• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਇਸ ਲੜਕੀ ਨੂੰ ਪਤਾ ਸੀ ਕਦੋਂ ਹੋਣੀ ਸੀ ਮੌਤ, ਮਰਨ ਤੋਂ ਪਹਿਲਾ ਕੀਤੀ ਅਜਿਹੀ ਤਿਆਰੀ

  

Share
  ਫਿਲੀਪੀਂਸ— ਕਹਿੰਦੇ ਹਨ, ਮੌਤ ਕਦੋਂ ਅਤੇ ਕਿਵੇਂ ਆ ਜਾਵੇ, ਇਹ ਕੋਈ ਨਹੀਂ ਜਾਣਦਾ ਪਰ ਫਿਲੀਪੀਂਸ ਦੀ ਰਹਿਣ ਵਾਲੀ ਮਾਡਲ ਅਤੇ ਸਟੂਡੈਂਟ ਰਾਚੀਨ ਪਰਗੁੰਟਾ ਜਾਣਦੀ ਸੀ ਕਿ ਉਸ ਦੀ ਮੌਤ ਦਾ ਸਮਾਂ ਕਦੋਂ ਹੈ? ਇਸ ਲਈ ਉਸ ਨੇ ਪਹਿਲਾਂ ਤੋਂ ਹੀ ਆਪਣੀ ਸਾਰੀ ਤਿਆਰੀ ਕਰਕੇ ਰੱਖੀ ਸੀ।

ਇੰਨੀ ਖੂਬਸੂਰਤ ਸੀ ਲਾਸ਼...
20 ਸਾਲ ਦੀ ਰਾਚੀਨ ਕਾਫ਼ੀ ਖੂਬਸੂਰਤ ਸੀ। ਆਪਣੇ ਕੈਰੀਅਰ ਅਤੇ ਲਾਈਫ ਨੂੰ ਉਸ ਨੇ ਇਨਜੋਏ ਕਰਨਾ ਸ਼ੁਰੂ ਹੀ ਕੀਤਾ ਸੀ ਕਿ ਉਸ ਨੂੰ ਪਤਾ ਲੱਗਾ ਕਿ ਉਹ ਆਸਟਿਓਸਾਰਕੋਮਾ ਨਾਮ ਦੇ ਕੈਂਸਰ ਤੋਂ ਪੀੜਤ ਹੈ। ਇਸ ਵਿਚ ਲੋਕਾਂ ਦੇ ਸਰੀਰ ਦੀਆਂ ਹੱਡੀਆਂ ਉੱਤੇ ਅਸਰ ਪੈਂਦਾ ਹੈ। ਉਸ ਨੂੰ ਪਤਾ ਸੀ ਦੀ ਹੁਣ ਉਸ ਦੇ ਕੋਲ ਕਾਫ਼ੀ ਘੱਟ ਸਮਾਂ ਹੈ ਪਰ ਆਪਣੀ ਮੌਤ ਤੋਂ ਬਾਅਦ ਕੁਝ ਸੁਪਨੇ ਉਸ ਨੇ ਪੂਰੇ ਕਰਨੇ ਸੀ। ਉਸ ਦੀ ਆਖਰੀ ਇੱਛਾ ਸੀ ਕਿ ਉਹ ਆਪਣੇ ਫਿਊਨਰਲ ਉੱਤੇ ਕਾਫ਼ੀ ਖੂਬਸੂਰਤ ਦਿਖਾਈ ਦੇਵੇ। ਉਹ ਮਰਨ ਤੋਂ ਬਾਅਦ ਸਫੈਦ ਟਾਪ ਅਤੇ ਵਾਲਾਂ ਵਿਚ ਫੁੱਲਾਂ ਦਾ ਕਰਾਉਨ ਪਹਿਨਣਾ ਚਾਹੁੰਦੀ ਸੀ। ਆਪਣੀ ਇਸ ਇੱਛਾ ਨੂੰ ਉਸ ਨੇ ਆਪਣੇ ਨੇੜੇ ਦੇ ਲੋਕਾਂ ਨਾਲ ਸ਼ੇਅਰ ਕੀਤਾ ਸੀ। ਜਦੋਂ ਬੀਮਾਰੀ ਨਾਲ ਲੜਦੇ ਹੋਏ ਉਸ ਦੀ ਮੌਤ ਹੋ ਗਈ, ਤਾਂ ਉਸ ਦੇ ਰਿਸ਼ਤੇਦਾਰਾਂ ਨੇ ਉਸ ਦੀ ਇੱਛਾ ਨੂੰ ਪੂਰਾ ਕੀਤਾ। ਉਨ੍ਹਾਂ ਦੀ ਫਿਊਨਰਲ ਫੋਟੋਆਂ ਲੋਕਾਂ ਨੇ ਕਾਫ਼ੀ ਸ਼ੇਅਰ ਕੀਤੀਆਂ। ਰਾਚੀਨ ਇਨ੍ਹਾਂ 'ਚ ਕਾਫੀ ਖੂਬਸੂਰਤ ਦਿਖਾਈ ਦੇ ਰਹੀ ਸੀ।