• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਹੁਣ ਗੋਰਾ ਦਿਸਣਾ ਆਸਾਨ

  

Share
  ਸਾਂਵਲਾ ਰੰਗ ਦਿਲ ਨੂੰ ਮੋਹਣ ਵਾਲਾ ਹੁੰਦਾ ਹੈ, ਫਿਰ ਵੀ ਲੋਕ ਗੋਰਾ, ਸਾਫ਼ ਅਤੇ ਚਮਕਦਾ ਚਿਹਰਾ ਪਸੰਦ ਕਰਦੇ ਹਨ। ਕੁਝ ਲੋਕਾਂ ਨੂੰ ਗਹਿਰੀ ਰੰਗਤ ਜਨਮ ਤੋਂ ਪ੍ਰਾਪਤ ਹੁੰਦੀ ਹੈ ਅਤੇ ਕੁਝ ਲੋਕਾਂ ਦੀ ਜ਼ਿਆਦਾ ਦੇਰ ਤੱਕ ਧੁੱਪ ਵਿਚ ਰਹਿਣ ਨਾਲ ਚਮੜੀ ਟੈਨ ਹੋ ਜਾਂਦੀ ਹੈ, ਜਿਸ ਨਾਲ ਉਨ੍ਹਾਂ ਦਾ ਰੰਗ ਸਾਂਵਲਾ ਦਿਸਦਾ ਹੈ ਪਰ ਤੁਸੀਂ ਪ੍ਰੇਸ਼ਾਨ ਨਾ ਹੋਵੋ, ਕਿਉਂਕਿ ਹੁਣ ਘਰ ਵਿਚ ਰਹਿ ਕੇ ਤੁਸੀਂ ਕੁਝ ਘਰੇਲੂ ਨੁਸਖਿਆਂ ਨਾਲ ਗੋਰਾ ਨਿਖਾਰ ਪਾ ਸਕਦੇ ਹੋ।
* ਇਕ ਕੁਦਰਤੀ ਤਰੀਕਾ ਜਿਸ ਨਾਲ ਤੁਸੀਂ ਸਾਫ਼ ਚਮੜੀ ਪਾ ਸਕਦੇ ਹੋ, ਉਹ ਹੈ ਜੌਂ ਦਾ ਆਟਾ। ਜੌਂ ਦੇ ਆਟੇ ਵਿਚ ਕੁਝ ਬੂੰਦਾਂ ਗੁਲਾਬਜਲ ਅਤੇ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਪਾ ਕੇ ਲੇਪ ਬਣਾ ਲਓ। ਇਸ ਨੂੰ ਚਿਹਰੇ 'ਤੇ ਲਗਾ ਲਓ ਅਤੇ ਸੁੱਕਣ 'ਤੇ ਠੰਢੇ ਪਾਣੀ ਨਾਲ ਧੋ ਲਓ।
* ਚਮੜੀ ਦੀ ਰੰਗਤ ਨਿਖਾਰਨ ਲਈ ਤੁਸੀਂ ਉਬਟਨ ਵੀ ਲਗਾ ਸਕਦੇ ਹੋ। ਇਸ ਵਾਸਤੇ ਚਾਰ ਚਮਚ ਵੇਸਣ, ਅੱਧਾ ਚਮਚ ਚੰਦਨ ਪਾਊਡਰ, ਇਕ ਚਮਚ ਨਿੰਬੂ ਦਾ ਰਸ, ਇਕ ਚਮਚ ਖੀਰੇ ਦਾ ਰਸ ਅਤੇ ਇਕ ਚਮਚ ਦੁੱਧ ਨੂੰ ਮਿਲਾ ਕੇ ਲਗਾਓ।
* ਨਿਯਮਤ ਰੂਪ ਨਾਲ ਸੇਬ ਦਾ ਰਸ ਅਤੇ ਇਕ ਚਮਚ ਗੁਲਾਬਜਲ ਨੂੰ ਚੰਗੀ ਤਰ੍ਹਾਂ ਮਿਲਾ ਕੇ ਲਗਾਉਣ ਨਾਲ ਤੁਹਾਡੀ ਚਮੜੀ ਚਮਕਦਾਰ ਲੱਗੇਗੀ। ਰੰਗਤ ਵੀ ਨਿਖਰੇਗੀ।
* ਟਮਾਟਰ ਦਾ ਰਸ ਤਾਜ਼ਗੀ ਦਾ ਅਹਿਸਾਸ ਦਿੰਦਾ ਹੈ। ਟਮਾਟਰ ਦੇ ਗੁੱਦੇ ਨੂੰ ਚਿਹਰੇ 'ਤੇ ਲਗਾਉਣਾ ਚਮੜੀ ਨੂੰ ਗੋਰੀ ਬਣਾਉਣ ਵਿਚ ਅਦਭੁਤ ਕੰਮ ਕਰਦਾ ਹੈ।
* ਇਕ ਆਂਡਾ ਲਓ। ਉਸ ਦਾ ਸਫੈਦ ਵਾਲਾ ਭਾਗ ਕੱਢੋ ਅਤੇ ਚਿਹਰੇ 'ਤੇ ਲਗਾਓ। ਇਸ ਨਾਲ ਚਮੜੀ ਨਰਮ ਅਤੇ ਮੁਲਾਇਮ ਹੋ ਜਾਵੇਗੀ।
* ਖੀਰੇ ਦੇ ਰਸ ਵਿਚ ਜੈਤੂਨ ਦਾ ਤੇਲ ਮਿਲਾ ਕੇ ਲਗਾਓ। ਇਸ ਨਾਲ ਸਾਂਵਲੀ ਚਮੜੀ ਸਾਫ ਹੁੰਦੀ ਹੈ।
* ਦੋ ਚਮਚ ਮੁਲਤਾਨੀ ਮਿੱਟੀ, ਇਕ ਚਮਚ ਕੱਚਾ ਦੁੱਧ, ਇਕ ਚਮਚ ਗੁਲਾਬ ਜਲ ਅਤੇ ਇਕ ਚਮਚ ਨਾਰੀਅਲ ਦਾ ਪਾਣੀ ਮਿਲਾ ਕੇ ਪੇਸਟ ਬਣਾਓ। ਇਸ ਪੇਸਟ ਨੂੰ 15 ਮਿੰਟ ਤੱਕ ਚਿਹਰੇ 'ਤੇ ਲਗਾਓ। ਸੁੱਕਣ 'ਤੇ ਠੰਢੇ ਪਾਣੀ ਨਾਲ ਸਾਫ਼ ਕਰੋ।
* ਨਿੰਬੂ ਦਾ ਰਸ ਅਤੇ ਖੀਰੇ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਚਮੜੀ ਵਿਚ ਨਿਖਾਰ ਆਉਂਦਾ ਹੈ। ਇਹ ਨੁਸਖਾ ਤੇਲੀ ਚਮੜੀ ਲਈ ਕਾਫੀ ਲਾਭਦਾਇਕ ਹੈ।
* ਚਿਹਰੇ 'ਤੇ ਪਪੀਤਾ ਅਤੇ ਸ਼ਹਿਦ ਦਾ ਮਾਸਕ ਲਗਾ ਕੇ ਵੀ ਚਮੜੀ ਨੂੰ ਗੋਰੀ ਅਤੇ ਚਮਕਦਾਰ ਬਣਾਇਆ ਜਾ ਸਕਦਾ ਹੈ।