• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਅਮਰੀਕਾ ਖੋਹ ਸਕਦੈ ਇਹ ਖ਼ਾਸ ਦਰਜਾ, ਪਾਕਿਸਤਾਨ ਕੋਲ ਬਚਣ ਦਾ ਸਿਰਫ਼ ਆਖ਼ਰੀ ਮੌਕਾ

BULLAND TV BULLAND TV
  

Share
  ਵਾਸ਼ਿੰਗਟਨ : ਅਮਰੀਕਾ ਹੁਣ ਪਾਕਿਸਤਾਨ ਨੂੰ ਇੱਕ ਵੱਡਾ ਝਟਕਾ ਦੇਣ ਦੀ ਤਿਆਰੀ ਕਰ ਰਿਹਾ ਹੈ। ਅਮਰੀਕੀ ਰੱਖਿਆ ਮੰਤਰੀ ਜੇਮਸ ਮੈਟਿਸ ਨੇ ਕਿਹਾ ਹੈ ਕਿ ਅਮਰੀਕਾ ਪਾਕਿਸਤਾਨ ਨੇ ਨਾਨ-ਨਾਟੋ (ਐੱਮਐੱਨਐੱਨਏ ਯਾਨੀ ਮੇਜਰ ਨਾਨ ਨਾਟੋ ਏਲਾਏ) ਦਰਜੇ ਨੂੰ ਵਾਪਸ ਲੈਣ ‘ਤੇ ਵਿਚਾਰ ਕਰ ਸਕਦਾ ਹੈ।ਜੇਮਸ ਮੈਟਿਸ ਨੇ ਕਿਹਾ ਕਿ ਜੇਕਰ ਪਾਕਿਸਤਾਨ ਨਾਲ ਕੂਟਨੀਤਕ ਗੱਲਬਾਤ ਦੀ ਇੱਕ ਹੋਰ ਕੋਸ਼ਿਸ਼ ਫੇਲ੍ਹ ਹੋ ਜਾਂਦੀ ਹੈ ਤਾਂ ਰਾਸ਼ਟਰਪਤੀ ਡੋਨਾਲਡ ਟਰੰਪ ਕੋਈ ਵੀ ਵੱਡਾ ਫ਼ੈਸਲਾ ਲੈਣ ਲਈ ਤਿਆਰ ਹਨ। ਮੇਜਰ ਨਾਨ ਨਾਟੋ ਸਹਿਯੋਗੀ (ਐੱਮਐੱਨਐੱਨਏ ਯਾਨੀ ਮੇਜਰ ਨਾਨ ਨਾਟੋ ਏਲਾਏ) ਦੇ ਦਰਜੇ ਨੂੰ ਰੱਦ ਕਰਨ ਨੂੰ ਲੈ ਕੇ ਬਿਲ ਪੇਸ਼ ਕੀਤਾ ਗਿਆ ਸੀ।ਇਸ ਬਿਲ ਵਿਚ ਕਿਹਾ ਗਿਆ ਸੀ ਕਿ ਪਾਕਿਸਤਾਨ ਅੱਤਵਾਦ ਦੇ ਖਿ਼ਲਾਫ਼ ਪ੍ਰਭਾਵਸ਼ਾਲੀ ਢੰਗ ਨਾਲ ਲੜਨ ਵਿਚ ਨਾਕਾਮਯਾਬ ਰਿਹਾ ਹੈ। ਸਾਲ 2004 ਵਿਚ ਅਮਰੀਕਾ ਦੇ ਤਤਕਾਲੀਨ ਰਾਸ਼ਟਰਪਤੀ ਜਾਰਜ ਬੁਸ਼ ਨੇ ਪਾਕਿਸਤਾਨ ਨੂੰ ਮੇਜਰ ਨਾਨ ਨਾਟੋ ਸਹਿਯੋਗੀ ਦੇਸ਼ ਦਾ ਦਰਜਾ ਦਿੱਤਾ ਸੀ, ਤਾਂ ਕਿ ਅਲਕਾਇਦਾ ਅਤੇ ਤਾਲਿਬਾਨ ਨਾਲ ਅਮਰੀਕਾ ਨੂੰ ਮੁਕਾਬਲਾ ਕਰਨ ਵਿਚ ਮਦਦ ਮਿਲ ਸਕੇ।ਅਮਰੀਕਾ ਵੱਲੋਂ ਇੱਕ ਵਾਰ ਫਿਰ ਪਾਕਿਸਤਾਨ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਅੱਤਵਾਦ ਨੂੰ ਛੱਡ ਕੇ ਭਾਰਤ ਨਾਲ ਦੋਸਤੀ ਕਰ ਲਵੇ। ਅਮਰੀਕਾ ਦੇ ਰੱਖਿਆ ਮੰਤਰੀ ਜੇਮਸ ਮੈਟਿਸ ਨੇ ਕਿਹਾ ਕਿ ਪਾਕਿਸਤਾਨ ਜੇਕਰ ਆਪਣੀਆਂ ਕੌਮਾਂਤਰੀ ਜ਼ਿੰਮੇਵਾਰੀਆਂ ਨੂੰ ਨਿਭਾਉਣ ਦਾ ਤਰੀਕਾ ਲੱਭ ਲਵੇ ਅਤੇ ਆਪਣੀ ਸਰਜ਼ਮੀਂ ਨੂੰ ਅੱਤਵਾਦੀਆਂ ਦੇ ਲਈ ਪਨਾਹਗਾਹ ਨਾ ਬਣਨ ਦੇਵੇ ਤਾਂ ਉਸ ਨੂੰ ਭਾਰਤ ਵੱਲੋਂ ਕਾਫ਼ੀ ਆਰਥਿਕ ਲਾਭ ਮਿਲ ਸਕਦੇ ਹਨ।ਉਨ੍ਹਾਂ ਕਿਹਾ ਕਿ ਸਰਕਾਰ ਦਾ ਰੁਖ਼ ਬਹੁਤ ਸਪੱਸ਼ਟ ਹੈ ਅਤੇ ਪਾਕਿਸਤਾਨ ਤੋਂ ਉਸ ਦੀ ਜੋ ਉਮੀਦ ਹੈ, ਉਸ ਨੂੰ ਲੈ ਕੇ ਉਹ ਦ੍ਰਿੜ੍ਹ ਹੈ ਅਤੇ ਉਨ੍ਹਾਂ ਦਾ ਪ੍ਰਸ਼ਾਸਨ ਬਦਲਾਅ ਲਿਆਉਣ ਲਈ ਸਰਕਾਰ ਦੇ ਸਾਰੇ ਵਸੀਲਿਆਂ ਦੀ ਵਰਤੋਂ ਕਰ ਰਿਹਾ ਹੈ।