• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਐਂਬੂਲੈਂਸ ਬੁਲਾਉਣ ਦੀ ਬਜਾਏ ਕਰਦੇ ਰਹੇ ਪ੍ਰਾਰਥਨਾ--ਗਈ ਨਵ ਜਨਮੀ ਬੱਚੀ ਦੀ ਜਾਨ

  

Share
  ਮਿਸ਼ੀਗਨ— ਨਵ ਜਨਮੇ ਬੱਚੇ ਮਾਤਾ-ਪਿਤਾ ਦੀ ਜਾਨ ਹੁੰਦੇ ਹਨ ਬੱਚਿਆਂ ਨੂੰ ਕੁਝ ਵੀ ਹੋ ਜਾਵੇ ਤਾਂ ਮਾਤਾ-ਪਿਤਾ ਨੂੰ ਹੱਥਾਂ-ਪੈਰਾਂ ਦੀ ਪੈ ਜਾਂਦੀ ਹੈ ਪਰ ਇਥੇ ਇਕ ਅਜਿਹੇ ਮਾਤਾ-ਪਿਤਾ ਦੀ ਅਣਗਹਿਲੀ ਕਾਰਨ ਉਨ੍ਹਾਂ ਦੀ ਬੱਚੀ ਦੀ ਜਾਨ ਚਲੀ ਗਈ।
ਜਾਣਕਾਰੀ ਮੁਤਾਬਕ ਮਿਸ਼ੀਗਨ 'ਚ ਲਾਂਸਿੰਗ ਦੇ ਡਾਕਟਰ ਉਦੋਂ ਹੈਰਾਨ ਰਹਿ ਗਏ ਜਦੋਂ ਬੱਚੀ ਦੇ ਮਾਤਾ-ਪਿਤਾ ਰਿਚੈਲ ਪਿਲੈਂਡ (30) ਅਤੇ ਉਸ ਦਾ ਪਤੀ ਜੋਸ਼ੁਆ (36) ਨੇ ਆਪਣੀ ਨਵ ਜਨਮੀ ਬੱਚੀ ਦਾ ਪੀਲੀਏ ਦਾ ਇਲਾਜ ਕਰਨ ਤੋਂ ਮਨ੍ਹਾਂ ਕਰ ਦਿੱਤਾ, ਜਦੋਂ ਕਿ ਬੱਚੀ ਨੂੰ ਜਨਮ ਲਏ ਨੂੰ ਕੁਝ ਹੀ ਦਿਨ ਹੋਏ ਸਨ। ਕਮਜ਼ੋਰ ਹੋ ਚੁੱਕੀ ਐਬੀਗੇਲ ਨੂੰ ਦਵਾਈਆਂ ਅਤੇ ਡਾਕਟਰੀ ਸਹੂਲਤ ਦੇਣੀ ਬੰਦ ਕਰ ਦਿੱਤੀ ਗਈ ਸੀ ਪਰ ਬੱਚੀ ਨੂੰ ਇਸ ਦੀ ਲੋੜ ਸੀ ਇਸ ਜੋੜੇ ਨੇ ਐਬੀਗੈਲ ਨੂੰ ਜੀਵਨ ਰੱਖਿਅਕ ਡਾਕਟਰੀ ਸਹੂਲਤ ਦੇਣ ਤੋਂ ਮਨਾਂ ਕਰ ਦਿੱਤਾ। ਇਸ ਸਬੰਧੀ ਜਦੋਂ ਉਨ੍ਹਾਂ ਨੂੰ ਇਕ ਦਾਈ ਨੇ ਚਿਤਾਵਨੀ ਦਿੱਤੀ ਕਿ ਐਬੀਗੈਲ ਦਾ ਜੇ ਇਲਾਜ ਨਾ ਕਰਵਾਇਆ ਗਿਆ ਤਾਂ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ। ਇਸ ਕਾਰਨ ਐਬੀਗੈਲ ਨੂੰ ਗੰਭੀਰ ਦਿਮਾਗੀ ਨੁਕਸਾਨ ਪਹੁੰਚ ਸਕਦਾ ਹੈ। ਰਿਚੈਲ ਨੇ ਕਿਹਾ 'ਭਗਵਾਨ ਗਲਤੀ ਨਹੀਂ ਕਰਦਾ' ਅਤੇ ਜ਼ੋਰ ਦੇ ਕੇ ਕਿਹਾ ਕਿ ਉਹ ਠੀਕ ਹੈ। ਜਦੋਂ ਛੋਟੀ ਬੱਚੀ ਨੂੰ ਖੂਨ ਦੀ ਖਾਂਸੀ ਆਉਣੀ ਸ਼ੁਰੂ ਹੋ ਗਈ ਤਾਂ ਰਿਚੈਲ ਨੇ ਉਸ ਨੂੰ ਇਕ ਖਿੜਕੀ 'ਤੇ ਰੱਖਿਆ ਅਤੇ ਹੇਅਰ ਡ੍ਰਾਇਰ ਨਾਲ ਉਸ 'ਤੇ ਗਰਮ ਹਵਾ ਮਾਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਜੋਸ਼ੁਆ ਨੇ ਪ੍ਰਾਰਥਨਾ ਕਰਨ ਲਈ ਛੋਟੀਆਂ ਮੁਰਗੀਆਂ ਲਿਆਂਦੀਆਂ। ਪਰ ਬੱਚੀ ਦੀ ਜਾਨ ਨਾ ਬਚ ਸਕੀ ਅਤੇ ਇਲਾਜ ਨਾ ਹੋਣ ਕਾਰਨ ਉਸ ਦੀ ਮੌਤ ਹੋ ਗਈ। ਐਂਬੂਲੈਂਸ ਨੂੰ ਬੁਲਾਉਣ ਦੀ ਬਜਾਏ ਰਿਚੈਲ ਤੇ ਜੋਸ਼ੁਆ ਪ੍ਰਾਰਥਨਾ ਕਰਦੇ ਰਹੇ। ਰਿਚੈਲ ਪਿਲੈਂਡ ਦੇ ਭਰਾ ਨੇ ਪੁਲਸ ਨੂੰ ਫੋਨ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਰਿਚੈਲ ਅਤੇ ਜੋਸ਼ੁਆ 'ਤੇ ਅਨੈਤਿਕ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।