003 ਵਿੱਚ ਮਾਰਸ਼ਲ ਆਰਟਸ ਫਿਟਨੈੱਸ ਸੈਂਟਰ ਤੋਂ ਰੈਸਲਿੰਗ ਕਰੀਅਰ ਸ਼ੁਰੂ ਕੀਤਾ। ਕਨੇਡਾ ਵਿੱਚ ਇੰਟਰਨੈਸ਼ਨਲ ਚੈਂਪਿੰਅਨਸ਼ਿਪ ਜਿੱਤੀ। ਕੁੱਝ ਸਾਲ ਬਾਅਦ WWE ਰੈਸਲਰ ਬਨਣ ਦਾ ਧਈਆ ਕੀਤਾ ਅਤੇ ਟ੍ਰੇਨਿੰਗ ਦੇ ਲਈ ਫਲੋਰਿਡਾ ਪਹੁੰਚ ਗਿਆ। 29 ਸਾਲ ਦਾ ਜਿੰਦਰ ਇੱਥੇ ਸਮੈਕਡਾਊਨ ਇਵੈਂਟ ਵਿੱਚ ਨਜ਼ਰ ਆਇਆ। ਅਜੇਕਿ 2014 ਵਿੱਚ WWE ਨੇ ਉਸਨੂੰ ਰਿਲੀਜ਼ ਕਰ ਦਿੱਤਾ। ਹੁਣ ਉਸਨੇ ਦੋਬਾਰਾ WWE ਵਿੱਚ ਐਂਟਰੀ ਕੀਤੀ ਹੈ।