• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਹਮੇਸ਼ਾ ਉਤਸ਼ਾਹ ਤੇ ਪਿਆਰ ਨਾਲ ਭਰਿਆ ਰਹਿੰਦੈ ਚੇਨਈ : ਤੇਂਦੁਲਕਰ

  

Share
  ਚੇਨਈ— ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਸ਼ੁੱਕਰਵਾਰ ਨੂੰ ਚੇਨਈ ਦੀ ਦਿਲੋਂ ਸ਼ਲਾਘਾ ਕਰਦੇ ਹੋਏ ਕਿਹਾ ਕਿ ਜਦੋਂ ਵੀ ਉਨ੍ਹਾਂ ਨੇ ਇੱਥੇ ਖੇਡਿਆ, ਲੋਕਾਂ ਨੇ ਦਿਲੋਂ ਪਿਆਰ ਅਤੇ ਸਹਿਯੋਗ ਦਿੱਤਾ ਹੈ। ਪ੍ਰੋ ਕਬੱਡੀ ਲੀਗ ਟੀਮ ਤਮਿਲ ਥਲਾਈਵਾਸ ਦੇ ਸਹਿ-ਮਾਲਕ ਤੇਂਦੁਲਕਰ ਨੇ ਕਿਹਾ ਕਿ ਮੈਂ ਇੱਥੇ ਤਮਿਲ ਥਲਾਈਵਾਸ ਨੂੰ ਖੇਡਦੇ ਦੇਖ ਕੇ ਬਹੁਤ ਖੁਸ਼ ਹਾਂ।
ਕ੍ਰਿਕਟ ਖੇਡਣ ਦੇ ਦਿਨਾਂ 'ਚ ਜਦੋਂ ਵੀ ਮੈਂ ਇੱਥੇ ਆਇਆ ਲੋਕਾਂ ਨੇ ਪਿਆਰ ਅਤੇ ਨਿੱਘਾ ਸੁਆਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਮੈਂ ਚਾਹੁੰਦਾ ਹਾਂ ਕਿ ਸਾਰੇ ਤਮਿਲ ਥਲਾਈਵਾਸ ਕਬੱਡੀ ਟੀਮ ਨੂੰ ਵੀ ਉਹੀ ਪਿਆਰ ਦਿਓ।