• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਬਾਜਵਾ ਕਲਾਂ ਦੀ ਲਾਡਲੀ ਧੀ ਨੇ ਨਿਊਜ਼ੀਲੈਂਡ ‘ਚ ਚਮਕਾਇਆ ਨਾਮ

BULLAND TV BULLAND TV BULLAND TV BULLAND TV
  

Share
  ਪੰਜਾਬ ਵਿੱਚ ਜਿੱਥੇ ਧੀਆਂ ਹਾਲੇ ਵੀ ਕੁੱਖਾਂ ਵਿੱਚ ਖਤਮ ਹੋ ਰਹੀਆ ਹਨ ਪਰ ਦੂਜੇ ਪਾਸੇ ਇਹੀ ਧੀਆਂ ਨੂੰ ਜੇਕਰ ਜਨਮ ਮਿਲੇ ਤੇ ਬਰਾਬਰ ਮੌਕੇ ਮਿਲਣ ਤਾਂ ਇਨ੍ਹਾਂ ਨੇ ਸਾਬਤ ਕਰ ਦਿਖਾਇਆ ਹੈ ਕਿ ਉਹ ਕਿਸੇ ਪੱਖੋ ਮੁੰਡਿਆਂ ਨਾਲੋਂ ਪਿੱਛੇ ਨਹੀਂ ਹਨ ਅਤੇ ਪਰਿਵਾਰ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਅਜਿਹਾ ਹੀ ਕੰਮ 19 ਸਾਲਾ ਪੰਜਾਬੀ ਕੁੜੀ ਪ੍ਰਭਦੀਪ ਬਾਜਵਾ ਨੇ ਨਿਊਜ਼ੀਲੈਂਡ ਪੁਲਿਸ ‘ਚ ਸ਼ਾਮਲ ਹੋ ਕੇ ਕੀਤਾ ਹੈ।ਪ੍ਰਭਦੀਪ ਦੀ ਪਹਿਲੀ ਪੋਸਟਿੰਗ ਕਾਊਂਟੀਜ਼ ਮੈਨੁਕਾਓ ਪੁਲਿਸ ਸਟੇਸ਼ਨ ਅਧੀਨ ਹੋਈ ਹੈ ਅਤੇ ਸੋਮਵਾਰ ਤੋਂ ਇਹ ਪੰਜਾਬੀ ਪੁਲਿਸ ਅਫਸਰ ਦੇ ਤੌਰ ‘ਤੇ ਲੋਕਾਂ ਦੀ ਸੁਰੱਖਿਆ ਦੀ ਸੇਵਾ ਨਿਭਾਉਣੀ ਸ਼ੁਰੂ ਕਰ ਦੇਵੇਗੀ। ਇਸ ਸਾਰੀ ਪ੍ਰਾਪਤੀ ਦਾ ਸਿਹਰਾ ਉਹ ਆਪਣੀ ਮਾਂ ਹਰਦੀਪ ਕੌਰ ਨੂੰ ਦਿੰਦੀ ਹੈ।ਪਿਤਾ ਲਹਿੰਬਰ ਸਿੰਘ ਤੇ ਮਾਤਾ ਹਰਦੀਪ ਕੌਰ ਦੀ ਇਹ ਲਾਡਲੀ ਬੇਟੀ ਪਿੰਡ ਬਾਜਵਾ ਕਲਾਂ (ਜਲੰਧਰ) ਤੋਂ ਇਥੇ 2 ਕੁ ਸਾਲਾਂ ਦੀ ਉਮਰ ‘ਚ ਆਪਣੇ ਮਾਪਿਆਂ ਨਾਲ ਆਈ ਸੀ।ਇਸ ਨੇ ਇਥੇ ਆ ਕੇ ਸਕੂਲੀ ਪੜ੍ਹਾਈ ਕਰਨ ਉਪਰੰਤ ਨਿਊਜ਼ੀਲੈਂਡ ਪੁਲਿਸ ਵਿਚ ਜਾਣ ਦਾ ਮਨ ਬਣਾ ਲਿਆ। ਲਗਪਗ ਇਕ ਸਾਲ ਦਾ ਸਮਾਂ ਲੱਗ ਗਿਆ ਇਸ ਕੁੜੀ ਨੂੰ ਪੁਲਿਸ ਦੀ ਨੀਲੀ ਵਰਦੀ ਪਹਿਨਣ ਤੱਕ। ਇਸ ਨੇ 12 ਮਿੰਟ ‘ਚ 2.4 ਕਿਲੋਮੀਟਰ ਦੀ ਦੌੜ ਅਤੇ 50 ਮੀਟਰ ਦੀ ਤੈਰਾਕੀ 50 ਸਕਿੰਟਾਂ ਵਿਚ ਕਰਕੇ ਅਗਲੀ ਟ੍ਰੇਨਿੰਗ ਰਾਇਲ ਨਿਊਜ਼ੀਲੈਂਡ ਪੁਲਿਸ ਕਾਲਜ ਵਲਿੰਗਟਨ ਵਿਖੇ ਇਕ ਤਰ੍ਹਾਂ ਪੱਕੀ ਕਰ ਲਈ। ਚਾਰ ਮਹੀਨਿਆਂ ਦੀ ਸਖ਼ਤ ਟਰੇਨਿੰਗ ਬਾਅਦ ਬੀਤੀ 28 ਸਤੰਬਰ ਨੂੰ ਇਸ ਨੇ ਗ੍ਰੈਜੂਏਸ਼ਨ ਪਾਸ ਕਰ ਲਈ।ਨਿਊਜ਼ੀਲੈਂਡ ਪੁਲਿਸ ‘ਚ ਆਉਣ ਦਾ ਇਸ ਕੁੜੀ ਦਾ ਮੁੱਖ ਮਕਸਦ ਔਰਤਾਂ ਖ਼ਾਸ ਕਰ ਪੰਜਾਬੀ ਕੁੜੀਆਂ ਪ੍ਰਤੀ ਲੋਕਾਂ ਦਾ ਮਾਨ-ਸਨਮਾਨ ਹੋਰ ਵਧਾਉਣਾ ਹੈ। ਇਸ ਦਾ ਮੰਨਣਾ ਹੈ ਕਿ ਜੇਕਰ ਪੰਜਾਬੀ ਕੁੜੀਆਂ ਨਿਊਜ਼ੀਲੈਂਡ ਪੁਲਿਸ ‘ਚ ਜ਼ਿਆਦਾ ਗਿਣਤੀ ਵਿਚ ਹੋਣਗੀਆਂ ਤਾਂ ਲੋੜ ਪੈਣ ‘ਤੇ ਭਾਰਤੀ ਜਾਂ ਪੰਜਾਬੀ ਮਹਿਲਾਵਾਂ ਜ਼ਿਆਦਾ ਵਿਸ਼ਵਾਸ ਅਤੇ ਖੁੱਲ੍ਹ ਕੇ ਆਪਣੀ ਗੱਲ ਕਰ ਸਕਦੀਆਂ ਹਨ ਤਾਕਿ ਸਮਾਜ ‘ਚ ਉਨ੍ਹਾਂ ਦਾ ਕੱਦ ਮਰਦਾਂ ਦੇ ਬਰਾਬਰ ਬਣਿਆ ਰਹੇ।