• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਰਾਜੂ ਖੰਨਾ ਵਿਦੇਸ਼ੀ ਦੌਰੇ ਤੋਂ ਪਰਤੇ, ਹਲਕਾ ਵਾਸੀਆਂ ਨੇ ਕੀਤਾ ਭਰਵਾਂ ਸਵਾਗਤ।

  

Share
  ਮੰਡੀ ਗੋਬਿੰਦਗੜ (ਬਲਜਿੰਦਰ ਸਿੰਘ ਪਨਾਗ)ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਦਾ ਸੁਨੇਹਾ ਯੂਐਸਏ (ਅਮਰੀਕਾ) ਦੇ ਵੱਖ ਵੱਖ ਸ਼ਹਿਰਾਂ ਵਿੱਚ ਐਨ ਆਰ ਆਈ ਭਰਾਵਾਂ ਨੂੰ ਦੇਣ ਉਪਰੰਤ ਅੱਜ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਮਲੋਹ ਪਾਰਟੀ ਦਫਤਰ ਵਿਚ ਪੁੱਜੇ ਜਿੱਥੇ ਉਹਨਾਂ ਦਾ ਹਲਕੇ ਦੀ ਅਕਾਲੀ ਭਾਜਪਾ ਲੀਡਰਸ਼ਿਪ ਅਤੇ ਹਲਕਾ ਵਾਸੀਆਂ ਵੱਲੋਂ ਭਰਵਾ ਸਵਾਗਤ ਕੀਤਾ ਗਿਆ।ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜੂ ਖੰੰਨਾ ਨੇ ਕਿਹਾ ਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਤੋਂ ਵਿਦੇਸ਼ ਵਿੱਚ ਬੈਠੇ ਐਨ ਆਰ ਆਈ ਭਰਾਵਾਂ ਨੂੰ ਜਾਣੂ ਕਰਵਾਉਣ ਹਿੱਤ ਵਿਦੇਸ਼ ਪੁੱਜੇ ਸਨ ਜਿੱਥੇ ਉਹਨਾਂ ਵੱਲੋਂ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਜਾਕੇ ਉਥੌਂ ਦੇ ਯੂਥ ਨਾਲ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ ਹਨ, ਉੱਥੇ ਉਹਨਾਂ ਸ਼੍ਰੌਮਣੀ ਅਕਾਲੀ ਦਲ ਵੱਲੋਂ ਪੰਜਾਬ ਅਤੇ ਪੰਜਾਬ ਤੋਂ ਬਾਹਰ ਵਸੇ ਪੰਜਾਬੀਆਂ ਲਈ ਕੀ ਕੀਤਾ ਗਿਆ ਹੈ ਤੇ ਅੱਗੋਂ ਪਾਰਟੀ ਦਾ ਕੀ ਪ੍ਰੋਗਰਾਮ ਹੈ, ਉਸ ਤੋਂ ਵਿਸਥਾਰ ਪੁਰਵਕ ਜਾਣੂ ਕਰਵਾਇਆ ਗਿਆ ਹੈ। ਉਹਨਾਂ ਵਿਦੇਸ਼ ਵਿੱਚ ਬੈਠੇ ਸਮੂਹ ਪੰਜਾਬੀਆਂ ਅਤੇ ਰੱਖੜਾ ਧਾਲੀਵਾਲ ਪਰਿਵਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਉਹਨਾਂ ਨੂੰ ਇਸ ਵਿਦੇਸ਼ੀ ਦੌਰੇ ਸਮੇਂ ਵਿਸ਼ੇਸ਼ ਸਹਿਯੌਗ ਦਿੱਤਾ ਗਿਆ ਅਤੇ ਹਰ ਥਾਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਰਾਜੂ ਖੰਨਾ ਨੇ ਦੱਸਿਆ ਕਿ ਹੁਣ ਉਹਨਾਂ ਦੀ ਡਿਊਟੀ ਗੁਰਦਾਸਪੁਰ ਲੋਕਸਭਾਂ ਜਿਮਨੀ ਚੋਣ ਵਿੱਚ ਲਗਾਈ ਗਈ ਹੈ ਭਾਵੇਂ ਕਿ ਇੱਕ ਹਫਤੇ ਤੋਂ ਉਹਨਾਂ ਦੀ ਟੀਮ ਉੱਥੇ ਪਰਚਾਰ ਵਿੱਚ ਜੂਟੀ ਹੋਈ ਹੈ ਪਰ ਉਹ ਕੱਲ ਗੁਰਦਾਸਪੁਰ ਲਈ ਰਵਾਨਾ ਹੋਣਗੇ। ਇਸ ਮੌਕੇ ਤੇ ਹਲਕਾ ਵਾਸੀਆਂ ਤੇ ਸਮੁੱਚੀ ਲੀਡਰਸ਼ਿਪ ਵੱਲੋਂ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਕਰਕੇ ਲੱਡੂ ਵੀ ਵੰਡੇ ਗਏ। ਇਸ ਮੌਕੇ ਤੇ ਜਿਲ੍ਹਾ ਯੂਥ ਪ੍ਰਧਾਨ ਕਮਲਜੀਤ ਸਿੰਘ ਗਿੱਲ, ਸਾਬਕਾ ਡਾਇਰੈਕਟਰ ਰੋਸ਼ਨ ਲਾਲ ਸੂਦ, ਡਾ. ਰਘੁਬੀਰ ਸ਼ੁਕਲਾ, ਜੱਥੇਦਾਰ ਜਰਨੈਲ ਸਿੰਘ ਮਾਜਰੀ, ਜਤਿੰਦਰ ਸਿੰਘ ਧਾਲੀਵਾਲ, ਜੱਥੇਦਾਰ ਕੁਲਦੀਪ ਸਿੰਘ ਮਛਾਰਾਈ, ਜੱਥੇਦਾਰ ਕਾਲਾ ਸਿੰਘ ਬੈਣੀ, ਸ਼ਰਧਾਂ ਸਿੰਘ ਛੰਨਾ, ਜੱਥੇਦਾਰ ਗੁਰਦੀਪ ਸਿੰਘ ਮੰਡੋਫਲ, ਜੱਥੇਦਾਰ ਪਰਮਜੀਤ ਸਿੰਘ ਖਨਿਆਣ, ਕੈਪਟਨ ਜਸਵੰਤ ਸਿੰਘ ਬਾਜਵਾ, ਜੱਥੇਦਾਰ ਕਾਹਨ ਸਿੰਘ ਝੰਬਾਲਾ, ਜੱਥੇਦਾਰ ਸਵਿੰਦਰ ਸਿੰਘ ਭਗੜਾਣਾ, ਚੇਅਰਮੈਨ ਦਰਸ਼ਨ ਸਿੰਘ ਬੱਬੀ, ਚੇਅਰਮੈਨ ਜਤਿੰਦਰ ਸਿੰਘ ਚੈਰੀ ਭਾਂਬਰੀ, ਕਰਨੈਲ ਸਿੰਘ ਕੈਲੀ, ਜੱਥੇਦਾਰ ਸੰਤੋਖ ਸਿੰੰਘ ਖਨਿਆਣ, ਨਗਰ ਕੋਂਸਲ ਦੇ ਸਾਬਕਾ ਪ੍ਰਧਾਨ ਵਿੱਕੀ ਮਿੱਤਲ, ਸੁਰਜੀਤ ਸਿੰਘ ਬਰੋਂਗਾ, ਜੱਥੇਦਾਰ ਮਾਨ ਸਿੰਘ ਬੈਣਾ, ਗੱਜਣ ਸਿੰਘ ਮਹਿਮੂਦਪੁਰ, ਹਰਬੰਸ ਸਿੰਘ ਬਡਾਲੀ, ਕੋਂਸਲਰ ਸੋਹਣ ਸਿੰਘ, ਕੋਂਸਲਰ ਜਗਤਾਰ ਸਿੰਘ ਜੱਗਾ, ਕੋਂਸਲਰ ਰਾਕੇਸ਼ ਕੁਮਾਰ ਸ਼ਾਹੀ, ਕੋਂਸਲਰ ਬੀਬੀ ਪੂਨਮ ਜਿੰਦਲ, ਪਰਮਿੰਦਰ ਸਿੰਘ ਨੀਟਾ ਸੰਧੂ, ਬੀਬੀ ਲਖਵੀਰ ਕੋਰ ਪ੍ਰਧਾਨ, ਬੀਬੀ ਗੁਰਮੀਤ ਕੋਰ ਵਿਰਕ, ਬੀਬੀ ਦਲਵੀਰ ਕੌਰ ਹਰੀਪੁਰ, ਬੀਬੀ ਗੁਰਦੀਪ ਕੌਰ ਅਮਲੋਹ, ਬੀਬੀ ਕਿਰਨਦੀਪ ਕੌਰ ਅਮਲੋਹ, ਨਿਰਭੈ ਸਿੰਘ ਵਿਰਕ, ਵਿੱਕੀ ਚਾਹਲ, ਵਿਨੋਦ ਮਿੱਤਲ, ਦਰਸ਼ਨ ਸਿੰਘ ਅੋਲਖ, ਮੋਹਨ ਸਿੰਘ ਚਤਰਪੁਰਾ, ਗੁਰਦਰਸ਼ਨ ਸਿੰਘ ਪਨਾਗ, ਗੁਰਮਨ ਢੀਂਡਸਾ, ਜ਼ਸ਼ ਵਰਮਾ, ਪਰਮਜੀਤ ਸਿੰਘ ਪੰਮਾ, ਗੁਰਨਾਮ ਪੁਰੀ, ਮਨਜੀਤ ਸਿੰਘ ਚਤਰਪੁਰਾ, ਰਾਜੀ ਤੰਦਾ ਬੱਧਾ, ਯਾਦਵਿੰਦਰ ਸਿੰਘ ਸਲਾਣਾ, ਅਮਰੀਕ ਸਿੰਘ ਝੰਡਾ, ਦਰਬਾਰਾ ਸਿੰਘ ਸਲਾਣਾ, ਕੇਹਰ ਸਿੰਘ ਸਲਾਣਾ, ਜੱਥੇਦਾਰ ਕਿਰਪਾਲ ਸਿੰਘ ਨਰੈਣਗੜ੍ਹ, ਮਿੰਟੂ ਅਰੋੜਾ, ਬਿੱਟੂ ਕੈਂਥ, ਸੁਖਦੇਵ ਸਿੰਘ ਵਿਰਕ, ਹਰਪ੍ਰੀਤ ਸਿੰਘ ਭਗਵਾਨਪੁਰਾ, ਛੰਜਾ ਸਿੰਘ ਭੱਦਲਥੁਹਾ, ਗੁਰਬਖਸ਼ ਸਿੰਘ ਬੈਣਾ, ਹਰਜੀਤ ਸਿੰਘ ਰਾਈਏਵਾਲ, ਲੱਖੀ ਅੋਜਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਲਕਾ ਵਾਸੀ ਹਾਜਰ ਸਨ।