• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਉੱਤਰ ਕੋਰੀਆ ਨਾਲ ਨਜਿੱਠਣ ਲਈ 5 ਏਸ਼ੀਆਈ ਦੇਸ਼ਾਂ ਦਾ ਦੌਰਾ ਕਰਨਗੇ ਡੋਨਾਲਡ ਟਰੰਪ

  

Share
  ਵਾਸ਼ਿੰਗਟਨ — ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨਵੰਬਰ ਮਹੀਨੇ 'ਚ 5 ਏਸ਼ੀਆਈ ਦੇਸ਼ਾਂ ਦੀ ਯਾਤਰਾ ਕਰਨਗੇ। ਟਰੰਪ ਇਸ ਦੌਰਾਨ ਕਈ ਸੰਮੇਲਨਾਂ 'ਚ ਹਿੱਸਾ ਲੈਣਗੇ ਅਤੇ ਉੱਤਰ ਕੋਰੀਆ ਨਾਲ ਨਜਿੱਠਣ ਏਸ਼ੀਆਈ ਦੇਸ਼ਾਂ ਦੇ ਮੰਤਰੀਆਂ ਨਾਲ ਗੱਲਬਾਤ ਕਰਨਗੇ। ਅਮਰੀਕੀ ਰਾਸ਼ਟਰਪਤੀ ਜਾਪਾਨ, ਚੀਨ, ਦੱਖਣੀ ਕੋਰੀਆ, ਵਿਅਤਨਾਮ, ਫਿਲੀਪੀਨਸ ਅਤੇ ਅਮਰੀਕੀ ਹਵਾਈ ਖੇਤਰਾਂ ਦਾ ਦੌਰਾ ਵੀ ਕਰਨਗੇ। ਟਰੰਪ ਦਾ ਇਹ 11 ਦਿਨਾਂ ਦਾ ਦੌਰਾ ਹੋਵੇਗਾ।
ਵ੍ਹਾਈਟ ਹਾਊਸ ਨੇ ਕਿਹਾ ਕਿ ਟਰੰਪ ਇਸ ਦੌਰਾਨ ਉੱਤਰ ਕੋਰੀਆ ਨੂੰ ਲੈ ਕੇ ਜਾਰੀ ਵਿਰੋਧ 'ਤੇ ਇਸ ਦਾ ਅੰਤਰ-ਰਾਸ਼ਟਰੀ ਪੱਧਰ 'ਤੇ ਹੋਰਨਾਂ ਦੇਸ਼ਾਂ ਦੇ ਮੰਤਰੀਆਂ ਨਾਲ ਗੱਲਬਾਤ ਕਰ ਉੱਤਰ ਕੋਰੀਆ ਨਾਲ ਨਜਿੱਠਣ ਲਈ ਹੱਲ ਕੱਢਣਗੇ। ਉੱਤਰੀ ਕੋਰੀਆ ਨੇ ਹਾਲ ਹੀ 'ਚ ਧਮਕੀ ਦਿੱਤੀ ਸੀ ਕਿ ਉਹ ਆਪਣੇ ਇਲਾਕੇ 'ਚ ਅਮਰੀਕੀ ਜਹਾਜ਼ਾਂ ਨੂੰ ਢੇਰ ਕਰ ਦੇਣਗੇ।
ਜ਼ਿਕਰਯੋਗ ਹੈ ਕਿ ਪਹਿਲਾਂ ਵੀ ਟਰੰਪ ਨੇ ਉੱਤਰ ਕੋਰੀਆ ਨੂੰ ਕਈ ਵਾਰ ਪ੍ਰਮਾਣੂ ਪਰੀਖਣ ਨਾ ਕਰਨ ਦੀ ਸਲਾਹ ਦਿੱਤੀ ਸੀ ਪਰ ਤਾਨਾਸ਼ਾਹ ਕਿਮ ਜੋਂਗ ਨੇ ਇਸ ਦੇ ਉਲਟ ਹਾਈਡ੍ਰੋਜਨ ਬੰਬ ਦਾ ਵੀ ਪਰੀਖਣ ਕਰ ਦਿੱਤਾ ਸੀ ਅਤੇ ਇਕ-ਦੂਜੇ ਵਿਰੁਧ ਸਖਤ ਟਿੱਪਣੀਆਂ ਵੀ ਕੀਤੀਆਂ ਹਨ।