• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਅਮਰੀਕੀ ਤੇ ਬਿ੍ਰਟਿਸ਼ ਏਜੰਸੀਆਂ ਲਈ ਸਿਰਦਰਦੀ ਬਣਿਆ ਲਾਦੇਨ ਦਾ ਮੁੰਡਾ

  

Share
  ਲੰਡਨ, : ਅਲਕਾਇਦਾ ਸਰਗਨਾ ਓਸਾਮਾ ਬਿਨ ਲਾਦੇਨ ਤੋਂ ਬਾਅਦ ਉਸ ਦਾ ਮੁੰਡਾ ਹਮਜ਼ਾ ਬਿ੍ਰਟਿਸ਼ ਤੇ ਅਮਰੀਕੀ ਸੁਰੱਖਿਆ ਏਜੰਸੀਆਂ ਲਈ ਸਿਰਦਰਦ ਬਣਿਆ ਹੋਇਆ ਹੈ। ਬਿ੍ਰਟਿਸ਼ ਸਰਕਾਰ ਨੇ ਉਸ ਨੂੰ ਜ਼ਿੰਦਾ ਜਾਂ ਮੁਰਦਾ ਸਾਹਮਣੇ ਲਿਆਉਣ ਦਾ ਹੁਕਮ ਦਿੱਤਾ ਹੈ। ਬਿ੍ਰਟਿਸ਼ ਤੇ ਅਮਰੀਕੀ ਕਮਾਂਡੋ ਸੀਰੀਆ ’ਚ ਹੈਲੀਕਾਪਟਰਾਂ, ਡ੍ਰੋਨਾਂ ਦੀ ਮਦਦ ਨਾਲ ਹਮਜ਼ਾ ਨੂੰ ਲੱਭ ਰਹੇ ਹਨ। ਉਹ ਅਮਰੀਕੀ ਤੇ ਬਿ੍ਰਟਿਸ਼ ਖੁਫੀਆ ਏਜੰਸੀਆਂ ਦੀ ਮੋਸਟ ਵਾਂਟਡ ਲਿਸਟ ’ਚ ਹੈ। ਮੰਨਿਆ ਜਾ ਰਿਹਾ ਹੈ ਕਿ ਪਿਉ ਦੇ ਮਾਰੇ ਜਾਣ ਤੋਂ ਬਾਅਦ 28 ਸਾਲ ਦਾ ਹਮਜ਼ਾ ਅਲਕਾਇਦਾ ਦੇ ਅੱਤਵਾਦੀਆਂ ਨੂੰ ਇਕੱਠਾ ਕਰ ਰਿਹਾ ਹੈ। ਉਹ ਅਲਕਾਇਦਾ ਦਾ ਨਵਾਂ ਸਰਗਨਾ ਬਣ ਚੁੱਕਿਆ ਹੈ। ਖੁਫੀਆ ਏਜੰਸੀਆਂ ਦੀ ਰਿਪੋਰਟ ਹੈ ਕਿ ਹਮਜ਼ਾ 2011 ’ਚ ਪਿਉ ਦੇ ਮਾਰੇ ਜਾਣ ਤੋਂ ਪੱਛਮੀ ਮੁਲਕਾਂ ’ਤੇ ਵੱਡੇ ਅੱਤਵਾਦੀ ਹਮਲਿਆਂ ਦੀ ਪਲਾਨਿੰਗ ਕਰ ਰਿਹਾ ਹੈ। ਪਾਕਿ ਦੇ ਏਬਟਾਬਾਦ ’ਚ ਓਸਾਮਾ ਦੇ ਮਾਰੇ ਜਾਣ ਦੇ ਕੁਝ ਹਫਤੇ ਪਹਿਲਾਂ ਹਮਜ਼ਾ ਉੱਥੋਂ ਫਰਾਰ ਹੋ ਗਿਆ ਸੀ। ਦੋ ਸਾਲ ਪਹਿਲਾਂ ਵੀਡੀਓ ’ਚ ਹਮਜ਼ਾ ਨਜ਼ਰ ਆਇਆ। ਉਸ ਨੇ ਲੰਡਨ ’ਚ ਹੋਏ ਅੱਤਵਾਦੀ ਹਮਲੇ ਦੀ ਤਾਰੀਫ ਕੀਤੀ ਸੀ