• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਬੰਗਲਾਦੇਸ਼ ਦੇ ਰੋਹਿੰਗਿਆ ਕੈਂਪਾਂ 'ਚ ਮਹਾਮਾਰੀ ਦਾ ਖਤਰਾ ਵਧਿਆ

  

Share
  ਕਾਕਸ ਬਾਜ਼ਾਰ— ਬੰਗਲਾਦੇਸ਼ ਵਿਚ ਰੋਹਿੰਗਿਆ ਸ਼ਰਨਾਰਥੀ ਕੈਂਪਾਂ ਵਿਚ ਪੀਣ ਵਾਲੇ ਸਾਫ ਪਾਣੀ ਦੀ ਕਮੀ ਕਾਰਨ ਬੀਮਾਰੀਆਂ ਫੈਲਣ ਦਾ ਖਤਰਾ ਵਧ ਗਿਆ ਹੈ। ਲੋਕ ਖੁੱਲ੍ਹੇ ਵਿਚ ਟਾਇਲਟ ਜਾ ਰਹੇ ਹਨ ਅਤੇ ਮੀਂਹ ਅੱਗ ਵਿਚ ਘਿਓ ਦਾ ਕੰਮ ਕਰ ਰਿਹਾ ਹੈ। ਇਕ ਟਾਇਲਟ ਦੀ ਵਰਤੋਂ 100 ਤੋਂ ਵਧ ਪਰਿਵਾਰ ਕਰਦੇ ਹਨ। ਪੀਣ ਯੋਗ ਪਾਣੀ ਵੀ ਸਾਫ ਨਹੀਂ ਹੈ। ਬੰਗਲਾਦੇਸ਼ ਦੇ ਕੈਂਪਾਂ ਵਿਚ 5 ਲੱਖ ਤੋਂ ਵਧ ਲੋਕ ਰਹਿ ਰਹੇ ਹਨ, ਜੋ ਮਿਆਂਮਾਰ 'ਚ ਹਿੰਸਾ ਤੋਂ ਬਾਅਦ ਦੌੜ ਕੇ ਆਏ ਹਨ। ਸਹਾਇਤਾ ਕਰਮਚਾਰੀਆਂ ਦਾ ਕਹਿਣਾ ਹੈ ਕਿ ਪੀਣ ਦੇ ਸਾਫ ਪਾਣੀ ਦੀ ਕਮੀ ਹੋਣ ਕਾਰਨ ਵੱਡਾ ਸਿਹਤ ਸੰਕਟ ਪੈਦਾ ਹੋ ਸਕਦਾ ਹੈ।
ਭਾਰੀ ਮੀਂਹ ਬੀਮਾਰੀਆਂ ਦੇ ਕਹਿਰ ਦੇ ਖਤਰੇ ਨੂੰ ਵਧਾ ਰਿਹਾ ਹੈ। ਉੱਥੇ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਗੰਭੀਰ ਡਾਇਰੀਆ ਦੇ ਮਾਮਲਿਆਂ 'ਚ ਕਾਫੀ ਵਾਧਾ ਹੋਇਆ ਹੈ, ਖਾਸ ਤੌਰ 'ਤੇ ਬੱਚਿਆਂ ਵਿਚ। ਤਕਰੀਬਨ ਰੋਜ਼ ਪੈਂਦੇ ਭਾਰੀ ਮੀਂਹ ਕਾਰਨ ਛੋਟੀਆਂ ਨਹਿਰਾਂ ਦਾ ਪਾਣੀ ਇਲਾਕਿਆਂ ਵਿਚ ਆ ਜਾਂਦਾ ਹੈ, ਜਿੱਥੇ ਹਜ਼ਾਰਾਂ ਲੋਕ ਰੋਜ਼ਾਨਾ ਖੁੱਲ੍ਹੇ 'ਚ ਟਾਇਲਟ ਕਰਦੇ ਹਨ। ਉੱਥੇ ਹੀ ਅੱਗੇ ਜਾ ਕੇ ਇਹ ਹੀ ਗੰਦਾ ਪਾਣੀ ਕੁਝ ਲੋਕਾਂ ਦੇ ਪੀਣ ਦੇ ਪਾਣੀ ਦਾ ਸਰੋਤ ਹੈ।