• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਭਾਰਤ ਅਤੇ ਜਿਬੂਤੀ ਨੇ ਦੋ-ਪੱਖੀ ਗੱਲਬਾਤ 'ਤੇ ਕੀਤਾ ਕਰਾਰ

  

Share
  ਭਾਰਤ ਅਤੇ ਜਿਬੂਤੀ ਨੇ ਨਿਯਮਿਤ ਵਿਦੇਸ਼ੀ ਦਫਤਰੀ ਪੱਧਰ ਦੀ ਗੱਲਬਾਤ ਲਈ ਬੁੱਧਵਾਰ ਨੂੰ ਇੱਥੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਯਾਤਰਾ ਦੌਰਾਨ ਇਕ ਸਮਝੌਤੇ 'ਤੇ ਦਸਤਖਤ ਕੀਤੇ। ਕੋਵਿੰਦ ਅਤੇ ਜਿਬੂਤੀ ਦੇ ਰਾਸ਼ਟਰਪਤੀ ਉਮਰ ਗਵੇਲੇਹ ਦੀ ਗੱਲਬਾਤ ਮਗਰੋਂ ਸਮਝੌਤੇ 'ਤੇ ਦਸਤਖਤ ਕੀਤੇ ਗਏ। ਕੋਵਿੰਦ ਨੇ ਸਾਲ 2015 ਵਿਚ ਸੰਘਰਸ਼ ਪ੍ਰਭਾਵਿਤ ਯਮਨ ਤੋਂ ਭਾਰਤੀਆਂ ਨੂੰ ਬਚਾਉਣ ਲਈ ਚਲਾਏ ਗਏ ਆਪਰੇਸ਼ਨ ਰਾਹਤ ਦੌਰਾਨ ਜਿਬੂਤੀ ਦੀ ਮਦਦ ਲਈ ਗਵੇਲੇਹ ਦਾ ਸ਼ੁਕਰੀਆ ਅਦਾ ਕੀਤਾ ਅਤੇ ਸਮੁੰਦਰੀ ਅਤੇ ਨਵਿਆਉਣਯੋਗ ਊਰਜਾ ਦੇ ਖੇਤਰਾਂ ਵਿਚ ਸਹਿਯੋਗ 'ਤੇ ਵੀ ਚਰਚਾ ਕੀਤੀ।
ਉਨ੍ਹਾਂ ਨੇ ਅੰਤਰ ਰਾਸ਼ਟਰੀ ਸੌਰ ਗਠਬੰਧਨ (ਆਈ. ਐੱਸ. ਏ.) ਨੂੰ ਜਿਬੂਤੀ ਦੀ ਮੈਂਬਰਸ਼ਿਪ ਨੂੰ ਜਲਦੀ ਮਨਜ਼ੂਰੀ ਦੇਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨਰਿਦੰਰ ਮੋਦੀ ਅਤੇ ਫਰਾਂਸ ਦੇ ਉਸ ਸਮੇਂ ਦੇ ਰਾਸ਼ਟਰਪਤੀ ਫ੍ਰਾਂਸਵਾ ਓਲੋਨਡ ਨੇ ਸਾਲ 2015 ਵਿਚ ਪੈਰਿਸ ਵਿਚ ਹੋਏ ਸੀ. ਓ. ਪੀ.21 ਸੰਮੇਲਨ ਵਿਚ ਸੰਯੁਕਤ ਰੂਪ ਨਾਲ ਆਈ. ਐੱਸ. ਏ. ਦੀ ਸ਼ੁਰੂਆਤ ਕੀਤੀ ਸੀ। ਆਈ. ਐੱਸ. ਏ. ਦਾ ਉਦੇਸ਼ ਸੌਰ ਊਰਜਾ ਸੰਪਨ ਦੇਸ਼ਾਂ ਵਿਚ ਸਹਿਯੋਗ ਲਈ ਵਿਸ਼ੇਸ਼ ਮੰਚ ਪ੍ਰਦਾਨ ਕਰਨਾ ਅਤੇ ਸੌਰ ਊਰਜਾ ਦੀ ਵਰਤੋਂ ਨੂੰ ਵਧਾਵਾ ਦੇਣਾ ਹੈ।