• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਬੈਂਕਾਂ 'ਚ ਖੁਲਵਾਏ ਬੋਗਸ ਖਾਤਿਆਂ ਦੀ ਜਾਂਚ ਕਰਵਾਉਣ ਲਈ ਯੂ.ਕੇ ਸਰਕਾਰ ਪੱਬਾ ਭਾਰ

  

Share
  ਬ੍ਰਿਟੇਨ 'ਚ ਗੈਰਕਾਨੂੰਨੀ ਪਰਵਾਸ ਨੂੰ ਨੱਥ ਪਾਉਣ ਲਈ ਹੁਣ ਬੈਂਕਾਂ ਵਲੋਂ ਵੀ ਵਿਸ਼ੇਸ਼ ਭੂਮਿਕਾ ਨਿਭਾਈ ਜਾਵੇਗੀ, ਜਿਨ੍ਹਾਂ ਵਲੋਂ 70 ਮਿਲੀਅਨ ਦੇ ਕਰੀਬ ਖਾਤਾਧਾਰਕਾਂ ਦੀ ਇੰਮੀਗ੍ਰੇਸ਼ਨ ਸਬੰਧੀ ਛਾਣਬੀਣ ਕੀਤੀ ਜਾਵੇਗੀ। ਇਸ ਦੌਰਾਨ ਗੈਰਕਾਨੂੰਨੀ ਪਾਏ ਗਏ ਪ੍ਰਵਾਸੀਆਂ ਦੇ ਖਾਤੇ ਬੰਦ ਜਾਂ ਸੀਲ ਕਰ ਦਿਤੇ ਜਾਣਗੇ ਜਦਕਿ ਇਕ ਮਾਹਿਰ ਸਾਬਕਾ ਬੈਂਕ ਅਧਿਕਾਰੀ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਇਹ ਪ੍ਰਣਾਲੀ ਡਰਾਉਣਾ ਸੁਪਨਾ ਸਾਬਿਤ ਹੋ ਸਕਦੀ ਹੈ।
ਸਰਕਾਰ ਵਲੋਂ 2016 'ਚ ਇਸ ਮੁਹਿੰਮ ਨੂੰ ਪ੍ਰਵਾਨਗੀ ਦਿੱਤੀ ਗਈ ਸੀ, ਜਿਸ ਦੇ ਲਈ ਬੈਂਕਾਂ ਅਤੇ ਬਿਲਡਿੰਗ ਸੁਸਾਇਟੀਆਂ ਨੇ ਇਸ ਕਾਰਵਾਈ ਲਈ ਮਦਦ ਦੀ ਸਹਿਮਤੀ ਦੇ ਦਿੱਤੀ ਹੈ। ਸਮਝਿਆ ਜਾਂਦਾ ਹੈ ਕਿ ਹੋਮ ਆਫਿਸ ਵਲੋਂ ਵਿੱਤੀ ਸੰਸਥਾਵਾਂ ਨੂੰ 6,000 ਅਜਿਹੇ ਵਿਅਕਤੀਆਂ ਦੀ ਪਛਾਣ ਦੱਸੀ ਜਾਵੇਗੀ ਜਿਹੜੇ ਵੀਜ਼ੇ ਦੀ ਮਿਆਦ ਲੰਘ ਜਾਣ, ਸਿਆਸੀ ਪਨਾਹ ਨਾ ਮਿਲਣ ਜਾਂ ਇਮੀਗ੍ਰੇਸ਼ਨ ਕੰਟਰੋਲ 'ਚੋਂ ਰੂਪੋਸ਼ ਹੋਣ ਦੇ ਬਾਵਜੂਦ ਯੂ.ਕੇ 'ਚ ਟਿਕੇ ਹੋਏ ਹਨ।|ਜਨਵਰੀ ਮਹੀਨੇ ਤੋਂ ਬੈਂਕਾ ਅਜਿਹੇ ਵਿਅਕਤੀਆਂ ਬਾਰੇ ਪੜਤਾਲ ਕਰਕੇ ਉਨ੍ਹਾਂ ਦੀ ਰਿਪੋਰਟ ਕਰਨਗੀਆਂ ਅਤੇ ਉਨ੍ਹਾਂ ਦੇ ਖਾਤੇ ਬੰਦ ਜਾ ਜਾਮ ਕਰ ਦਿੱਤੇ ਜਾਣਗੇ।|ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੇ ਜਾਮ ਕੀਤੇ ਗਏ ਖਾਤਿਆਂ 'ਚ ਕਾਫੀ ਰਕਮ ਹੋਵੇਗੀ, ਉਸ ਨੂੰ ਵੋਲੰਟਰੀ ਤੌਰ ਤੇ ਡਿਪੋਰਟ ਕੀਤੇ ਜਾਣ ਲਈ ਢਾਲ ਵਜੋਂ ਵਰਤਿਆ ਜਾਵੇਗਾ। ਇਹ ਰਕਮ ਵਿਅਕਤੀ ਨੂੰ ਡਿਪੋਰਟ ਕੀਤੇ ਜਾਣ 'ਤੇ ਵਾਪਸ ਕੀਤੀ ਜਾਵੇਗੀ। ਪ੍ਰਵਾਸੀਆਂ ਦੀ ਭਲਾਈ ਸੰਸਥਾ ਜੁਆਇੰਟ ਕੌਂਸਲ ਫ਼ਾਰ ਦਾ ਵੈਲਫੇਅਰ ਐਂਡ ਇਮੀਗ੍ਰਾਂਟਸ ਵਲੋਂ ਵੀ ਇਸ ਪ੍ਰਣਾਲੀ ਦੀ ਆਲੋਚਨਾ ਕੀਤੀ ਜਾ ਰਹੀ ਹੈ। ਸੰਸਥਾ ਦੇ ਚੀਫ ਐਗਜੈਕਟਿਵ ਸਤਬੀਰ ਸਿੰਘ ਨੇ ਕਿਹਾ ਕਿ ਸਰਕਾਰ ਦੇ ਆਪਣੇ ਅੰਕੜੇ ਦੱਸਦੇ ਹਨ ਕਿ ਪ੍ਰਣਾਲੀ ਨੂੰ ਸਹੀ ਢੰਗ ਨਾਲ ਲਾਗੂ ਕੀਤੇ ਜਾਣ ਦਾ ਵਿਸ਼ਵਾਸ਼ ਨਹੀਂ ਕੀਤਾ ਜਾ ਸਕਦਾ।