• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਇਨ੍ਹਾਂ 3 ਵਿਗਿਆਨੀਆਂ ਨੂੰ ਮਿਲੇਗਾ ਰਸਾਇਣ ਵਿਗਿਆਨ ਦਾ ਨੋਬਲ ਪੁਰਸਕਾਰ

  

Share
  ਸੂਖਮ ਅਤੇ ਠੰਡ ਨਾਲ ਜੰਮੇ ਹੋਏ ਅਣੂਆਂ ਦੀ ਤਸਵੀਰ ਉਤਾਰਨ ਲਈ ਇਕ ਆਸਾਨ ਅਤੇ ਬਿਹਤਰ ਵਿਧੀ 'ਕ੍ਰਾਯੋ ਇਲੈਕਟ੍ਰਾਨ ਮਾਈਕ੍ਰੋਸਕੋਪੀ' ਵਿਕਸਿਤ ਕਰਨ ਨੂੰ ਲੈ ਕੇ 3 ਵਿਗਿਆਨੀਆਂ ਨੂੰ ਰਸਾਇਣ ਵਿਗਿਆਨ ਦਾ ਨੋਬਲ ਪੁਰਸਕਾਰ ਲਈ ਚੁਣਿਆ ਗਿਆ ਹੈ। ਇਨ੍ਹਾਂ ਵਿਗਿਆਨੀਆਂ ਦੇ ਨਾਂ ਹਨ— ਜੈਕਸ ਡਬਸ਼ੇਟ, ਜੋਸ਼ੀਮ ਫਰੈਂਕ ਅਤੇ ਰਿਚਰਡ ਹੈਂਡਰਸਨ। ਪੁਰਸਕਾਰ ਦੇ ਤੌਰ 'ਤੇ ਵਿਗਿਆਨੀਆਂ ਨੂੰ 11 ਲੱਖ ਡਾਲਰ ਵੀ ਦਿੱਤੇ ਜਾਣਗੇ।
ਇਨ੍ਹਾਂ ਵਿਗਿਆਨੀਆਂ ਦੀ ਟੀਮ ਦੀ ਨਵੀਂ ਵਿਧੀ ਤੋਂ ਸ਼ੋਧਕਰਤਾ ਹੁਣ ਨਿਯਮਿਤ ਰੂਪ ਨਾਲ 'ਬਾਇਓ-ਮੋਲੇਕਯੁਲ' ਦਾ 3ਡੀ ਢਾਂਚਾ ਬਣਾ ਸਕਦੇ ਹਨ। ਨੋਬਲ ਕਮੇਟੀ ਨੇ ਕਿਹਾ ਕਿ ਸ਼ੋਧਕਰਤਾ ਹੁਣ ਵਿਚ ਹੀ ਬਾਇਓ-ਮੋਲੇਕਯੁਲ ਨੂੰ ਜਮਾ ਸਕਦੇ ਹਨ ਅਤੇ ਪ੍ਰਕਿਰਿਆ ਨੂੰ ਦ੍ਰਿਸ਼ ਦਾ ਰੂਪ ਦੇ ਸਕਦੇ ਹਨ, ਜੋ ਉਹ ਪਹਿਲਾਂ ਕਦੇ ਨਹੀਂ ਕਰ ਸਕਦੇ ਸਨ। ਇਹ ਚੀਜ਼ ਜੀਵਨ ਨੂੰ ਸਮਝਣ ਅਤੇ ਦਵਾਈਆਂ ਦੇ ਵਿਕਾਸ ਲਈ ਮਹੱਤਵਪੂਰਨ ਹਨ। ਇਹ ਵਿਧੀ ਬਾਇਓ-ਮੋਲੇਕਯੁਲ ਨੂੰ ਕੁਦਰਤੀ ਅਵਸਥਾ ਵਿਚ ਜੰਮੀ ਹੋਈ (ਠੰਡ) ਵਿਚ ਰੱਖਣ 'ਚ ਮਦਦ ਕਰੇਗੀ।
ਕੋਸ਼ਿਕਾਵਾਂ ਦੇ ਢਾਂਚਿਆਂ, ਵਿਸ਼ਾਣੂਆਂ ਅਤੇ ਪ੍ਰੋਟੀਨ ਦੇ ਸੂਖਮ ਬਿਊਰੇ ਦਾ ਅਧਿਐਨ ਕਰਨ 'ਚ ਇਸ ਦੀ ਵਰਤੋਂ ਕੀਤੀ ਗਈ। ਨੋਬਲ ਕਮੇਟੀ ਨੇ ਕਿਹਾ ਕਿ ਸ਼ੋਧਕਰਤਾਵਾਂ ਨੂੰ ਜਦੋਂ ਸ਼ੱਕ ਹੋਇਆ ਕਿ ਜ਼ੀਕਾ ਵਾਇਰਸ ਬ੍ਰਾਜ਼ੀਲ ਵਿਚ ਨਵਜੰਮੇ ਬੱਚਿਆਂ ਦੇ ਦਿਮਾਗ ਨੂੰ ਨੁਕਸਾਨ ਪਹੁੰਚਾ ਕੇ ਮਹਾਮਾਰੀ ਫੈਲਾ ਰਿਹਾ ਹੈ ਤਾਂ ਉਨ੍ਹਾਂ ਨੇ ਵਿਸ਼ਾਣੂ ਨੂੰ ਚਿੱਤਰਾਤਮਕ ਰੂਪ ਦੇਣ ਲਈ 'ਕ੍ਰਾਯੋ ਇਲੈਕਟ੍ਰਾਨ ਮਾਈਕ੍ਰੋਸਕੋਪੀ' ਦਾ ਸਹਾਰਾ ਲਿਆ।