• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਐਲਬਰਟਾ 'ਚ ਮੈਰੀਜੁਆਨਾ ਦੀ ਵਰਤੋਂ ਸਬੰਧੀ ਜਾਰੀ ਕੀਤੇ ਗਏ ਨਿਯਮ

  

Share
  ਅਗਲੀਆਂ ਗਰਮੀਆਂ 'ਚ ਜਦੋਂ ਮੈਰੀਜੁਆਨਾ ਦੇ ਸਬੰਧ 'ਚ ਨਵੇਂ ਨਿਯਮ ਲਾਗੂ ਹੋਣਗੇ ਤਾਂ ਐਲਬਰਟਾ ਵੱਲੋਂ ਮੈਰੀਜੁਆਨਾ ਦੀ ਵਰਤੋਂ ਦੀ ਖੁੱਲ੍ਹ ਦੇਣ ਲਈ ਘੱਟ ਤੋਂ ਘੱਟ 18 ਸਾਲ ਦੀ ਉਮਰ ਤੈਅ ਕੀਤੀ ਗਈ ਹੈ।
ਪ੍ਰੋਵਿੰਸ ਨੇ ਅਜੇ ਤੱਕ ਇਹ ਫੈਸਲਾ ਨਹੀਂ ਕੀਤਾ ਹੈ ਕਿ ਮੈਰੀਜੁਆਨਾ ਸਰਕਾਰ ਵੱਲੋਂ ਚਲਾਏ ਜਾਂਦੇ ਸਟੋਰਜ਼ ਤੋਂ ਵੇਚੀ ਜਾਵੇਗੀ ਜਾਂ ਪ੍ਰਾਈਵੇਟ ਆਪਰੇਟਰਜ਼ ਵੀ ਇਸ ਨੂੰ ਵੇਚ ਸਕਣਗੇ। ਨਿਆਂ ਮੰਤਰੀ ਕੈਥਲੀਨ ਗੈਨਲੇ ਨੇ ਆਖਿਆ ਕਿ ਐਲਬਰਟਾ ਵਾਸੀਆਂ ਕੋਲ ਇਸ ਪ੍ਰਸਤਾਵ 'ਤੇ ਆਪਣੀ ਫੀਡਬੈਕ ਦੇਣ ਲਈ ਹੁਣ ਸਿਰਫ ਤਿੰਨ ਹਫਤੇ ਦਾ ਸਮਾਂ ਹੈ ਅਤੇ ਇਸ ਸਬੰਧ 'ਚ ਬਿੱਲ ਆਉਣ ਵਾਲੇ ਮਹੀਨਿਆਂ 'ਚ ਪੇਸ਼ ਕੀਤਾ ਜਾਵੇਗਾ।
ਉਨ੍ਹਾਂ ਆਖਿਆ ਕਿ ਸ਼ਰਾਬ ਅਤੇ ਤੰਬਾਕੂ ਦੀ ਵਰਤੋਂ ਲਈ ਵੀ 18 ਸਾਲ ਦੀ ਉਮਰ ਦੀ ਹੱਦ ਹੀ ਨਿਰਧਾਰਤ ਹੈ। ਉਨ੍ਹਾਂ ਬੁੱਧਵਾਰ ਨੂੰ ਆਖਿਆ ਕਿ ਅਸੀਂ ਸਮਝਦੇ ਹਾਂ ਕਿ ਜਿਹੜਾ ਨੌਜਵਾਨ ਮੈਰੀਜੁਆਨਾ ਦੀ ਵਰਤੋਂ ਕਰਦੇ ਹਨ ਉਨ੍ਹਾਂ ਲਈ ਕਈ ਕਿਸਮ ਦੀਆਂ ਸਿਹਤ ਸਬੰਧੀ ਚਿੰਤਾਵਾਂ ਹਨ। ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਐਲਬਰਟਾ 'ਚ 18 ਤੋਂ 25 ਸਾਲ ਉਮਰ ਵਰਗ ਦੇ ਲੋਕ ਹੀ ਇਸ ਨਸ਼ੇ ਦੀ ਸੱਭ ਤੋਂ ਵੱਧ ਵਰਤੋਂ ਕਰਦੇ ਹਨ। ਇਸ ਲਈ ਮੈਰੀਜੁਆਨਾ ਲਈ ਘੱਟ ਤੋਂ ਘੱਟ 18 ਸਾਲ ਦੀ ਉਮਰ ਹੱਦ ਤੈਅ ਕਰਨ ਨਾਲ ਕਾਨੂੰਨੀ ਤੌਰ 'ਤੇ ਇਹ ਯਕੀਨੀ ਬਣਾਇਆ ਜਾ ਸਕੇਗਾ ਕਿ ਉਹ ਡਰੱਗ ਡੀਲਰ ਤੋਂ ਨਸ਼ਾ ਖਰੀਦਣ ਦੀ ਥਾਂ ਦੱਸੀਆਂ ਗਈਆਂ ਥਾਵਾਂ ਤੋਂ ਇਸ ਨੂੰ ਖਰੀਦਣ।
ਉਨ੍ਹਾਂ ਦੱਸਿਆ ਕਿ ਸਰਕਾਰ ਐਲਬਰਟਾ ਗੇਮਿੰਗ ਐਂਡ ਲੀਕਰ ਕਮਿਸ਼ਨ ਰਾਹੀਂ ਸਿੱਧੇ ਤੌਰ 'ਤੇ ਮੈਰੀਜੁਆਨਾ ਦੀ ਹੋਲਸੇਲ ਵੰਡ ਨੂੰ ਨਿਯੰਤਰਿਤ ਕਰੇਗੀ। ਮੈਰੀਜੁਆਨਾ ਕਿਸੇ ਵੀ ਉਸ ਸਟੋਰ 'ਤੇ ਆਮ ਤੌਰ 'ਤੇ ਹੀ ਨਹੀਂ ਵੇਚੀ ਜਾ ਸਕੇਗੀ ਜਿੱਥੇ ਸ਼ਰਾਬ, ਤੰਬਾਕੂ ਜਾਂ ਫਾਰਮਾਸਿਊਟੀਕਲ ਡਰੱਗਜ਼ ਮਿਲਦੇ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੈਰੀਜੁਆਨਾ 'ਤੇ ਫੈਡਰਲ ਐਕਸਾਈਜ਼ ਟੈਕਸ ਲਾਉਣ ਦਾ ਪ੍ਰਸਤਾਵ ਵੀ ਰੱਖਿਆ ਹੈ। ਜਿਸ ਨਾਲ ਪ੍ਰੋਵਿੰਸਾਂ ਅਤੇ ਟੈਰੇਟਰੀਜ਼ ਨੂੰ ਇਸ ਦੀ ਅੱਧੀ ਕਮਾਈ ਹੋਇਆ ਕਰੇਗੀ। ਪ੍ਰਸਤਾਵ ਮੁਤਾਬਕ ਇਕ ਗ੍ਰਾਮ ਮੈਰੀਜੁਆਨਾ ਪਿੱਛੇ ਵੀ ਟੈਕਸ ਵਸੂਲਿਆ ਜਾਵੇਗਾ ਜਿਵੇਂ 10 ਡਾਲਰ ਦੀ ਵਿੱਕਰੀ ਤੱਕ ਇਕ ਡਾਲਰ ਐਕਸਾਈਜ਼ ਟੈਕਸ ਲਿਆ ਜਾਵੇਗਾ।
ਪ੍ਰੀਮੀਅਰਜ਼ ਦਾ ਕਹਿਣਾ ਹੈ ਕਿ ਜਦੋਂ ਮੈਰੀਜੁਆਨਾ ਸਬੰਧੀ ਕਾਨੂੰਨ ਲਾਗੂ ਕਰਨ ਲਈ ਉਨ੍ਹਾਂ ਨੂੰ ਹੀ ਖਪਣਾ ਹੋਵੇਗਾ ਤਾਂ ਟੈਕਸ ਤੋਂ ਹੋਣ ਵਾਲੀ ਆਮਦਨ ਦਾ ਜ਼ਿਆਦਾ ਹਿੱਸਾ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮੈਰੀਜੁਆਨਾ ਨੂੰ ਕਾਨੂੰਨੀ ਜਾਮਾ ਪਹਿਨਾਏ ਜਾਣ ਲਈ ਪਹਿਲੀ ਜੁਲਾਈ ਦੀ ਸਮਾਂ ਸੀਮਾ 'ਚ ਵੀ ਫੈਡਰਲ ਸਰਕਾਰ ਕੋਈ ਹੇਰਫੇਰ ਨਹੀਂ ਚਾਹੁੰਦੀ। ਪ੍ਰੋਵਿੰਸਾਂ, ਟੈਰੇਟਰੀਜ਼ ਅਤੇ ਇੱਥੋਂ ਤੱਕ ਕਿ ਪੁਲਸ ਆਰਗੇਨਾਈਜੇਸ਼ਨ ਵੱਲੋਂ ਇਸ ਸਮਾਂ ਸੀਮਾ ਨੂੰ ਵਧਾਉਣ ਲਈ ਵਾਰੋਂ-ਵਾਰੀ ਅਰਜੋਈ ਕਰਨ ਦੇ ਬਾਵਜੂਦ ਫੈਡਰਲ ਸਰਕਾਰ ਇਸ ਨੂੰ ਅਗਲੇ ਸਾਲ ਪਹਿਲੀ ਜੁਲਾਈ ਤੋਂ ਹੀ ਲਾਗੂ ਕਰਨ 'ਤੇ ਤੁਲੀ ਹੋਈ ਹੈ।