• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਡੋਕਲਾਮ ਵਿਵਾਦ ਦੇ ਹੱਲ ਤੋਂ ਬਾਅਦ ਜੈਸ਼ੰਕਰ ਭੂਟਾਨ ਦੌਰੇ 'ਤੇ, ਭਾਰਤ ਵਿਕਾਸ ਪ੍ਰੋਗਰਾਮਾਂ ਨੂੰ ਦੇਵੇਗਾ ਰਫਤਾਰ

  

Share
  ਭਾਰਤ ਨੇ ਭੂਟਾਨ ਵਿਚ ਵਿਕਾਸ ਪ੍ਰੋਗਰਾਮਾਂ ਨੂੰ ਵਧ ਰਫਤਾਰ ਦੇਣ ਅਤੇ ਨਵੇਂ ਪ੍ਰਾਜੈਕਟਾਂ ਦੀਆਂ ਲੋੜਾਂ ਨੂੰ ਸਮਝਣ ਲਈ ਵਿਦੇਸ਼ ਸਕੱਤਰ ਐੱਸ. ਜੈਸ਼ੰਕਰ ਨੂੰ 4 ਦਿਨ ਦੀ ਯਾਤਰਾ 'ਤੇ ਇੱਥੇ ਭੇਜਿਆ ਹੈ। ਭਾਰਤ ਨੇ ਇਹ ਕਦਮ ਡੋਕਲਾਮ ਵਿਵਾਦ ਦੇ ਸ਼ਾਂਤੀਪੂਰਨ ਢੰਗ ਨਾਲ ਹੱਲ ਤੋਂ ਬਾਅਦ ਚੁੱਕਿਆ ਹੈ। ਅਧਿਕਾਰਤ ਜਾਣਕਾਰੀ ਮੁਤਾਬਤ ਭੂਟਾਨ ਨਾਲ ਭਾਰਤ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਜੈਸ਼ੰਕਰ 2 ਤੋਂ 5 ਅਕਤੂਬਰ ਤੱਕ ਦੀ ਯਾਤਰਾ 'ਤੇ ਭੂਟਾਨ ਆਏ ਹਨ।
ਜੈਸ਼ੰਕਰ ਨੇ ਭੂਟਾਨ ਦੇ ਵਿਦੇਸ਼ ਸਕੱਤਰ ਦਾਸ਼ੋ ਸੋਨਮ ਸ਼ੋਂਗ ਨਾਲ ਬੈਠਕ ਵਿਚ ਦੋ-ਪੱਖੀ ਸੰਬੰਧਾਂ ਨੂੰ ਲੈ ਕੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਖੇਤਰੀ ਅਤੇ ਹੋਰ ਮੁੱਦਿਆਂ 'ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਬੈਠਕ ਵਿਚ ਭੂਟਾਨ ਦੀ 6ਵੀਂ 5 ਸਾਲਾ ਯੋਜਨਾ ਦੇ ਅਧੀਨ ਭਾਰਤ ਸਰਕਾਰ ਦੇ ਸਹਿਯੋਗ ਨਾਲ ਜਾਰੀ ਪ੍ਰਾਜੈਕਟਾਂ ਨੂੰ ਅਮਲ ਵਿਚ ਲਿਆਉਣ ਦੀ ਸਮੀਖਿਆ ਕੀਤੀ ਗਈ।
ਸੂਤਰਾਂ ਮੁਤਾਬਕ ਦੋਹਾਂ ਪੱਖਾਂ ਨੇ ਆਪਣੇ ਡਿਪਲੋਮੈਟ ਸੰਬੰਧਾਂ ਦੀ ਸਥਾਪਨਾ ਦੀ ਅਗਲੇ ਸਾਲ 50ਵੀਂ ਵਰ੍ਹੇਗੰਢ ਦੇ ਮੌਕੇ 'ਤੇ ਹੋਣ ਵਾਲੇ ਪ੍ਰੋਗਰਾਮਾਂ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਜ਼ਿਕਰਯੋਗ ਹੈ ਕਿ ਡੋਕਲਾਮ ਵਿਵਾਦ ਸੁਲਝਾਉਣ ਤੋਂ ਬਾਅਦ ਭਾਰਤ ਅਤੇ ਭੂਟਾਨ ਵਿਚਾਲੇ ਇਹ ਪਹਿਲੀ ਉੱਚ ਪੱਧਰੀ ਯਾਤਰਾ ਅਤੇ ਦੋ-ਪੱਖੀ ਬੈਠਕ ਹੋਈ ਹੈ। ਭਾਰਤ ਭੂਟਾਨ ਵਿਚ ਵੱਖ-ਵੱਖ ਵਿਕਾਸ ਪ੍ਰੋਗਰਾਮਾਂ 'ਚ ਮਦਦ ਨੂੰ ਵਧਾਉਣ ਲਈ ਤਿਆਰ ਹੈ। ਭਾਰਤ ਨੇ ਭੂਟਾਨ ਵਿਚ ਕਈ ਸੜਕਾਂ, ਬੰਨ੍ਹ ਤੇ ਜਲ ਬਿਜਲੀ ਪ੍ਰਾਜੈਕਟਾਂ ਦਾ ਨਿਰਮਾਣ ਕੀਤਾ ਹੈ।