• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਅਮਰੀਕਾ 'ਚ ਟਰੰਪ ਨੇ ਟੈਕਸਾ ਚ ਕੀਤੀ ਸੋਧ।

  

Share
  ਅਮਰੀਕੀ ਰਾਸ਼ਟਰਪਤੀ ਡੋਨਲਡ ਟ੍ਰੰਪ ਨੇ ਬੁੱਧਵਾਰ ਨੂੰ ਪਿਛਲੇ 30 ਸਾਲ ਦਾ ਸੱਭ ਤੋਂ ਵੱਡਾ ਟੈਕਸ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ‘ਚ ਜ਼ਿਆਦਾਤਰ ਅਮਰੀਕੀਆਂ ਵਲੋਂ ਦਿੱਤੇ ਜਾਣ ਵਾਲੇ ਟੈਕਸ ਨੂੰ ਘਟਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਨਵੇਂ ਪਲਾਨ ਤੋਂ ਬਾਅਦ ਟ੍ਰੰਪ ਨੂੰ ਆਲੋਚਨਾ ਵੀ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਪਲਾਨ ਅਮੀਰਾਂ ਅਤੇ ਵੱਡੀ ਕੰਪਨੀਆਂ ਦੇ ਹੱਕ ‘ਚ ਹੈ। ਇਸ ਨਾਲ ਮੌਜੂਦਾ ਘਾਟੇ ‘ਚ ਅਰਬਾਂ-ਖਰਬਾਂ ਡਾਲਰਾਂ ਦਾ ਵਾਧਾ ਹੋਵੇਗਾ। ਟ੍ਰੰਪ ਨੇ ਇਸ ਕਰ ਸੋਧ ਨੂੰ ‘ਵਨਸ ਇਨ ਏ ਜਨਰੇਸ਼ਨ’ ਦੱਸਿਆ ਹੈ।

ਇਸ ਮਤੇ ‘ਚ ਕਾਰਪੋਰੇਟ ਟੈਕਸ ਦੀ ਦਰ ਨੂੰ 35 ਫ਼ੀ ਸਦੀ ਤੋਂ ਘਟਾ ਕੇ 25 ਫ਼ੀ ਸਦੀ ਰੱਖਿਆ ਗਿਆ ਹੈ। ਹੈਰਾਨੀ ਵਾਲੀ ਗੱਲ ਹੈ ਕਿ ਪਹਿਲਾਂ ਟ੍ਰੰਪ ਇਸ ਨੂੰ 15 ਫ਼ੀ ਸਦੀ ਕਰਨ ਦੀ ਮੰਗ ਕਰ ਰਹੇ ਸਨ। ਨਵੇਂ ਪਲਾਨ ਮੁਤਾਬਕ ਘਰੇਲੂ ਪੱਧਰ ‘ਤੇ ਜੋ ਪਹਿਲਾਂ 7 ਤਰ੍ਹਾਂ ਦੀਆਂ ਕਰ ਦਰਾਂ ਸੀ, ਨੂੰ ਘਟਾ ਕੇ ਹੁਣ 3 ਕਰ ਦਿੱਤਾ ਗਿਆ ਹੈ। ਹੁਣ ਲੋਕਾਂ ਨੂੰ 10, 25 ਅਤੇ 35 ਫ਼ੀ ਸਦੀ ਕਰ ਅਦਾ ਕਰਨਾ ਹੋਵੇਗਾ।

ਇਸ ਨਵੇਂ ਟੈਕਸ ਮਤੇ ਮੁਤਾਬਕ ਹੁਣ ਕਿਸੇ ਨੂੰ ਆਪਣੀ ਕਮਾਈ ‘ਤੇ ਪਹਿਲੇ 12 ਹਜ਼ਾਰ ਡਾਲਰ ‘ਤੇ ਅਤੇ ਨਵੇਂ ਵਿਆਹੇ ਜੋੜੇ ਨੂੰ ਆਪਣੀ ਪਹਿਲੀ 24 ਹਜ਼ਾਰ ਡਾਲਰ ਦੀ ਕਮਾਈ ‘ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। ਇੰਨਾ ਹੀ ਨਹੀਂ ਪਹਿਲਾਂ ਇੱਕ ਬੰਦੇ ਨੂੰ 39.6 ਫ਼ੀ ਸਦੀ ਟੈਕਸ ਦੇਣਾ ਪੈਂਦਾ ਸੀ ਜੋ ਹੁਣ 35 ਫ਼ੀ ਸਦੀ ਕੀਤਾ ਜਾਵੇਗਾ।

ਸੈਨੇਟ ‘ਚ ਡੈਮੋਕ੍ਰੈਟਸ ਨੇ ਇਸ ਪਲਾਨ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਅਮਰੀਕਾ ਦੀ ਅਮੀਰ ਕੰਪਨੀਆਂ ਨੂੰ ਹੀ ਫਾਇਦਾ ਹੋਵੇਗਾ ਅਤੇ ਮੱਧ ਵਰਗੀ ਪਰਿਵਾਰਾਂ ‘ਤੇ ਬੋਝ ਵਧੇਗਾ। ਹੁਣ ਤੱਕ ਇਸ ਮਤੇ ‘ਤੇ ਰਿਪਬਲਿਕਨ ਪਾਰਟੀ ਨੇ ਵੀ ਪੂਰੀ ਹਮਾਇਤ ਨਹੀਂ ਦਿੱਤੀ ਹੈ।

ਡੈਮੋਕ੍ਰੈਟਸ ਦਾ ਕਹਿਣਾ ਹੈ ਕਿ ਟੈਕਸ ‘ਚ ਛੋਟ ਨਾਲ ਵਿੱਤੀ ਘਾਟਾ ਵੱਧ ਜਾਵੇਗਾ। ਵਾਈਟ ਹਾਊਸ ਅਤੇ ਕਾਂਗਰਸ ‘ਚ ਰਿਪਬਲਿਕਨ ਮੈਂਬਰਾਂ ਨੇ ਹਾਲੇ ਤੱਕ ਇਹ ਨਹੀਂ ਦੱਸਿਆ ਹੈ ਕਿ ਨਵੇਂ ਟੈਕਸ ਪਲਾਨ ਨੂੰ ਲਾਗੂ ਕਰਨ ਲਈ ਕਿੰਨਾ ਖਰਚ ਹੋਵੇਗਾ। ਕਮੇਟੀ ਫਾਰ ਏ ਰਿਸਪਾਂਸਿਬਲ ਫੈਡਰਲ ਬਜਟ ਨੇ ਕਿਹਾ ਹੈ ਕਿ ਇਸ ਮਤੇ ਨਾਲ 10 ਸਾਲ ‘ਚ ਟੈਕਸ ‘ਚ 22 ਅਰਬ ਡਾਲਰ ਘੱਟ ਆਵੇਗਾ। ਸਾਲ ਦੇ ਅਖੀਰ ਤੱਕ ਇਹ ਮਤਾ ਪਾਸ ਹੋਣ ਦੀ ਉਮੀਦ ਹੈ।