• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਆਨੰਦ, ਗੁਜਰਾਤੀ ਤੇ ਸਵਪਨਿਲ ਛੇਵੇਂ ਦੌਰ 'ਚ ਜਿੱਤੇ

  

Share
  ਆਇਲ ਆਫ ਮੈਨ— ਪੰਜ ਵਾਰ ਦੇ ਚੈਂਪੀਅਨ ਵਿਸ਼ਵਨਾਥਨ ਆਨੰਦ, ਵਿਦਿਤ ਸੰਤੋਸ਼ ਗੁਜਰਾਤੀ ਤੇ ਸਵਪਿਨਲ ਐੱਸ. ਥੋਪਾੜੇ ਨੇ ਇਥੇ ਆਇਲ ਆਫ ਮੈਨ ਕੌਮਾਂਤਰੀ ਸ਼ਤਰੰਜ ਟੂਰਨਾਮੈਂਟ ਦੇ ਛੇਵੇਂ ਦੌਰ ਵਿਚ ਜਿੱਤ ਦਰਜ ਕੀਤੀ।
ਗੁਜਰਾਤੀ ਦੂਜੇ ਸਥਾਨ ਨਾਲ ਸਰਵਸ੍ਰੇਸ਼ਠ 'ਤੇ ਕਾਬਜ਼ ਭਾਰਤੀ ਹੈ । ਉਸ ਨੇ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਹਮਵਤਨ ਹਰਸ਼ਾ ਭਾਰਤਾਕੋਟੀ ਨੂੰ 42 ਚਾਲਾਂ ਤੋਂ ਬਾਅਦ ਹਰਾਇਆ। ਹੁਣ ਗੁਜਰਾਤੀ ਸਾਹਮਣੇ ਵਿਸ਼ਵ ਚੈਂਪੀਅਨ ਨਾਰਵੇ ਦਾ ਮੈਗਨਸ ਕਾਰਲਸਨ ਹੋਵੇਗਾ।
ਛੇਵੇਂ ਦੌਰ ਤੋਂ ਬਾਅਦ ਆਨੰਦ ਤੇ ਸਵਪਿਨਲ 4.5 ਅੰਕ ਲੈ ਕੇ 16 ਹੋਰਨਾਂ ਖਿਡਾਰੀਆਂ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਹਨ। ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਆਨੰਦ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਸੇਥੂਰਮਨ ਨੂੰ 51 ਚਾਲਾਂ ਵਿਚ ਹਰਾਇਆ। ਹੁਣ ਉਹ ਅਮਰੀਕੀ ਗ੍ਰੈਂਡਮਾਸਟਰ ਲੈਂਡਰਮੈਨ ਐਲਕਸਾਂਦ੍ਰ ਨਾਲ ਭਿੜੇਗਾ, ਜਦਕਿ ਸੇਥੂਰਮਨ ਦਾ ਸਾਹਮਣਾ ਸਪੇਨ ਦੇ ਵਾਲੇਜੋ ਪੋਂਸ ਫ੍ਰਾਂਸਿਸਕੋ ਨਾਲ ਹੋਵੇਗਾ। ਸਵਪਿਨਲ ਨੂੰ ਨਾਰਵੇ ਦੇ ਗ੍ਰੈਂਡਮਾਸਟਰ ਤਾਰੀ ਆਇਰਨ ਦੀ ਚੁਣੌਤੀ ਤੋਂ ਪਾਰ ਪਾਉਣ ਵਿਚ 49 ਚਾਲਾਂ ਖੇਡਣੀਆਂ ਪਈਆਂ। ਹੁਣ ਇਸ ਭਾਰਤੀ ਦਾ ਸਾਹਮਣਾ ਹੰਗਰੀ ਦੇ ਗ੍ਰੈਂਡਮਾਸਟਰ ਰਿਚਰਡ ਰੈਪੋਰਟ ਨਾਲ ਹੋਵੇਗਾ।
ਵਿਸ਼ਵ ਕੱਪ ਦੀ ਤਿੰਨ ਵਾਰ ਦੀ ਕਾਂਸੀ ਤਮਗਾ ਜੇਤੂ ਹਰਿਕਾ ਦ੍ਰੋਣਾਵਲੀ ਨੇ ਹੋਸਕਾ ਜੋਵਾਂਕਾ (ਇੰਗਲੈਂਡ) ਨੂੰ ਹਰਾਇਆ ਤੇ ਹੁਣ ਉਹ ਵਲਾਦੀਮੀਰ ਕ੍ਰੈਮਨਿਕ ਨਾਲ ਭਿੜੇਗੀ। ਹਰਿਕਾ 3.5 ਅੰਕ ਲੈ ਕੇ 41ਵੇਂ ਸਥਾਨ 'ਤੇ ਹੈ।
ਉਥੇ ਹੀ 12 ਸਾਲਾ ਆਰ. ਪ੍ਰਗਿਆਨੰਦਾ ਨੇ ਸਵੀਡਨ ਦੇ ਗ੍ਰੈਂਡਮਾਸਟਰ ਗ੍ਰੈਂਡੇਲਿਯਸ ਨੀਲਸ ਨਾਲ ਡਰਾਅ ਖੇਡਿਆ। ਹੁਣ ਇਸ ਨੌਜਵਾਨ ਦਾ ਸਾਹਮਣਾ ਅਰਮੀਨੀਆ ਵਿਚ ਜਨਮੇ ਅਮਰੀਕੀ ਗ੍ਰੈਂਡਮਾਸਟਰ ਵਾਰੂਜਾਨ ਓਕੋਬੀਅਨ ਨਾਲ ਹੋਵੇਗਾ। ਹੋਰਨਾਂ ਭਾਰਤੀਆਂ 'ਚ ਸੁਨੀਲ ਦੱਤ ਲੀਨਾ ਨਾਰਾਇਣਨ ਨੇ 65 ਚਾਲਾਂ 'ਚ ਹਮਵਤਨ ਅਧਿਬਾਨ ਬੀ ਨੂੰ ਹਰਾਇਆ ਦਿੱਤੀ। ਕਾਰਲਸਨ 5.5 ਅੰਕ ਲੈ ਕੇ ਚੋਟੀ 'ਤੇ ਹੈ, ਜਦਕਿ ਅਮਰੀਕਾ ਦਾ ਫੈਬਿਆਨੋ ਕਾਰੂਆਨਾ ਤੇ ਨਾਕਾਮੂਰਾ ਹਿਕਾਰੂ ਛੇਵੇਂ ਦੌਰ ਤੋਂ ਬਾਅਦ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਹਨ।