• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਅਮਰੀਕਾ ਬਣਿਆ ਅਸਲੇ ਦਾ ਢੇਰ, 90 ਫੀਸਦੀ ਲੋਕਾਂ ਕੋਲ ਹਥਿਆਰ, 15 ਲੱਖ ਤੋਂ ਵੱਧ ਕਤਲ

  

Share
  ਲਾਸ ਵੇਗਾਸ, : ਅਮਰੀਕਾ ਦੇ ਲਾਸ ਵੇਗਾਸ ਵਿੱਚ 9/11 ਤੋਂ ਬਾਅਦ ਹੁਣ ਤਕ ਦੀ ਸਭ ਤੋਂ ਵੱਡੀ ਕਤਲੋਗਾਰਤ ਹੋਈ ਹੈ। 64 ਸਾਲਾ ਬਜ਼ੁਰਗ ਵਿਅਕਤੀ ਨੇ ਮਿਊਜ਼ਿਕ ਫੈਸਟੀਵਲ ਯਾਨੀ ਸੰਗੀਤਕ ਜਲਸੇ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਘਟਨਾ ਵਿੱਚ 58 ਲੋਕਾਂ ਦੀ ਮੌਤ ਹੋ ਗਈ ਤੇ 500 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ। ਇਸ ਮੰਦਭਾਗੀ ਘਟਨਾ ਤੋਂ ਬਾਅਦ ਅਮਰੀਕਾ ਦੇ ਬੰਦੂਕ ਸੱਭਿਆਚਾਰ ਬਾਰੇ ਬਹਿਸ ਛਿੜ ਗਈ ਹੈ। ਬਿਮਾਰੀਆਂ ਨੂੰ ਕਾਬੂ ਕਰਨ ਤੇ ਰੋਕਥਾਮ ਲਈ ਬਣੀ ਸੰਸਥਾ ਸੀ.ਡੀ.ਸੀ. ਮੁਤਾਬਕ ਅਮਰੀਕਾ ਵਿੱਚ ਬੰਦੂਕਾਂ ਕਾਰਨ ਹਰ ਸਾਲ ਤਕਰੀਬਨ 12 ਹਜ਼ਾਰ ਲੋਕਾਂ ਦੀ ਮੌਤ ਹੁੰਦੀ ਹੈ। ਬੀਤੇ 50 ਸਾਲਾਂ ਵਿੱਚ ਲੋਕਾਂ ਹੱਥ ਦਿੱਤੇ ਅਸਲੇ ਕਾਰਨ 15 ਲੱਖ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਇਸ ਵਿੱਚ ਗੋਲੀਆਂ ਦੀ ਵਾਛੜ ਕਰਨ ਤੇ ਕਤਲ ਦੇ ਮਾਮਲਿਆਂ ਵਿੱਚ ਹੀ 5 ਲੱਖ ਮੌਤਾਂ ਹੋਈਆਂ ਹਨ। ਬਾਕੀ ਮਾਮਲੇ ਖ਼ੁਦਕੁਸ਼ੀ, ਗ਼ਲਤੀ ਨਾਲ ਗੋਲੀ ਚੱਲਣ ਤੇ ਕਾਨੂੰਨੀ ਕਾਰਵਾਈ ਦੌਰਾਨ ਵੀ ਕਈ ਜਾਨਾਂ ਗਈਆਂ ਹਨ। ਇਨ੍ਹਾਂ ਘਟਨਾਵਾਂ ਕਾਰਨ ਹੀ ਅਮਰੀਕੀ ਲੋਕ ਹਥਿਆਰ ਨੀਤੀ ਬਣਾਉਣ ਦੀ ਮੰਗ ਕਰ ਰਹੇ ਹਨ। ਲੋਕ ਹੀ ਨਹੀਂ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਸਕੂਲ ਵਿੱਚ ਗੋਲੀਬਾਰੀ ਦੀ ਘਟਨਾ ਵਾਪਰਨ ਤੋਂ ਬਾਅਦ ਗੰਨ ਪਾਲਿਸੀ ਬਣਾਉਣ ਦੀ ਮੰਗ ਕੀਤੀ ਸੀ ਪਰ ਸੰਸਦ ਵਿੱਚ ਤਕਰੀਬਨ 70 ਫ਼ੀਸਦੀ ਮੈਂਬਰ ਇਸ ਦਾ ਵਿਰੋਧ ਕਰਦੇ ਹਨ, ਇਸ ਲਈ ਅੱਜ ਤਕ ਕੋਈ ਕਾਨੂੰਨ ਨਹੀਂ ਬਣ ਸਕਿਆ ਹੈ। ਅਮਰੀਕਾ ਵਿੱਚ ਹਥਿਆਰ ਰੱਖਣਾ ਬੁਨਿਆਦੀ ਹੱਕ ਮੰਨਿਆ ਜਾਂਦਾ ਹੈ। ਲੋਕ ਆਰਾਮ ਖ਼ਰੀਦਦਾਰੀ ਵਾਂਗ ਦੁਕਾਨ ’ਤੇ ਜਾ ਕੇ ਮਨਪਸੰਦ ਹਥਿਆਰ ਖ਼ਰੀਦ ਸਕਦੇ ਹਨ। ਅਮਰੀਕਾ ਦਾ ਅਸਲਾ ਬਾਜ਼ਾਰ ਸਾਲਾਨਾ 91 ਹਜ਼ਾਰ ਕਰੋੜ ਰੁਪਏ ਦਾ ਮਾਲੀਆ ਪੈਦਾ ਕਰਦਾ ਹੈ। ਜ਼ਾਹਰ ਹੈ ਕਿ ਇੰਨਾ ਪੈਸਾ ਬਣਾਉਣ ਵਾਲਾ ਬਜ਼ਾਰ ਆਪਣੇ ’ਤੇ ਕੋਈ ਪਾਬੰਦੀ ਬਰਦਾਸ਼ਤ ਨਹੀਂ ਕਰੇਗਾ, ਇਸ ਲਈ ਹਥਿਆਰ ਬਣਾਉਣ ਵਾਲੇ ਤੇ ਵੇਚਣ ਵਾਲੇ ਇਸ ਗੱਲ ਦਾ ਵਿਰੋਧ ਕਰਦੇ ਹਨ ਕਿ ਸਰਕਾਰ ਹਥਿਆਰਾਂ ਬਾਰੇ ਕੋਈ ਨੀਤੀ ਬਣਾਵੇ।