• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਪੁਲਾੜ 'ਚ ਸੈਕਸ ਕਰਨ ਦਾ ਖਤਰਾ, ਇਸ ਕਰਕੇ ਮੰਗਲ 'ਤੇ ਸਿਰਫ ਔਰਤਾਂ ਨੂੰ ਭੇਜੇਗਾ 'ਨਾਸਾ'

  

Share
  ਵਾਸ਼ਿੰਗਟਨ - ਅਮਰੀਕੀ ਸਪੇਸ ਏਜੰਸੀ 'ਨਾਸਾ' ਆਪਣੇ ਸਪੇਸ ਨਾਲ ਜੁੜੇ ਮਿਸ਼ਨ 'ਤੇ ਹਮੇਸ਼ਾ ਹੀ ਔਰਤਾਂ ਅਤੇ ਮਰਦ ਪੁਲਾੜ ਯਾਤਰੀਆਂ ਦਾ ਕ੍ਰਿਊ ਭੇਜਦਾ ਹੈ ਪਰ ਉਹ ਆਪਣੇ 'ਮੰਗਲ ਗ੍ਰਹਿ ਮਿਸ਼ਨ' 'ਤੇ ਸਿਰਫ ਔਰਤਾਂ ਨੂੰ ਭੇਜਣ ਦੀ ਤਿਆਰੀ 'ਚ ਹੈ। ਅਸਲ 'ਚ ਨਾਸਾ ਨੂੰ ਲੱਗਦਾ ਹੈ ਕਿ ਇਸ ਡੇਢ ਸਾਲ ਦੇ ਮਿਸ਼ਨ 'ਚ ਪੁਰਸ਼ਾਂ ਅਤੇ ਮਹਿਲਾਵਾਂ ਨੂੰ ਇੱਕਠਾ ਭੇਜਣਾ ਠੀਕ ਨਹੀਂ ਹੈ, ਕਿਉਂਕਿ ਇੰਨੇ ਲੰਬੇ ਸਮੇਂ 'ਚ ਉਹ ਇਕ-ਦੂਜੇ ਤੋਂ ਆਕਰਸ਼ਿਤ ਹੁੰਦੇ ਹਨ।
ਇਕ ਕਾਨਫਰੰਸ 'ਚ, ਬ੍ਰਿਟਿਸ਼ ਪੁਲਾੜ ਯਾਤਰੀ ਹੇਲਨ ਸ਼ਰਮਨ ਨੇ ਦੱਸਿਆ ਕਿ ਨਾਸਾ ਵੱਲੋਂ ਫਾਈਲ ਕੀਤੀ ਗਈ ਇਕ ਰਿਪੋਰਟ 'ਚ ਚੇਤਾਵਨੀ ਦਿੱਤੀ ਗਈ ਹੈ ਕਿ ਔਰਤਾਂ ਅਤੇ ਮਰਦ ਇਸ ਡੇਢ ਸਾਲ ਦੇ ਦੌਰਾਨ ਆਕਰਸ਼ਿਤ ਹੋ ਸਕਦੇ ਹਨ ਅਤੇ ਉਨ੍ਹਾਂ ਵਿਚਾਲੇ ਸਬੰਧ ਬਣਾਉਣ ਦੀ ਵੀ ਡਰ ਹੈ।
ਇਸ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਕ੍ਰਿਊ ਮੈਂਬਰ ਦੇ ਤੌਰ 'ਤੇ ਸਾਰੀਆਂ ਮਹਿਲਾ ਪੁਲਾੜ ਯਾਤਰੀਆਂ ਦਾ ਹੋਣਾ ਵਧੀਆ ਵਿਕਲਪ ਹੈ ਕਿਉਂਕਿ ਇਕ ਟੀਮ ਦੇ ਤੌਰ 'ਤੇ ਮਹਿਲਾਵਾਂ ਚੰਗਾ ਕੰਮ ਕਰਦੀਆਂ ਹਨ ਅਤੇ ਲੀਡਰ ਬਣਨ ਦੀ ਦੌੜ ਨੂੰ ਲੈ ਕੇ ਉਨ੍ਹਾਂ ਵਿਚਾਲੇ ਲੱੜਾਈ ਹੋਣ ਦਾ ਡਰ ਘੱਟ ਹੁੰਦਾ ਹੈ। ਹਾਲਾਂਕਿ ਸ਼ਰਮਨ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਇਹ ਰਿਪੋਰਟ ਕਦੇ ਖੁਦ ਨਹੀਂ ਕਦੇ ਖੁਦ ਨਹੀਂ ਦੇਖੀ ਹੈ, ਪਰ ਇਸ ਨੂੰ ਕੁਝ ਸਾਲ ਪਹਿਲਾਂ ਵੀ ਫਾਈਲ ਕੀਤਾ ਗਿਆ ਹੈ।
ਸ਼ਰਮਨ ਜਿਹੜੀ ਕਿ ਪੁਲਾੜ 'ਚ ਜਾਣ ਵਾਲੀ ਪਹਿਲੀ ਬ੍ਰਿਟਿਸ਼ ਮਹਿਲਾ ਪੁਲਾੜ ਯਾਤਰੀ ਵੀ ਹੈ, 'ਸਾਇੰਸਟਿਸਟ ਲਾਈਵ ਫੈਸਟੀਵਲ ਇਨ ਲੰਡਨ' ਨੂੰ ਸੰਬੋਧਿਤ ਕਰ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਮੰਗਲ ਮਿਸ਼ਨ ਦੇ ਦੌਰਾਨ ਪੁਲਾੜ ਯਾਤਰੀ ਦੇ ਸੰਭਾਵਿਤ 'ਅਸ਼ੁੱਧ ਵਿਚਾਰਾਂ' ਨੂੰ ਲੈ ਕੇ ਨਾਸਾ ਦੇ ਇਕ ਅਧਿਕਾਰਕ ਅਧਿਐਨ ਕੀਤਾ ਹੈ। ਸ਼ਰਮਨ ਨੇ ਕਿਹਾ, ''ਮੈਂ ਕੁਝ ਸਾਲ ਪਹਿਲਾਂ ਅਜਿਹਾ ਸੁਣਿਆ ਸੀ। ਹਾਲਾਂਕਿ ਇਹ ਰਿਪੋਰਟ ਕਦੇ ਜਾਰੀ ਨਹੀਂ ਕੀਤੀ ਗਈ ਪਰ ਇਸ 'ਚ ਇਹ ਸਿੱਟਾ ਨਿਕਲਿਆ ਕਿ ਮੰਗਲ 'ਤੇ ਜਾਣ ਵਾਲੇ ਕ੍ਰਿਊ 'ਚ ਜਾਂ ਤਾਂ ਸਾਰੀਆਂ ਮਹਿਲਾਵਾਂ ਹੋਣ ਜਾਂ ਫਿਰ ਸਾਰੇ ਮਰਦ।''